ਹਵਾਈ ਪੈਰਾਗਲਾਈਡਰ ਵਧਾਉਣਗੇ ਆਗਮਨ ਪੁਰਬ ਦੀ ਸ਼ਾਨ : ਮਹੀਪ ਸਿੰਘ

Sunday, Sep 17, 2017 - 07:58 AM (IST)

ਹਵਾਈ ਪੈਰਾਗਲਾਈਡਰ ਵਧਾਉਣਗੇ ਆਗਮਨ ਪੁਰਬ ਦੀ ਸ਼ਾਨ : ਮਹੀਪ ਸਿੰਘ

ਫਰੀਦਕੋਟ (ਹਾਲੀ) - ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ 'ਤੇ ਪਹਿਲੀ ਵਾਰ 23 ਸਤੰਬਰ ਵਾਲੇ ਦਿਨ ਨਗਰ ਕੀਰਤਨ ਦੀ ਸ਼ੁਰੂਆਤ ਸਮੇਂ ਹਵਾਈ ਪਾਵਰ ਪੈਰਾਗਲਾਈਡਰ ਆਪਣੀ ਕਲਾ ਦਾ ਜੌਹਰ ਵਿਖਾ ਕੇ ਨਗਰ ਕੀਰਤਨ ਉੱਪਰ ਫ਼ੁੱਲਾਂ ਦੀ ਵਰਖਾ ਕਰਨਗੇ।ਇਹ ਜਾਣਕਾਰੀ ਬਾਬਾ ਫ਼ਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਐਡਵੋਕੇਟ ਮਹੀਪਇੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿਹਾ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਦਿਲੀ ਇੱਛਾ ਸੀ ਕਿ ਆਗਮਨ ਪੁਰਬ ਦੇ 23 ਸਤੰਬਰ ਵਾਲੇ ਇਤਿਹਾਸਕ ਦਿਨ 'ਤੇ ਹਵਾਈ ਪੈਰਾਗਲਾਈਡਰ ਸੰਗਤਾਂ ਨੂੰ ਆਪਣੇ ਕਰਤੱਬ ਵਿਖਾਉਣ ਅਤੇ ਸ੍ਰੀ ਗੁਰੂ ਸਾਹਿਬ ਦੀ ਸਵਾਰੀ ਉੱਪਰ ਫ਼ੁੱਲਾਂ ਦੀ ਵਰਖਾ ਕਰ ਕੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਸਮਾਪਤੀ ਵਾਲੇ ਇਤਿਹਾਸਕ ਦਿਨ ਨੂੰ ਹੋਰ ਯਾਦਗਾਰ ਬਣਾਉਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੁਖਚਰਨ ਸਿੰਘ ਬਰਾੜ ਜੋ ਲੰਮੇ ਅਰਸੇ ਤੋਂ ਪੰਜਾਬ ਵਿਚ ਪੈਰਾਗਲਾਈਡਰ ਸ਼ੋਅ ਕਰ ਰਹੇ ਹਨ, ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਮਹੀਪ ਸਿੰਘ ਨੇ ਕਿਹਾ ਕਿ 23 ਸਤੰਬਰ ਨੂੰ ਕਿਲਾ ਮੁਬਾਰਿਕ ਕੋਲੋਂ ਸਵੇਰੇ 9 ਵਜੇ ਪੈਰਾਗਲਾਈਡਰ ਆਪਣੀ ਪਹਿਲੀ ਉਡਾਣ ਭਰੇਗਾ।


Related News