ਅਜਨਾਲਾ ਤੋਂ ਅੰਮ੍ਰਿਤਸਰ ਜਾ ਰਹੀ ਤੇਜ਼ ਰਫ਼ਤਾਰ ਮਿੰਨੀ ਬੱਸ ਪਲਟੀ, ਦਰਜਨ ਦੇ ਕਰੀਬ ਸਵਾਰੀਆਂ ਹੋਈਆਂ ਫੱਟੜ

Tuesday, Jul 19, 2022 - 11:20 AM (IST)

ਅਜਨਾਲਾ ਤੋਂ ਅੰਮ੍ਰਿਤਸਰ ਜਾ ਰਹੀ ਤੇਜ਼ ਰਫ਼ਤਾਰ ਮਿੰਨੀ ਬੱਸ ਪਲਟੀ, ਦਰਜਨ ਦੇ ਕਰੀਬ ਸਵਾਰੀਆਂ ਹੋਈਆਂ ਫੱਟੜ

ਰਾਜਾਸਾਂਸੀ (ਰਾਜਵਿੰਦਰ ਹੁੰਦਲ) - ਧਾਰੀਵਾਲ ਕਲੇਰ ਅਜਨਾਲਾ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸਵਾਰੀਆਂ ਨਾਲ਼ ਖਚਾ ਖਚ ਭਰੀ ਮਿੰਨੀ ਬੱਸ ਦੇ ਅਚਾਨਕ ਪਲਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ ਪਲਟਣ ਕਾਰਨ ਅੰਦਰ ਬੈਠੀਆਂ ਸਵਾਰੀਆਂ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈਆਂ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ

ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਤੋਂ ਆ ਰਹੀ ਮਿੰਨੀ ਬੱਸ ਜਦੋਂ ਗੁਰਦੁਆਰਾ ਮੋਰਚਾ ਸਾਹਿਬ ਨਜ਼ਦੀਕ ਰਾਣਵਾਲੀ ਨਹਿਰ ਪਹੁੰਚੀ ਤਾਂ ਅੱਗੋਂ ਅੰਮ੍ਰਿਤਸਰ ਸਾਈਡ ਤੋਂ ਇਕ ਐਕਟਿਵਾ ਸਵਾਰ ਆ ਰਿਹਾ ਸੀ। ਐਕਟਿਵਾ ਸਵਾਰ ਵਿਅਕਤੀ ਨੂੰ ਬਚਾਉਂਦਿਆਂ ਸਮੇਂ ਬੱਸ ਨਾਲ ਹਾਦਸਾ ਵਾਪਰ ਗਿਆ ਅਤੇ ਉਹ ਪਲਟ ਗਈ। ਰਾਹਗੀਰਾਂ ਮੁਤਾਬਕ ਇਹ ਮਿੰਨੀ ਬੱਸ ਪਿੰਡ ਧਾਰੀਵਾਲ ਕਲੇਰ ਅਜਨਾਲਾ ਤੋਂ ਅੰਮ੍ਰਿਤਸਰ ਜਾ ਰਹੀ ਸੀ, ਜਿਸ ਦੀ ਰਫ਼ਤਾਰ ਤੇਜ਼ ਸੀ। ਅਗਲੇ ਪਾਸੇ ਤੋਂ ਆ ਰਹੇ ਇੱਕ ਐਕਟੀਵਾ ਸਵਾਰ ਨੂੰ ਬਚਾਉਣ ਲਈ ਬੱਸ ਡਰਾਇਵਰ ਜਦੋਂ ਬੱਸ ਨੂੰ ਸਾਈਡ ’ਤੇ ਕਰਨ ਲੱਗਿਆਂ ਤਾਂ ਡਰਾਈਵਰ ਆਪਣਾ ਸੰਤੁਲਨ ਖੋਹ ਬੈਠਾ। 

ਪੜ੍ਹੋ ਇਹ ਵੀ ਖ਼ਬਰ: ਅਦਾਲਤ ਦੇ ਫ਼ੈਸਲੇ ਤੋਂ ਨਾਖ਼ੁਸ਼ ਮੁਲਜਮ ਨੇ ਆਪਣੀ ਪਤਨੀ, ਸੱਸ, 3 ਰਿਸ਼ਤੇਦਾਰਾਂ ਦਾ ਗੋਲੀ ਮਾਰ ਕੀਤਾ ਕਤਲ

ਇਸ ਤਰ੍ਹਾਂ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਕਈ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਹਾਦਸੇ ’ਚ ਬਸ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਹੈ। ਸਮਾਂ ਰਹਿੰਦਿਆਂ ਐਂਬੂਲੈਂਸ ਰਾਹੀਂ ਪੁਲਸ ਨੇ ਹਾਦਸੇ ਕਾਰਨ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਨੇੜੇ ਦੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। 


author

rajwinder kaur

Content Editor

Related News