ਫੋਰਮ ਨੇ ਏਅਰ ਇੰਡੀਆ ''ਤੇ ਠੋਕਿਆ 12 ਹਜ਼ਾਰ ਹਰਜਾਨਾ

Friday, Mar 15, 2019 - 03:45 PM (IST)

ਫੋਰਮ ਨੇ ਏਅਰ ਇੰਡੀਆ ''ਤੇ ਠੋਕਿਆ 12 ਹਜ਼ਾਰ ਹਰਜਾਨਾ

ਚੰਡੀਗੜ੍ਹ (ਰਾਜਿੰਦਰ) : ਏਅਰ ਇੰਡੀਆ ਏਅਰਲਾਈਨਜ਼ ਦੇ ਅਧਿਕਾਰੀਆਂ ਦੀ ਗਲਤ ਜਾਣਕਾਰੀ ਕਾਰਨ ਫਲਾਈਟ ਮਿਸ ਹੋ ਗਈ, ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੂੰ ਸਿਰਫ 105 ਰੁਪਏ ਰੀਫੰਡ ਕਰਨਾ ਕੰਪਨੀਆਂ ਨੂੰ ਮਹਿੰਗਾ ਪੈ ਗਿਆ ਹੈ। ਸ਼ਿਕਾਇਤ ਕਰਤਾ ਨੂੰ ਮੁੰਬਈ ਪੁੱਜਣ ਲਈ ਵਾਧੂ ਰਾਸ਼ੀ ਖਰਚ ਕਰ ਕੇ ਦੂਜੀ ਫਲਾਈਟ ਬੁੱਕ ਕਰਨੀ ਪਈ, ਜਿਸ ਕਾਰਨ ਫੋਰਮ ਨੇ ਸਖਤ ਰੁਖ ਅਪਣਾਉਂਦੇ ਹੋਏ ਫੋਰਮ ਨੂੰ 12 ਹਜ਼ਾਰ ਹਰਜਾਨੇ ਵਜੋਂ ਦੇਣ ਲਈ ਕਿਹਾ ਹੈ। 
ਫੋਰਮ ਨੇ ਏਅਰ ਇੰਡੀਆ ਏਅਰਲਾਈਨਜ਼ ਅਤੇ ਈਜ਼ੀ ਟ੍ਰਿਪ ਪਲਾਨਰਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ਿਕਾਇਤ ਕਰਤਾ ਨੂੰ ਦੁਬਾਰਾ ਬੁਕਿੰਗ ਲਈ ਖਰਚ ਕੀਤੀ ਗਈ ਰਾਸ਼ੀ 16 ਹਜ਼ਾਰ 65 ਰੁਪਏ ਮੁਆਵਜ਼ਾ ਅਤੇ 50 ਹਜ਼ਾਰ ਰੁਪਏ ਅਤੇ ਮੁਕੱਦਮਾ ਖਰਚ ਵੀ ਦੇਣ ਦੇ ਨਿਰਦੇਸ਼ ਦਿੱਤੇ ਹਨ। 30 ਦਿਨਾਂ ਦੇ ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ, ਨਹੀਂ ਤਾਂ ਰਾਸ਼ੀ 'ਤੇ ਵਿਆਜ ਵੀ ਦੇਣਾ ਪਵੇਗਾ। ਇਹ ਹੁਕਮ ਜ਼ਿਲਾ ਖਪਤਕਾਰ ਫੋਰਮ-1 ਨੇ ਸੁਣਵਾਈ ਦੌਰਾਨ ਜਾਰੀ ਕੀਤੇ। 
 


author

Babita

Content Editor

Related News