ਐਸ਼ਵਰਿਆ ਗੁਲਾਨੀ ਦੇ ਸਿਰ ’ਤੇ ਸਜਿਆ ਮਿਸ ਇੰਡੀਆ ਯੂ. ਐੱਸ. ਏ. ਦਾ ਤਾਜ

01/24/2020 2:25:48 PM

ਅਬੋਹਰ (ਸੁਨੀਲ) - ਹਿਊਸਟਨ ਟੈਕਸਾਸ ਵਿਖੇ ਆਯੋਜਤ ਪ੍ਰਤੀਯੋਗਤਾ ’ਚ ਫਲੋਰਿਡਾ ਦੀ ਐਸ਼ਵਰਿਆ ਗੁਲਾਨੀ ਨੂੰ ਮਿਸ ਇੰਡੀਆ ਯੂ.ਐੱਸ.ਏ. ਚੁਣਿਆ ਗਿਆ। ਪਹਿਲੀ ਰਨਰ ਅੱਪ ਦਾ ਖਿਤਾਬ ਰਿਆ ਕੌਰ ਨੇ ਹਾਸਲ ਕੀਤਾ, ਜਦਕਿ ਦੂਜੇ ਸਥਾਨ ’ਤੇ ਅਲਕਾ ਮਰਾਲਾ ਰਹੀ। ਇੰਡੀਆ ਫੈਸਟੀਵਲ ਕਮੇਟੀ ਵੱਲੋਂ ਧਰਮਾਤਮਾ ਸਰਨ ਅਤੇ ਨੀਲਮ ਸਰਨ ਦੀ ਅਗਵਾਈ ਹੇਠ 1980 ਤੋਂ ਸ਼ੁਰੂ ਕੀਤੀ ਗਈ ਸੁੰਦਰਤਾ ਅਤੇ ਪ੍ਰਤਿਭਾ ਪ੍ਰਤੀਯੋਗਤਾਵਾਂ ਦੀ ਕਡ਼ੀ ’ਚ ਆਯੋਜਤ ਨਵੀਨਤਮ ਮੁਕਾਬਲੇ ’ਚ ਮਿਸ ਵਰਲਡ ਅਮਰੀਕਾ ਵਾਸ਼ਿੰਗਟਨ ਅਤੇ ਅਬੋਹਰ ਦੀ ਮੂਲ ਵਾਸੀ ਸ਼੍ਰੀਸੈਣੀ ਨੂੰ ਰਾਸ਼ਟਰੀ ਜੱਜ ਦੇ ਰੂਪ ’ਚ ਸੱਦਿਆ ਗਿਆ ਸੀ। ਅਜਿਹੀਆਂ ਪ੍ਰਤੀਯੋਗਤਾਵਾਂ ਭਾਰਤੀ ਮੂਲ ਦੀਆਂ ਉਨ੍ਹਾਂ ਔਰਤਾਂ ਲਈ ਆਯੋਜਤ ਕੀਤੀ ਜਾਂਦੀ ਹੈ, ਜਿਹਡ਼ੀਆਂ ਹੁਣ ਅਮਰੀਕਾ ’ਚ ਜਾ ਵਸੀਆਂ ਹਨ। ਇਸ ਤੋਂ ਪਹਿਲਾਂ ਪ੍ਰਤੀਯੋਗਤਾਵਾਂ ਦਾ ਆਯੋਜਨ ਲਾਸ ਏਂਜਲ, ਡਲਾਸ, ਸੈਨਰੋਜ, ਨਿਊ ਜਰਸੀ ਅਤੇ ਨਿਊਯਾਰਕ ਵਿਖੇ ਕੀਤਾ ਗਿਆ ਸੀ।

ਸ਼੍ਰੀਸੈਣੀ ਦੀ ਮਾਤਾ ਏਕਤਾ ਸੈਨੀ ਨੇ ਦੱਸਿਆ ਕਿ 17 ਤੋਂ 27 ਸਾਲ ਦੀਆਂ ਲਡ਼ਕੀਆਂ ਨੇ ਮਿਸ ਇੰਡੀਆ ਯੂ.ਐੱਸ.ਏ. ਪ੍ਰਤੀਯੋਗਤਾ ’ਚ ਭਾਗ ਲਿਆ, ਨਾ ਸਿਰਫ ਸੁੰਦਰਤਾ ਦੇ ਆਧਾਰ ’ਤੇ ਬਲਕਿ ਸਾਧਾਰਨ ਗਿਆਨ, ਪਹਿਰਾਵਾ ਅਤੇ ਪ੍ਰਸ਼ਨੌਤਰੀ ਦੇ ਆਧਾਰ ’ਤੇ ਇਨ੍ਹਾਂ ਦੀ ਚੋਣ ਕੀਤੀ ਜਾਣੀ ਸੀ। ਸ਼੍ਰੀਸੈਣੀ ਨੂੰ ਇਸ ਤੋਂ ਪਹਿਲਾਂ ਗੁਯਾਨਾ, ਕੈਨੇਡਾ, ਨਿਊਜਰਸੀ, ਵਿਰਜੀਨੀਆ, ਨਿਊਯਾਰਕ, ਵਾਸ਼ਿੰਗਟਨ, ਟੈਕਸਾਸ ਅਤੇ ਕੈਲੀਫੋਰਨੀਆ ਵਿਖੇ ਆਯੋਜਤ ਪ੍ਰਤੀਯੋਗਤਾਵਾਂ ’ਚ ਵੀ ਜੱਜ ਦੇ ਤੌਰ ’ਤੇ ਸੱਦਿਆ ਗਿਆ ਸੀ। ਮਿਸੇਜ਼ ਇੰਡੀਆ ਯੂ.ਐੱਸ. ਏ. ਪ੍ਰਤੀਯੋਗਤਾ ’ਚ ਟੈਕਸਾਸ ਦੀ ਸ਼ਰੁਤੀ ਬੇਕਲ ਦੇ ਸਿਰ ’ਤੇ ਜੇਤੂ ਦਾ ਤਾਜ ਸਜਿਆ, ਜਦਕਿ ਵਾਸ਼ਿੰਗਟਨ ਦੀ ਅਪਰਣਾ ਮੁੰਦਡ਼ਾ ਉਪ ਜੇਤੂ ਅਤੇ ਰਾਜਲਛਮੀ ਦੂਜੀ ਉਪ-ਜੇਤੂ ਚੁਣੀ ਗਈ।

ਮਿਸ ਇੰਡੀਆ ਯੂ. ਐੱਸ. ਏ. ਪ੍ਰਤੀਯੋਗਤਾ ਦੇ ਕੈਟ ਵਾਕ ਦੌਰ ’ਤੇ ਚੇਅਰਮੈਨ ਮਿਸ ਪ੍ਰੋਫੈਸ਼ਨਲ ਲਿਸਟ ’ਚ ਅਲਕਾ, ਫੋਟੋਜਿਨਿਕ ’ਚ ਨਤਾਸ਼ਾ, ਟੇਲੈਂਟ ਅਤੇ ਬਿਊਟੀਫੁਲ ਆਈਜ਼ ’ਚ ਐਸ਼ਵਰਿਆ, ਪਾਪੁਲੇਰਿਟੀ ’ਚ ਰਿਆ ਸਾਲਿਆਨ, ਬਿਊਟੀਫੁਲ ਸਮਾਈਲ ’ਚ ਰਿਆ ਕੌਰ, ਬਿਊਟੀਫੁਲ ਸਕਿਨ ’ਚ ਅਨਿਸ਼ਾ ਗੁਪਤਾ, ਬਿਊਟੀਫੁਲ ਹੇਅਰ ’ਚ ਅਮਨਦੀਪ ਅਤੇ ਬਾਲੀਵੁੱਡ ਦਿਵਾ ਸ਼੍ਰੇਣੀ ’ਚ ਜਸਕਿਰਨ ਨੂੰ ਚੁਣਿਆ ਗਿਆ।ਪ੍ਰਤੀਯੋਗਤਾ ਦੇ ਆਖਿਰ ’ਚ ਸ਼੍ਰੀਸੈਣੀ ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਤੀਭਾਗੀਆਂ ਨੂੰ ਘੱਟ ਤੋਂ ਘੱਟ ਗਰਮ ਮੁਸਕਾਨ ਅਤੇ ਹੌਸਲੇ ਦੇ ਕੁਝ ਸ਼ਬਦ ਜ਼ਰੂਰ ਨਸੀਬ ਹੋਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੇ ਜੀਵਨ ’ਚ ਸੁਖਦ ਬਦਲਾਅ ਲਿਆਇਆ ਜਾ ਸਕਦਾ ਹੈ।


rajwinder kaur

Content Editor

Related News