ਪਰਾਲੀ ਦੇ ਧੂੰਏਂ ਨੇ ਤੋੜੀਆਂ 7 ਹਜ਼ਾਰ ਬੱਚਿਆਂ ਦੀਆਂ ਉਮੀਦਾਂ, ''ਏਅਰਸ਼ੋਅ'' ਰੱਦ

10/16/2019 9:51:17 AM

ਕਪੂਰਥਲਾ : ਇੱਥੇ ਸੈਨਿਕ ਸਕੂਲ ਕੰਪਲੈਕਸ 'ਚ ਪਰਾਲੀ ਦੇ ਧੂੰਏਂ ਨੇ 7,000 ਬੱਚਿਆਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਕਿਉਂਕਿ ਇਨ੍ਹਾਂ ਬੱਚਿਆਂ ਲਈ 'ਸੂਰਿਆਕਿਰਨ ਐਰੋਬੈਟਿਕ ਸ਼ੋਅ' ਦਾ ਆਯੋਜਨ ਕੀਤਾ ਗਿਆ ਸੀ ਪਰ ਪਰਾਲੀ ਦੇ ਧੂੰਏਂ ਕਾਰਨ ਇਸ ਨੂੰ ਵਿਚਕਾਰ ਹੀ ਰੱਦ ਕਰਨਾ ਪਿਆ। ਸਕੂਲ ਦੇ ਬੱਚਿਆਂ ਨੂੰ ਏਅਰਫੋਰਸ ਜੁਆਇਨ ਕਰਾਉਣ ਲਈ ਆਕਰਸ਼ਿਤ ਕਰਨ ਦੇ ਮਕਸਦ ਨਾਲ ਮੰਗਲਵਾਰ ਨੂੰ ਇਸ ਐਰੋਬੈਟਿਕ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ।

ਪਹਿਲੀ ਵਾਰ ਸੈਨਿਕ ਸਕੂਲ ਪ੍ਰਬੰਧਨ ਇਸ ਕੋਸ਼ਿਸ਼ 'ਚ ਸਫਲ ਰਿਹਾ ਪਰ ਧੂੰਏਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਪਹਿਲਾਂ ਤਾਂ ਧੂੰਆਂ ਅਤੇ ਬੱਦਲ ਸਾਫ ਹੋਣ ਦੀ ਉਡੀਕ ਕਰਦੇ -ਕਰਦੇ 10.45 ਵਾਲਾ ਸ਼ੋਅ 12 ਵਜੇ ਸ਼ੁਰੂ ਹੋਇਆ। ਜਦੋਂ 'ਸੂਰਿਆਕਿਰਨ' ਦੀ ਟੀਮ 9 ਫਾਈਟਰ ਪਲੇਨਾਂ ਨਾਲ ਸੈਨਿਕ ਸਕੂਲ ਦੇ ਉੱਪਰੋਂ ਲੰਘੀ ਤਾਂ ਬੱਚਿਆਂ 'ਚ ਇਕਦਮ ਜੋਸ਼ ਭਰ ਗਿਆ।

ਸਿਰਫ 5 ਮਿੰਟ 'ਚ 2 ਵਾਰ ਸਕੂਲ ਕੰਪਲੈਕਸ ਦੇ ਉੱਪਰੋਂ ਲੰਘਣ ਤੋਂ ਬਾਅਦ ਮਾਹੌਲ ਅਨੁਕੂਲ ਨਾ ਹੋਣ ਕਾਰਨ ਟੀਮ ਸ਼ੋਅ ਵਿਚਕਾਰ ਹੀ ਛੱਡ ਕੇ ਏਅਰਬੇਸ ਵਾਪਸ ਚਲੀ ਗਈ। ਇਸ ਬਾਰੇ ਸੈਨਿਕ ਸਕੂਲ ਦੇ ਪਿੰ੍ਰਸੀਪਲ ਕਰਨਲ ਵਿਕਾਸ ਮੋਹਨ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੀ ਸੂਰਿਆਕਿਰਨ ਐਰੋਬੈਟਿਕ ਟੀਮ ਦੁਨੀਆਂ ਦੀਆਂ 4 ਸਭ ਤੋਂ ਬਿਹਤਰੀਨ ਐਰੋਬੈਟਿਕ ਟੀਮਾਂ 'ਚ ਸ਼ਾਮਲ ਹੈ। ਇਸ ਟੀਮ 'ਚ ਲੀਡਰ ਗਰੁੱਪ ਕੈਪਟਨ ਪ੍ਰਸ਼ਾਂਤ ਗਰੋਵਰ, ਫਲਾਈਟ ਕਮਾਂਡਰ ਵੀ. ਐੱਮ. ਅਨੂਪ ਸਿੰਘ ਆਦਿ ਸ਼ਾਮਲ ਸਨ।


Babita

Content Editor

Related News