ਖੇਤੀਬਾੜੀ ਵਿਭਾਗ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਕੱਢਿਆ ਨਿਵੇਕਲਾ ਹੱਲ (ਵੀਡੀਓ)

07/01/2019 4:04:09 PM

ਮੋਗਾ (ਵਿਪਨ)—ਮੋਗਾ ਜ਼ਿਲੇ ਦੇ ਕਸਬਾ ਧਰਮਕੋਟ ਦੇ ਕਿਸਾਨ ਹੁਣ  ਲੇਬਰ ਦੀ ਸਮੱਸਿਆ ਤੋਂ ਨਿਕਲਣ ਲੱਗੇ ਹਨ, ਕਿਉਂਕਿ ਕਿਸਾਨਾਂ ਨੇ ਹੁਣ ਝੋਨੇ ਦੀ ਬਿਜਾਈ ਲਈ ਨਵਾਂ ਰਾਹ ਲੱਭਿਆ ਹੈ। ਜਿਸ 'ਚ ਨਾ ਤਾਂ ਵਧੇਰੇ ਪਾਣੀ ਦੀ ਜ਼ਰੂਰਤ ਪੈਂਦੀ ਹੈ। ਜਾਣਕਾਰੀ ਮੁਤਾਬਕ ਝੋਨਾ ਲਗਾਉਣ ਲਈ ਸਿਰਫ ਤਿੰਨ ਲੋਕਾਂ ਦੀ ਹੀ ਲੋੜ ਹੁੰਦੀ ਹੈ, ਉੱਥੇ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਨਾਲ ਝੋਨੇ ਦੀ ਬਿਜਾਈ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹੁਣ ਕੋਈ ਲੇਬਰ ਦੀ ਸਮੱਸਿਆ ਨਹੀਂ ਹੈ। ਨਾਲ ਹੀ ਨਾਲ ਉਨ੍ਹਾਂ ਨੂੰ ਸਮੇਂ ਦੀ ਬਚਤ ਵੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸਾਨੂੰ 20 ਮਜ਼ਦੂਰਾਂ ਦੀ ਲੋੜ ਹੁੰਦੀ ਸੀ, ਹੁਣ ਲੋਕ ਹੀ ਸਾਰਾ ਕੰਮ ਖਤਮ ਕਰ ਲੈਂਦੇ ਹਨ ਅਤੇ ਟਰਾਂਸਪਲਾਟਰ ਦੇ ਨਾਲ ਝੋਨੇ ਬੀਜਣ 'ਚ ਸਾਡਾ ਸਿਰਫ 700 ਪ੍ਰਤੀ ਏਕੜ ਖਰਚਾ ਆਉਂਦਾ ਹੈ ਅਤੇ ਓਨੀ ਹੀ ਪੈਦਾਵਾਰ ਵੀ ਵਧ ਜਾਂਦੀ ਹੈ।

ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਹੁਣ ਇਸ ਤਕਨੀਕ ਨੂੰ ਬਹੁਤ ਸਾਰੇ ਕਿਸਾਨ ਤੇਜ਼ੀ ਨਾਲ ਅਪਣਾਉਣ ਲੱਗ ਪਏ ਹਨ ਅਤੇ ਸਰਕਾਰ ਵੀ ਇਨ੍ਹਾਂ ਮਸ਼ੀਨਾਂ 'ਤੇ ਭਾਰੀ ਸਬਸਿਡੀ ਵੀ ਦਿੰਦੀ ਹੈ। ਕਿਸਾਨਾਂ ਨੂੰ ਸਮੇਂ ਅਤੇ ਲੇਬਰ ਤੋਂ ਲੈ ਕੇ ਕੋਈ ਪਰੇਸ਼ਾਨੀ ਨਹੀਂ ਚੁੱਕਣੀ ਪੈਂਦੀ ਅਤੇ ਸਾਰਾ ਕੰਮ ਜਲਦੀ ਹੋ ਜਾਂਦਾ ਹੈ।


Shyna

Content Editor

Related News