ਏਅਰਪੋਰਟ ਦਾ ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ
Thursday, Jul 27, 2017 - 06:54 PM (IST)
ਨਵੀਂ ਦਿੱਲੀ— ਹੁਣ ਏਅਰਪੋਰਟ 'ਤੇ ਨਿਯਮ ਤੋੜਨ ਵਾਲੇ ਨੂੰ ਜ਼ਿਆਦਾ ਜੁਰਮਾਨਾ ਚੁਕਾਉਣਾ ਹੋਵੇਗਾ ਕਿਉਂਕਿ ਭਾਰਤੀ ਹਵਾਈਅੱਡੇ ਅਥਾਰਿਟੀ (ਏ. ਏ. ਆਈ) ਨੇ ਜੁਰਮਾਨੇ ਦੀ ਰਾਸ਼ੀ 'ਚ ਸੰਸ਼ੋਧਨ ਕੀਤਾ ਹੈ। ਏ. ਏ. ਆਈ. ਦੇਸ਼ ਭਰ 'ਚ 126 ਹਵਾਈ ਅੱਡੇ ਦਾ ਪ੍ਰਬੰਧਨ ਕਰਦਾ ਹੈ। ਨਵੇਂ ਨਿਯਮਾਂ ਦੇ ਅਨੁਸਾਰ ਏ. ਏ. ਆਈ. ਦੇ ਨਿਯਮਾਂ ਦੀ ਉਲੰਘਣ ਕਰਨ ਵਾਲੇ ਵਿਅਕਤੀ ਨੂੰ ਹੁਣ 5 ਹਜ਼ਾਰ ਰੁਪਏ ਤੱਕ ਦੀ ਜੁਰਮਾਨਾ ਦੇਣਾ ਪੈਂ ਸਕਦਾ ਹੈ ਜਦੋਂ ਕਿ ਪਹਿਲਾਂ ਇਹ ਰਾਸ਼ੀ 500 ਰੁਪਏ ਸੀ, ਇਸ ਦੇ ਨਾਲ ਹੀ ਉਲੰਘਣਾ ਕਰਨ ਵਾਲੇ 'ਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਜੋਂ ਕਿ 500 ਰੁਪਏ ਪ੍ਰਤੀ ਦਿਨ ਤੱਕ ਹੋ ਸਕਦਾ ਹੈ।
ਪਹਿਲੇ ਨਿਯਮਾਂ ਦੇ ਅਨੁਸਾਰ ਇਹ ਰਾਸ਼ੀ 20 ਰੁਪਏ ਪ੍ਰਤੀ ਦਿਨ ਸੀ। ਸੰਸ਼ੋਧਿਤ ਜੁਰਮਾਨਾ ਰਾਸ਼ੀ ਨੂੰ ਏ. ਏ. ਆਈ. (ਹਵਾਈ ਅੱਡੇ ਪ੍ਰਬੰਧਨ) ਨਿਯਮ 2003 'ਚ ਸੰਸ਼ੋਧਨ ਦੇ ਤਹਿਤ ਅਧਿਸੂਚਿਤ ਕੀਤਾ ਗਿਆ ਹੈ। ਏ. ਏ. ਆਈ. ਦੇ ਚੈਅਰਮੈਨ ਗੁਰਪ੍ਰਸਾਦ ਮੋਹਪਾਤਰਾ ਨੇ ਕਿਹਾ ਕਿ ਪਹਿਲਾਂ ਜੁਰਮਾਨਾ ਰਾਸ਼ੀ ਬਦਲਦੇ ਸਮੇਂ ਅਨੁਸਾਰ ਉਚਿਤ ਨਹੀਂ ਸੀ ਇਸ ਲਈ ਇਸ 'ਚ ਵਾਧਾ ਕੀਤਾ ਗਿਆ ਹੈ। ਸੰਸ਼ੋਧਿਤ ਜੁਰਮਾਨਾ ਰਾਸ਼ੀ ਨੂੰ ਅਧਿਸੂਚਿਤ ਕਰ ਦਿੱਤਾ ਗਿਆ ਹੈ। ਮੋਹਾਪਾਤਰਾ ਨੇ ਕਿਹਾ ਕਿ ਪਹਿਲਾਂ ਦੇ ਪ੍ਰਬੰਧ ਬਹੁਤ ਪੁਰਾਣੇ ਸੀ ਅਤੇ ਬਦਲਦੇ ਸਮੇਂ ਅਨੁਸਾਰ ਨਹੀਂ ਸੀ।
