ਚੰਡੀਗੜ੍ਹ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ, ਏਅਰਫੋਰਸ ਹੈਰੀਟੇਜ ਸੈਂਟਰ ਦਾ ਕੀਤਾ ਉਦਘਾਟਨ (ਤਸਵੀਰਾਂ)
Monday, May 08, 2023 - 02:19 PM (IST)
ਚੰਡੀਗੜ੍ਹ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਸੈਕਟਰ-18 'ਚ ਤਿਆਰ ਇੰਡੀਅਨ ਏਅਰਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਇਸ ਸੈਂਟਰ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਰੱਖਿਆ ਮੰਤਰੀ ਦਾ ਸੁਆਗਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸੈਕਟਰ-18 ਸਥਿਤ ਲਾਈਟ ਪੁਆਇੰਟ 'ਤੇ ਗੌਰਮਿੰਟ ਪ੍ਰੈੱਸ ਨੂੰ ਹੀ ਇੰਡੀਅਨ ਏਅਰਫੋਰਸ ਹੈਰੀਟੇਜ ਸੈਂਟਰ 'ਚ ਤਬਦੀਲ ਕੀਤਾ ਗਿਆ ਹੈ, ਜਿੱਥੇ ਇੰਡੀਅਨ ਏਅਰਫੋਰਸ ਦੇ ਲੜਾਕੂ ਜਹਾਜ਼ ਦਿਖਾਈ ਦੇਣਗੇ, ਜਿਨ੍ਹਾਂ ਨੇ ਪਾਕਿਸਤਾਨ ਅਤੇ ਚਾਈਨਾ ਨਾਲ ਲੜਾਈ 'ਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ
ਇਸ ਹੈਰੀਟੇਜ ਸੈਂਟਰ ਨੂੰ ਬਣਾਉਣ 'ਚ ਪਿਛਲੇ ਕਈ ਸਮੇਂ ਤੋਂ ਪ੍ਰਸ਼ਾਸਨ ਲੱਗਾ ਹੋਇਆ ਸੀ। ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਹੁਣ ਆਮ ਲੋਕ ਹੈਰੀਟੇਜ ਸੈਂਟਰ ਨੂੰ ਦੇਖ ਸਕਣਗੇ। ਇੰਡੀਅਨ ਏਅਰਫੋਰਸ ਦੇ ਇਸ ਹੈਰੀਟੇਜ ਸੈਂਟਰ ਨੂੰ ਦੇਖਣ ਲਈ ਪਹਿਲਾਂ ਚੰਡੀਗੜ੍ਹ ਟੂਰਿਜ਼ਮ ਐਪ 'ਚ ਰਜਿਸਟਰਡ ਹੋਣਾ ਪਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਰੀਟੇਜ ਸਟਰੀਟ ਨੇੜੇ ਮੁੜ ਧਮਾਕਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ (ਵੀਡੀਓ)
ਜੋ ਲੋਕ ਇਸ 'ਚ ਰਜਿਸਟਰਡ ਹੋਣਗੇ, ਸਿਰਫ ਉਹੀ ਹੈਰੀਟੇਜ ਸੈਂਟਰ ਨੂੰ ਦੇਖ ਸਕਣਗੇ। ਇਸ ਦੇ ਲਈ 50 ਰੁਪਏ ਦੀ ਟਿਕਟ ਲਾਈ ਗਈ ਹੈ, ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਰੱਖਿਆ ਗਿਆ ਹੈ। ਸਿਮੁਲੇਟਰ 'ਤੇ ਫਲਾਈਟ ਉਡਾਉਣ ਦਾ ਤਜੁਰਬਾ ਵੀ ਲੋਕ ਲੈ ਸਕਣਗੇ, ਜਿਸ ਦੀ ਟਿਕਟ 295 ਰੁਪਏ ਰੱਖੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ