PAP ਹਾਦਸੇ ਤੋਂ ਬਾਅਦ ਵੀ ਨੌਜਵਾਨ ਸੜਕਾਂ 'ਤੇ ਬਿਤਾ ਰਹੇ ਨੇ ਰਾਤ
Wednesday, Aug 07, 2019 - 04:10 PM (IST)

ਜਲੰਧਰ (ਸੁਨੀਲ)— ਸੈਨਾ 'ਚ ਭਰਤੀ ਹੋਣ ਲਈ ਵੱਖ-ਵੱਖ ਸ਼ਹਿਰਾਂ ਤੋਂ ਆਏ ਨੌਜਵਾਨਾਂ ਦੇ ਨਾਲ ਬੀਤੇ ਦਿਨੀਂ ਹੋਏ ਹਾਦਸੇ 'ਚ ਜ਼ਖਮੀ ਨੌਜਵਾਨਾਂ ਨੂੰ ਇਲਾਜ ਤੋਂ ਬਾਅਦ ਘਰ ਭੇਜਿਆ ਗਿਆ ਪਰ ਪ੍ਰਸ਼ਾਸਨ ਨੇ ਅਜੇ ਵੀ ਸਬਕ ਨਾ ਲੈਂਦੇ ਹੋਏ ਕੁਝ ਕੁ ਨੌਜਵਾਨਾਂ ਲਈ ਲਾਡੋਵਾਲੀ ਰੋਡ ਤੋਂ ਗੁਰੂ ਨਾਨਕਪੁਰ ਫਾਟਕ ਵਲ ਜਾਂਦੀ ਸੜਕ 'ਤੇ ਰਾਤ ਨੂੰ ਰਹਿਣ ਲਈ ਟੈਂਟ ਲਗਵਾ ਦਿੱਤੇ ਹਨ ਅਤੇ ਬਾਕੀ ਸੜਕ 'ਤੇ ਹੀ ਲੇਟੇ ਰਹੇ। ਹਲਕੀ ਬੂੰਦਾਬਾਂਦੀ ਦੌਰਾਨ ਨੌਜਵਾਨ ਸੜਕ 'ਤੇ ਭੱਜ ਕੇ ਕਿਸੇ ਛੱਤ ਨੂੰ ਲੱਭਦੇ ਨਜ਼ਰ ਆਏ। ਇਨਸਾਨੀਅਤ ਦੀ ਉਦਾਹਰਣ ਇਕ ਫਰੂਟ ਵੇਚਣ ਵਾਲੇ ਨੇ ਦਿਖਾਉਂਦੇ ਹੋਏ ਆਪਣੇ ਫਰੂਟ ਨੂੰ ਢਕਣ ਲਈ ਰੱਖੀ ਤਰਪਾਲ ਨੌਜਵਾਨਾਂ ਨੂੰ ਦੇ ਦਿੱਤੀ ਤਾਂ ਕਿ ਉਹ ਬਾਰਿਸ਼ ਤੋਂ ਆਪਣਾ ਬਚਾਅ ਕਰ ਸਕਣ।