ਪਾਵਰਲਿਫਟਰ ਅਜੈ ਗੋਗਨਾ ਨੇ ਚਮਕਾਇਆ ਨਾਂ, ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ 'ਚ ਜਿੱਤਿਆ ਗੋਲਡ ਮੈਡਲ

Wednesday, Nov 30, 2022 - 09:50 PM (IST)

ਪਾਵਰਲਿਫਟਰ ਅਜੈ ਗੋਗਨਾ ਨੇ ਚਮਕਾਇਆ ਨਾਂ, ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ 'ਚ ਜਿੱਤਿਆ ਗੋਲਡ ਮੈਡਲ

ਭੋਗਪੁਰ (ਰਾਣਾ ਭੋਗਪੁਰੀਆ) : ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਸਪੁੱਤਰ ਰਾਜ ਗੋਗਨਾ (ਪ੍ਰਵਾਸੀ ਪੱਤਰਕਾਰ) ਨੇ ਨਿਊਜ਼ੀਲੈਂਡ ਵਿਖੇ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ। ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ ਵਿਚ ਅਜੇ ਗੋਗਨਾ ਪਹਿਲਾ ਖਿਡਾਰੀ ਪੰਜਾਬ ਤੋਂ ਨਾਮਜ਼ਦ ਹੋਇਆ ਜੋ ਵਿਦੇਸ਼ਾਂ ਵਿਚ ਭਾਰਤ ਵੱਲੋਂ ਆਪਣੀ ਖੇਡ ਦੇ ਜੌਹਰ ਦਿਖਾ ਰਿਹਾ ਹੈ। ਉਸ ਨੇ ਹੁਣ ਤਕ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਤੋਂ ਗੋਲਡ ਮੈਡਲ ਪ੍ਰਾਪਤ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ

ਅੱਜ ਉਸ ਨੇ ਇਤਿਹਾਸ ਰਚਦਿਆਂ ਹੋਇਆਂ ਔਕਲੈਂਡ ਨਿਊਜ਼ੀਲੈਂਡ ਵਿਖੇ ਹੋਈ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। ਵਰਨਣਯੋਗ ਹੈ ਕਿ ਪੰਜਾਬ ਤੋਂ ਇਕ ਖਿਡਾਰੀ ਹੀ ਨਾਮਜ਼ਦ ਹੋਇਆ ਸੀ ਜਿਸ ਨੇ ਬਾਹਰਲੇ ਮੁਲਕ ਵਿਚ ਜਾ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਅਜੇ ਨੇ ਪਾਵਰਲਿਫਟਿੰਗ ਬੈਂਚ ਪ੍ਰੈਸ ਵਿਚ ਆਪਣਾ ਜ਼ੋਰ ਦਿਖਾਉਂਦੇ ਹੋਏ ਵਿਦੇਸ਼ੀ ਧਰਤੀ 'ਤੇ ਇਕ ਹੋਰ ਜਿੱਤ ਹਾਸਲ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News