BSF ਦੇ ਹੱਥ ਲੱਗੀ ਸਫਲਤਾ, ਪਾਕਿ ਡਰੋਨ ਰਾਹੀਂ ਭੇਜੀ ਢਾਈ ਕਿਲੋ ਹੈਰੋਇਨ ਕੀਤੀ ਬਰਾਮਦ
Tuesday, Oct 18, 2022 - 11:41 AM (IST)
ਅਜਨਾਲਾ (ਗੁਰਜੰਟ) - ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਅਜਨਾਲਾ ਅਧੀਨ ਆਉਂਦੀ ਹਿੰਦ-ਪਾਕਿ ਸਰਹੱਦ ਦੀ ਬੀ.ਪੀ.ਓ. ਕਾਲਮ ਡੋਗਰ ਵਿਖੇ ਬੀਤੀ ਰਾਤ ਆਏ ਇਕ ਡਰੋਨ ਤੋਂ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕਰੀਬ ਢਾਈ ਕਿੱਲੋ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 8.30 ਵਜੇ ਦੇ ਕਰੀਬ ਬੀ.ਪੀ.ਓ. ਕਾਲਮ ਡੋਗਰ ਵਿਖੇ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਡਰੋਨ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ ਸੀ।
ਪੜ੍ਹੋ ਇਹ ਵੀ ਖ਼ਬਰ : ESI ਹਸਪਤਾਲ ਦੇ ਬਾਹਰ ਮਿਲਿਆ ਨਵਜਾਤ ਬੱਚੀ ਦਾ ਭਰੂਣ, ਸੜਕ ’ਤੇ ਸੁਟਣ ਵਾਲਾ ਕਲਯੁੱਗੀ ਪਿਤਾ ਗ੍ਰਿਫਤਾਰ
ਜਵਾਨਾਂ ਨੇ ਕਾਰਵਾਈ ਦੌਰਾਨ ਡਰੋਨ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਸਰਚ ਅਭਿਆਨ ਚਲਾਇਆ। ਸਰਚ ਅਭਿਆਨ ਦੌਰਾਨ ਪੁਲਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਇਕ ਡਰੋਨ ਮਿਲਿਆ, ਜਿਸ ਨਾਲ ਇਕ ਬੈਗ ਚਿਪਕਾ ਕੇ ਭੇਜਿਆ ਗਿਆ ਸੀ। ਜਵਾਨਾਂ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਅੰਦਰੋ ਕਰੀਬ ਢਾਈ ਕਿੱਲੋ ਹੈਰੋਇਨ ਬਰਾਮਦ ਹੋਈ। ਇਸ ਮਾਮਲੇ ਤੋਂ ਬਾਅਦ ਪੁਲਸ ਅਤੇ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਵੱਲੋਂ ਪੂਰੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।