ਅਗਸਤਾ ਵੈਸਟਲੈਂਡ ਮਾਮਲੇ 'ਚ ਦਲਾਲ ਮਿਸ਼ੇਲ ਤੋਂ CBI ਕਰ ਸਕਦੀ ਹੈ ਪੁੱਛਗਿਛ (ਪੜੋ 5 ਦਸੰਬਰ ਦੀਆਂ ਖਾਸ ਖਬਰਾਂ)

Wednesday, Dec 05, 2018 - 02:59 AM (IST)

ਅਗਸਤਾ ਵੈਸਟਲੈਂਡ ਮਾਮਲੇ 'ਚ ਦਲਾਲ ਮਿਸ਼ੇਲ ਤੋਂ CBI ਕਰ ਸਕਦੀ ਹੈ ਪੁੱਛਗਿਛ (ਪੜੋ 5 ਦਸੰਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ਜਲੰਧਰ (ਵੈਬ ਡੈਸਕ)—ਅਗਸਤਾ ਵੈਸਟਲੈਂਡ ਮਾਮਲੇ 'ਚ ਭਾਰਤ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਲੰਬੀ ਕੋਸ਼ਿਸ਼ਾਂ ਤੋਂ ਬਾਅਦ ਆਖਰਕਾਰ ਅਗਸਤਾ ਡੀਲ ਦੇ ਦਲਾਲ ਕ੍ਰਿਸਟੀਅਨ ਮਿਸ਼ੇਲ ਮੰਗਲਵਾਰ ਦੇਰ ਰਾਤ ਦੁਬਈ ਤੋਂ ਭਾਰਤ ਪਹੁੰਚ ਚੁੱਕਿਆ ਹੈ। ਅੱਜ ਸੀ.ਬੀ.ਆਈ. ਅਗਸਤਾ ਵੈਸਟਲੈਂਡ ਮਾਮਲੇ 'ਚ ਉਸ ਤੋਂ ਪੁੱਛਗਿਛ ਕਰ ਸਕਦੀ ਹੈ। 

ਕੋਲ ਘਪਲਾ : 5 ਦੋਸ਼ੀਆਂ ਖਿਲਾਫ ਹੋਵੇਗੀ ਸੁਣਵਾਈ


ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਸਪੈਸ਼ਲ ਸੀ.ਬੀ.ਆਈ. ਜੱਜ ਭਾਰਤ ਪਰਾਸ਼ਰ ਨੇ ਕੋਲਾ ਘਪਲੇ ਦੇ ਇਕ ਮਾਮਲੇ 'ਚ ਭ੍ਰਿਸ਼ਟਾਚਾਰ ਅਤੇ ਆਪਰਾਧਿਕ ਸਾਜਿਸ਼ ਰੱਚਣ ਦੇ ਮਾਮਲੇ 'ਚ ਸਜ਼ਾ 'ਤੇ ਫੈਸਲਾ ਸੁਰੱਖਿਅਤ ਰੱਖਿਆ ਹੈ। ਕੋਰਟ 5 ਦਸੰਬਰ ਨੂੰ ਸਜ਼ਾ 'ਤੇ ਫੈਸਲਾ ਸੁਣਾਵੇਗਾ। ਦੋਸ਼ੀਆਂ ਅਤੇ ਸੀ.ਬੀ.ਆਈ. ਵਲੋਂ ਕੋਰਟ 'ਚ ਸੋਮਵਾਰ ਨੂੰ ਬਹਿਸ ਪੂਰੀ ਹੋ ਗਈ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਕੋਰਟ ਨੇ ਕੋਲ ਮੰਤਰਾਲੇ ਦੇ ਸਾਬਕਾ ਸਕੱਤਰ ਐੱਚ.ਸੀ. ਗੁਪਤਾ ਸਮੇਤ 5 ਲੋਕਾਂ ਨੂੰ ਦੋਸ਼ੀ ਠਹਰਾਇਆ ਸੀ।


ਲਾਗੂ ਹੋਣਗੇ ਪੈਨ ਕਾਰਡ ਦੇ ਨਵੇਂ ਨਿਯਮ


ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਨੂੰ ਰੋਕਣ ਲਈ ਬੀਤੇ ਕੁਝ ਮਹੀਨਿਆਂ 'ਚ ਪੈਨ ਕਾਰਡ ਨਿਯਮਾਂ 'ਚ ਕੁਝ ਬਦਲਾਅ ਕੀਤੇ ਹਨ ਤਾਂ ਕੁਝ ਨਵੇਂ ਨਿਯਮ ਵੀ ਬਣਾਏ ਹਨ। ਇਨ੍ਹਾਂ 'ਚੋਂ 2 ਨਵੇਂ ਨਿਯਮ 5 ਦਸੰਬਰ 2018 ਤੋਂ ਲਾਗੂ ਹੋਣਗੇ।


ਮੋਦੀ ਰਾਜਸਥਾਨ 'ਚ ਕੱਢਣਗੇ ਚੋਣਾਵੀ ਰੈਲੀਆਂ


ਪੀ.ਐੱਮ. ਨਰਿੰਦਰ ਮੋਦੀ ਬੁੱਧਵਾਰ ਨੂੰ ਫਿਰ ਰਾਜਸਥਾਨ ਦੇ ਚੋਣਾਵੀ ਦੌਰੇ 'ਤੇ ਰਹਿਣਗੇ ਅਤੇ 2 ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪਾਰਟੀ ਸੂਤਰਾਂ ਨੇ ਦੱਸਿਆ ਕਿ ਮੋਦੀ ਪਾਲੀ ਤੇ ਦੌਸਾ 'ਚ ਚੋਣਾਵੀ ਰੈਲੀਆਂ ਕੱਢਣਗੇ। ਖੁਦ ਮੋਦੀ ਨੇ ਮੰਗਲਵਾਰ ਸ਼ਾਮ ਜੈਪੁਰ 'ਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਲ ਫਿਰ ਉਹ ਰਾਜਸਥਾਨ 'ਚ ਪ੍ਰਚਾਰ ਲਈ ਆਉਣਗੇ।

ਅਮਿਤ ਸ਼ਾਹ ਕਰਨਗੇ ਅਜਮੇਰ 'ਚ ਰੋਡ ਸ਼ੋਅ


ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ 5 ਦਸੰਬਰ ਨੂੰ ਅਜਮੇਰ 'ਚ ਰੋਡ ਸ਼ੋਅ ਕਰਨਗੇ। ਰਾਜਸਥਾਨ ਚੋਣਾਂ ਦਾ ਰੋਲਾ ਰੁਕਣ ਤੋਂ ਪਹਿਲਾਂ ਹੋਣ ਵਾਲੇ ਇਸ ਰੋਡ ਸ਼ੋਅ ਤੋਂ ਰਾਜਸਥਾਨ 'ਚ ਭਾਜਪਾ ਦੇ ਪੱਖ 'ਚ ਚੋਣਾਵੀ ਫਿਜ਼ਾ ਮਜ਼ਬੂਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਇਸਰੋ ਲਾਂਚ ਕਰੇਗਾ ਭਾਰਤੀ ਦਾ ਸਭ ਤੋਂ ਭਾਰੀ ਰਾਕੇਟ


ਭਾਰਤ ਦੇ ਸਭ ਤੋਂ ਭਾਰੀ ਸੈਟਲਾਈਟ GSAT-11 ਨੂੰ Ariane-5 ਰਾਕੇਟ ਦੇ ਰਾਹੀ 5 ਦਸੰਬਰ ਨੂੰ ਆਬਿਰਟ ਭੇਜਿਆ ਜਾਵੇਗਾ। ਇਹ ਕਮਿਊਨੀਕੇਸ਼ਨ ਸੈਟਲਾਈਟ ਭਾਰਤ ਦੇ ਬ੍ਰਾਂਡਬੈਂਡ ਸਰਵਿਸਜ਼ ਲਈ ਬਿਹਤਰ ਸਾਬਿਤ ਹੋਵੇਗਾ। ਇਹ ਜਾਣਕਾਰੀ ਸਪੇਸ ਏਜੰਸੀ ਵਲੋਂ ਦਿੱਤੀ ਗਈ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਪਾਕਿਸਤਾਨ ਬਨਾਮ ਨਿਊਜ਼ੀਲੈਂਡ (ਤੀਜਾ ਟੈਸਟ, ਤੀਜਾ ਦਿਨ)
ਹਾਕੀ: ਜਰਮਨੀ ਬਨਾਮ ਨੀਦਰਲੈਂਡ (ਹਾਕੀ ਵਿਸ਼ਵ ਕੱਪ-2018)
ਹਾਕੀ: ਮਲੇਸ਼ੀਆ ਬਨਾਮ ਪਾਕਿਸਤਾਨ (ਹਾਕੀ ਵਿਸ਼ਵ ਕੱਪ-2018)
ਫੁੱਟਬਾਲ: ਨਾਰਥ ਈਸਟ ਬਨਾਮ ਬੈਂਗਲੁਰੂ (ਆਈ. ਐੱਸ. ਐੱਲ.) 


author

Hardeep kumar

Content Editor

Related News