ਵੀਡੀਓ ''ਚ ਦੇਖੋ ਅਕਾਲੀ ਨੇਤਾ ਦੀ ਲਾਹ-ਪਾਹ ਕਰਦਿਆਂ ਕਿਵੇਂ ਬਾਜਵਾ ਪਾਰ ਕਰ ਗਏ ਸਾਰੀਆਂ ਹੱਦਾਂ

10/06/2015 5:46:40 PM

ਮੁਕਤਸਰ-ਪੰਜਾਬ ਦੇ ਸਿਆਸੀ ਨੇਤਾ ਇਕ-ਦੂਜੇ ਦੀ ਲਾਹ-ਪਾਹ ਕਰਨ ਲੱਗੇ ਕਈ ਵਾਰ ਹੱਦਾਂ ਪਾਰ ਕਰ ਜਾਂਦੇ ਹਨ। ਕੁਝ ਅਜਿਹਾ ਹੀ ਮੁਕਤਸਰ ''ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਖੇਤੀਬਾੜੀ ਅਕਾਲੀ ਮੰਤਰੀ ਤੋਤਾ ਸਿੰਘ ਨੂੰ ਸ਼ਰੇਆਮ ਜਾਨਵਰ ਕਹਿ ਦਿੱਤਾ।
ਬਾਜਵਾ ਨੇ ਕਿਹਾ ਕਿ ਜੇਕਰ ਤੋਤਾ ਸਿੰਘ ਨੂੰ ਸਮੁੰਦਰ ਦੀਆਂ ਲਹਿਰਾਂ ਗਿਣਨ ''ਤੇ ਵੀ ਲਗਾ ਦਿੱਤਾ ਜਾਵੇ ਤਾਂ ਉਹ ਉੱਥੋਂ ਵੀ ਪੈਸੇ ਕਮਾ ਲੈਣਗੇ। ਵੀਡੀਓ ''ਚ ਤੁਸੀਂ ਖੁਦ ਸੁਣ ਸਕਦੇ ਹੋ ਕਿ ਕਿਵੇਂ ਬਾਜਵਾ ਨੇ ਅਕਾਲੀ ਮੰਤਰੀ ਦੇ ਨਾਂ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ। 
ਅਸਲ ''ਚ ਬਾਜਵਾ ਨੇ ਇਹ ਬਿਆਨ ਨਕਲੀ ਕੀਟਨਾਸ਼ਕ ਦਵਾਈਆਂ ਵੇਚਣ ਸੰਬੰਧੀ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ ਤੋਤਾ ਸਿੰਘ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਵੀ ਨਿਸ਼ਾਨੇ ''ਤੇ ਲੈਂਦਿਆਂ ਕਿਹਾ ਕਿ ਉਹ ਪੰਜਾਬ ਦੀ ਸਿਆਸਤ ਤੋਂ ਅਣਜਾਣ ਹਨ ਅਤੇ ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Babita Marhas

News Editor

Related News