ਝੋਨੇ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਬੀਜ ਦੀ ਸੋਧ ਜ਼ਰੂਰੀ : ਮਾਹਿਰ

05/18/2020 9:31:21 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਝੋਨੇ ਦੇ ਬੀਜ ਉਤੇ ਕਈ ਤਰਾਂ ਦੀਆਂ ਬੀਮਾਰੀਆਂ ਦੇ ਜਰਾਸੀਮ ਪਲਦੇ ਰਹਿੰਦੇ ਹਨ, ਜੋ ਬਾਅਦ ਵਿਚ ਬੀਜ ਦੇ ਪੁੰਗਾਰ, ਪਨੀਰੀ ਅਤੇ ਫਸਲ ’ਤੇ ਮਾੜਾ ਅਸਰ ਪਾਉਂਦੇ ਹਨ । ਇਸ ਲਈ ਇਨ੍ਹਾਂ ਬੀਮਾਰੀਆਂ ਦੀ ਲਾਗ ਨੂੰ ਰੋਕਣ ਲਈ ਬੀਜ ਦੀ ਸੋਧ ਜ਼ਰੂਰੀ ਹੋ ਜਾਂਦੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ, ਬੀਜ  ਨੂੰ ਤੰਦਰੁਸਤ, ਬੀਮਾਰੀ ਰਹਿਤ ਤੇ ਜ਼ਿਆਦਾ ਝਾੜ ਦੇਣ ਵਾਲ਼ਾ ਬਣਾਉਂਦੀ ਹੈ।।

ਉਨ੍ਹਾਂ ਕਿਹਾ ਕਿ ਝੋਨੇ ਵਿਚ ਇਕ ਏਕੜ ਬੀਜ ਦੀ ਸੋਧ ਦੀ ਕੀਮਤ 30 ਰੁਪਏ ਤੋਂ ਵੀ ਘਟ ਪੈਂਦੀ ਹੈ।ਬੀਜ ਦੀ ਸੋਧ ਕਰਕੇ ਨਰਸਰੀ ਬੀਜਣ ਨਾਲ ਪੁੰਗਾਰ ਵਿਚ 20-25% ਤਕ ਦਾ ਵਾਧਾ ਹੋ ਸਕਦਾ ਹੈ। ਝੋਨੇ ਵਿਚ ਬੀਜ ਸੋਧ ਨਾਲ਼ ਬੀਜ ਉਪਰੋਂ ਬੀਮਾਰੀ ਦੀ ਅਗੇਤੀ ਲਾਗ ਨਸ਼ਟ ਹੋ ਜਾਂਦੀ ਹੈ ਜਿਸ ਕਰਕੇ ਬਾਅਦ ਵਿਚ ਖੇਤ ਵਿਚ ਉਲੀਨਾਸ਼ਕ ਦੀ ਲੋੜ ਘੱਟ ਪੈਂਦੀ ਹੈ। ਪਰ ਇਸ ਗਲ ਦੀ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਕਿ ਉਲੀਨਾਸ਼ਕ ਦੀ ਸਹੀ ਮਾਤਰਾ ਨਾਲ਼ ਹੀ ਬੀਜ ਦੀ ਸੋਧ ਕੀਤੀ ਜਾਵੇ। ਵਧੇਰੇ ਜਾਂ ਘਟ ਉਲੀਨਾਸ਼ਕ ਦੀ ਮਾਤਰਾ ਨੁਕਸਾਨਦਾਇਕ ਹੋ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਬਾਲ ਸਾਹਿਤ ਵਿਸ਼ੇਸ਼ : ਟਿਕ-ਟਾਕ ਦੀ ਨੰਨ੍ਹੀ ਕਲਾਕਾਰ ‘ਨੂਰਪ੍ਰੀਤ’

ਪੜ੍ਹੋ ਇਹ ਵੀ ਖਬਰ - ਉਡੀਸ਼ਾ ਲਈ ਖਤਰਨਾਕ ਸਿੱਧ ਹੋ ਸਕਦੈ "Amphan" ਚੱਕਰਵਾਤ (ਵੀਡੀਓ)

ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਕ ਏਕੜ ਵਿਚ ਝੋਨੇ ਦੀ ਪਨੀਰੀ  ਲਗਾਉਣ ਲਈ 8 ਕਿਲੋ ਨਿਰੋਗ ਬੀਜ ਚੁਣੋ। ਇਸ ਚੁਣੇ ਹੋਏ ਬੀਜ ਨੂੰ 10 ਲੀਟਰ ਪਾਣੀ ਵਿਚ ਡੁਬੋ ਕੇ ਚੰਗੀ ਤਰਾਂ ਹਿਲਾਓ। ਜਿਹੜਾ ਹਲਕਾ ਬੀਜ ਪਾਣੀ ਉਤੇ ਤਰ ਆਵੇ ਉਸ ਨੂੰ ਬਾਹਰ ਕੱਢ ਕੇ ਸੁੱਟ ਦਿਉ। ਬੀਜ ਨੂੰ 10-12 ਘੰਟੇ ਲਈ ਪਾਣੀ ਵਿਚ ਡੋਬਣ ਤੋਂ ਬਾਅਦ ਵਾਧੂ ਪਾਣੀ ਨਿਤਾਰ ਦਿਉ ਅਤੇ ਬੀਜ ਨੂੰ ਛਾਵੇਂ ਸੁਕਾ ਕੇ ਉਲੀਨਾਸ਼ਕ ਨਾਲ਼ ਸੋਧੋ। 8 ਕਿਲੋ ਬੀਜ ਨੂੰ ਬੀਜਣ ਤੋਂ ਪਹਿਲਾਂ 24 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਂਬ + ਕਾਰਬੈਂਡਾਜ਼ਿਮ) ਨਾਲ਼ ਸੋਧੋ। ਪਹਿਲਾਂ 24 ਗ੍ਰਾਮ ਸਪਰਿੰਟ ਨੂੰ 80-100 ਮਿ.ਲਿ. ਪਾਣੀ ਵਿਚ ਘੋਲ਼ ਲਵੋ ਅਤੇ ਫਿਰ ਚੰਗੀ ਤਰਾਂ ਇਸ ਨੂੰ 8 ਕਿੱਲੋ ਬੀਜ ਤੇ ਮਲ ਦਿਉ। ਇਹ ਬੀਜ ਦੀ ਸੋਧ ਸਿਧੀ ਬਿਜਾਈ ਲਈ ਵੀ ਕਰ  ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ‘ਯੁਵਰਾਜ ਸਿੰਘ’

ਪੜ੍ਹੋ ਇਹ ਵੀ ਖਬਰ -  ਮੋਟਾਪਾ ਤੇ ਐਸੀਡਿਟੀ ਤੋਂ ਪਰੇਸ਼ਾਨ ਲੋਕ ਖਾਣ ‘ਟਿੰਡੇ’ ਦੀ ਸਬਜ਼ੀ, ਹੋਣਗੇ ਲਾਜਵਾਬ ਫਾਇਦੇ


rajwinder kaur

Content Editor

Related News