ਸੁਖ਼ਨਾ ਝੀਲ 'ਤੇ 'ਏਅਰਸ਼ੋਅ' ਦੇਖਣ ਵਾਲਿਆਂ ਲਈ ਅਹਿਮ ਖ਼ਬਰ, ਮੁਫ਼ਤ ਮਿਲਣਗੇ ਪਾਸ
Sunday, Oct 02, 2022 - 03:39 PM (IST)
ਚੰਡੀਗੜ੍ਹ (ਰਾਜਿੰਦਰ) : ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ 6 ਅਤੇ 8 ਅਕਤੂਬਰ ਨੂੰ ਹੋਣ ਵਾਲੇ ਏਅਰ ਸ਼ੋਅ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਬੁਲਾਈ। ਮੀਟਿੰਗ 'ਚ ਭਾਰਤੀ ਹਵਾਈ ਫ਼ੌਜ ਅਤੇ ਯੂ. ਟੀ. ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰੱਕਤ ਕੀਤੀ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਲੋਕਾਂ ਨੂੰ ਸੁਖ਼ਨਾ ਝੀਲ ਤੱਕ ਲੈ ਕੇ ਜਾਣ ਲਈ ਸੀ. ਟੀ. ਯੂ. ਦੀਆਂ ਬੱਸਾਂ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਏਅਰ ਸ਼ੋਅ 'ਚ ਲੋਕਾਂ ਦੀ ਐਂਟਰੀ ਮੁਫ਼ਤ ਪਾਸਾਂ ਰਾਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਮੌਕੇ 'ਤੇ ਪੰਜਾਬ ਪੁਲਸ ਨੇ ਕੱਸੀ ਤਿਆਰੀ, DGP ਵੱਲੋਂ ਜਾਰੀ ਕੀਤੇ ਗਏ ਸਖ਼ਤ ਹੁਕਮ
ਇਹ ਪਾਸ ਜਲਦੀ ਹੀ ਚੰਡੀਗੜ੍ਹ ਟੂਰਿਜ਼ਮ ਐਪ ’ਤੇ ਉਪਲੱਬਧ ਹੋਣਗੇ, ਜਿਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਹਾਲਾਂਕਿ ਐਂਟਰੀ ਪਾਸ ਵਾਲੇ ਲੋਕਾਂ ਨੂੰ ਸੁਖ਼ਨਾ ਝੀਲ ਤੱਕ ਲੈ ਕੇ ਜਾਣ ਲਈ ਸ਼ਟਲ ਸੇਵਾ ਵਜੋਂ 20 ਰੁਪਏ ਵਸੂਲੇ ਜਾਣਗੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਗੁਜਰਾਤ 'ਚ ਸਟੇਜ 'ਤੇ ਪਾਈ ਧੱਕ, ਗਰਬੇ ਤੇ ਭੰਗੜੇ ਨਾਲ ਮੋਹਿਆ ਲੋਕਾਂ ਦਾ ਮਨ (ਵੀਡੀਓ)
ਏਅਰ ਸ਼ੋਅ ਲਈ ਸੁਖ਼ਨਾ ਝੀਲ 'ਤੇ ਅਭਿਆਸ ਜਾਰੀ
ਸੁਖ਼ਨਾ ਝੀਲ ’ਤੇ 6 ਅਕਤੂਬਰ ਨੂੰ ਹਵਾਈ ਸੈਨਾ ਵਲੋਂ ਫੁੱਲ ਡਰੈੱਸ ਰਿਹਰਸਲ ਹੋਵੇਗੀ ਅਤੇ 8 ਅਕਤੂਬਰ ਨੂੰ ਪ੍ਰੋਗਰਾਮ ਹੋਵੇਗਾ। ਇਨ੍ਹਾਂ ਦੋਵੇਂ ਦਿਨਾਂ ਸਬੰਧੀ ਹਵਾਈ ਸੈਨਾ ਵਲੋਂ ਸੁਖ਼ਨਾ ਝੀਲ ’ਤੇ ਕੁੱਝ ਦਿਨਾਂ ਤੋਂ ਅਭਿਆਸ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਵੀ ਅਭਿਆਸ ਜਾਰੀ ਰਿਹਾ। ਹਵਾਈ ਸੈਨਾ ਦੇ ਕਈ ਜਹਾਜ਼ਾਂ ਨੇ ਲੋਕਾਂ ਨੂੰ ਰੋਮਾਂਚ ਨਾਲ ਭਰ ਦਿੱਤਾ। ਪੂਰਾ ਦਿਨ ਸ਼ਹਿਰ ਦੇ ਆਸ-ਪਾਸ ਜਹਾਜ਼ਾਂ ਦੀ ਗੜਗੜਾਹਟ ਗੂੰਜਦੀ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ