ਅਜਨਾਲਾ : ਧੁੰਦ ਕਾਰਨ ਪਲਟੀ ਬੱਸ, 1 ਜ਼ਖਮੀ

Tuesday, Jan 01, 2019 - 09:31 AM (IST)

ਅਜਨਾਲਾ : ਧੁੰਦ ਕਾਰਨ ਪਲਟੀ ਬੱਸ, 1 ਜ਼ਖਮੀ

ਅਜਨਾਲਾ(ਬਾਠ)— ਅੱਜ ਭਾਰੀ ਧੁੰਦ ਕਾਰਨ ਅਜਨਾਲਾ ਦੇ ਪਿੰਡ ਕੋਟ ਸਿੱਧੂ ਨੇੜੇ ਇਕ ਬੱਸ ਦੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਵਿਚ ਸਿਰਫ 1 ਹੀ ਸਵਾਰੀ ਸੀ, ਜਿਸ ਨੂੰ ਕਾਫੀ ਸੱਟਾਂ ਲੱਗੀਆਂ ਹਨ।

ਪਿੰਡ ਵਾਸੀਆਂ ਮੁਤਾਬਕ ਇਹ ਬੱਸ ਰੋਜ਼ਾਨਾ ਦੀ ਤਰ੍ਹਾਂ 6:40 'ਤੇ ਪਿੰਡ ਕੋਟ ਸਿੱਧੂ ਤੋਂ ਤੁਰੀ ਹੀ ਸੀ ਕਿ ਥੋੜ੍ਹੀ ਦੂਰ ਜਾ ਕੇ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ।


author

cherry

Content Editor

Related News