''ਪੰਜਾਬ ਬੰਦ'' ਕਾਰਨ ਬਠਿੰਡਾ ''ਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ, ਲੋਕ ਪਰੇਸ਼ਾਨ

Friday, Sep 25, 2020 - 06:03 PM (IST)

''ਪੰਜਾਬ ਬੰਦ'' ਕਾਰਨ ਬਠਿੰਡਾ ''ਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ, ਲੋਕ ਪਰੇਸ਼ਾਨ

ਬਠਿੰਡਾ (ਪਰਮਿੰਦਰ): ਖੇਤੀ ਆਰਡੀਨੈਂਸ ਦੇ ਵਿਰੋਧ 'ਚ ਕਿਸਾਨ ਸੰਗਠਨਾਂ ਵਲੋਂ ਕੀਤੇ ਗਏ ਪੰਜਾਬ ਬੰਦ ਦੇ ਕਾਰਨ ਪੰਜਾਬ ਭਰ 'ਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਸਬਜ਼ੀ ਅਤੇ ਫਲ ਮਾਰਕਿਟ ਬੰਦ ਹੋਣ ਦੇ ਕਾਰਨ ਬਾਹਰ ਤੋਂ ਕੋਈ ਸਪਲਾਈ ਨਹੀਂ ਹੋ ਸਕੀ। ਇਸ ਪ੍ਰਕਾਰ ਦੋਧੀ ਯੂਨੀਅਨ ਵਲੋਂ ਵੀ ਬੰਦ ਦਾ ਸਮਰਥਨ ਕਰਦੇ ਹੋਏ ਕੰਮ ਬੰਦ ਰੱਖਿਆ ਗਿਆ, ਜਿਸ ਕਾਰਨ ਦੁੱਧ ਦੀ ਸਪਲਾਈ ਵੀ ਪ੍ਰਭਾਵਿਤ ਹੋਈ, ਜਦਕਿ ਹਾਈਵੇਅ ਜਾਮ ਹੋਣ ਦੇ ਕਾਰਨ ਬਾਹਰ ਤੋਂ ਵੀ ਦੁੱਧ ਨਹੀਂ ਪਹੁੰਚਿਆ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਈਆਂ।

ਇਹ ਵੀ ਪੜ੍ਹੋ: 16 ਸਾਲਾ ਨੌਜਵਾਨ ਦਾ ਘਿਨੌਣਾ ਕਾਰਨਾਮਾ,ਕੁੜੀ ਦਾ ਕਤਲ ਕਰ ਦਰਖੱਤ ਨਾਲ ਲਟਕਾਈ ਲਾਸ਼

PunjabKesari

 

ਦੱਸ ਦੇਈਏ ਕਿ ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨ ਸੰਗਠਨਾਂ ਵਲੋਂ ਕੀਤੇ ਗਏ ਪੰਜਾਬ ਬੰਦ ਨੂੰ ਬਠਿੰਡਾ 'ਚ ਭਾਰੀ ਸਮਰਥਨ ਮਿਲਿਆ। ਜ਼ਿਲ੍ਹੇ ਭਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ ਅਤੇ ਸੜਕਾਂ 'ਤੇ ਵੀ ਸੰਨਾਟਾ ਪਸਰਿਆ ਰਿਹਾ। ਕਿਸਾਨਾਂ ਦੇ ਬੰਦ ਨੇ ਕੋਰੋਨਾ ਦੌਰਾਨ ਹੋਏ ਲਾਕਡਾਊਨ ਨੂੰ ਵੀ ਮਾਤ ਦੇ ਦਿੱਤੀ। ਕਿਸਾਨਾਂ ਦੇ ਇਸ ਸੰਘਰਸ਼ ਨੂੰ ਆੜਤੀਆਂ, ਵਪਾਰ ਮੰਡਲਾਂ, ਮਜ਼ਦੂਰ ਸੰਗਠਨਾਂ, ਮੁਲਾਜ਼ਮ ਸੰਗਠਨਾਂ, ਵਿਦਿਆਰਥੀ ਸੰਗਠਨਾਂ ਅਤੇ ਸਮਾਜਿਕ ਸੰਗਠਨਾਂ ਨੇ ਵੀ ਪੂਰਨ ਸਮਰਥਨ ਦਿੱਤਾ। ਬਠਿੰਡਾ ਦੇ ਭਾਈ ਕਨੱਈਆ ਚੌਕ 'ਚ ਕਿਸਾਨਾਂ ਅਤੇ ਸਹਿਯੋਗੀ ਸੰਗਠਨਾਂ ਨੇ ਇਕ ਵਿਸ਼ਾਲ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਘਾਹ ਕੱਟਣ ਵਾਲੀ ਮਸ਼ੀਨ 'ਚ ਕਰੰਟ ਆਉਣ ਕਾਰਨ ਵਾਪਰਿਆ ਹਾਦਸਾ

PunjabKesari

 

 


author

Shyna

Content Editor

Related News