ਜੱਗੂ ਭਗਵਾਨਪੁਰੀਆ ਦਾ ਏਜੰਟ ਕੈਪਟਨ ਤੇ ਉਸ ਦਾ ਸਾਥੀ ਗ੍ਰਿਫਤਾਰ

Tuesday, Jul 24, 2018 - 05:23 AM (IST)

ਜੱਗੂ ਭਗਵਾਨਪੁਰੀਆ ਦਾ ਏਜੰਟ ਕੈਪਟਨ ਤੇ ਉਸ ਦਾ ਸਾਥੀ ਗ੍ਰਿਫਤਾਰ

ਅੰਮ੍ਰਿਤਸਰ,  (ਅਰੁਣ)-  ਸੀ.ਆਈ.ਏ. ਸਟਾਫ ਦੀ ਪੁਲਸ ਵੱਲੋਂ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕਬਜ਼ੇ ਵਿਚੋਂ 257 ਗ੍ਰਾਮ ਹੈਰੋਇਨ, 3200 ਰੁਪਏ ਨਕਦ ਅਤੇ ਇਕ ਬਿਨਾਂ ਨੰਬਰੀ ਹਾਂਡਾ ਸਕੂਟਰ ਪੁਲਸ ਦੇ ਕਬਜ਼ੇ ਵਿਚ ਲੈ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਇੰਦਰਬੀਰ ਸਿੰਘ ਕੈਪਟਨ ਪੁੱਤਰ ਤਰਲੋਕ ਸਿੰਘ ਵਾਸੀ ਫਤਿਹ ਸਿੰਘ ਕਾਲੋਨੀ ਅਤੇ ਉਸ ਦੇ ਸਾਥੀ ਸੁਰਜੀਤ ਸਿੰਘ ਪੁੱਤਰ ਤੇਗਾ ਸਿੰਘ ਵਾਸੀ ਧੱਤਲ ਦੇ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕਾਰਵਾਈ ਕਰਦਿਆਂ ਥਾਣਾ ਗੇਟ ਹਕੀਮਾਂ ਵਿਖੇ ਮਾਮਲਾ ਦਰਜ ਕੀਤਾ ਗਿਆ। ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਸੀ.ਆਈ.ਏ. ਸਟਾਫ ਇੰਚਾਰਜ ਇੰਸਪੈਕਟਰ ਵਵਿੰਦਰ ਕੁਮਾਰ ਮਹਾਜਨ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਫਤਿਹ ਸਿੰਘ ਕਾਲੋਨੀ ਵਾਸੀ ਇੰਦਰਬੀਰ ਸਿੰਘ ਉਰਫ ਕੈਪਟਨ ਜੋ ਹੈਰੋਇਨ ਸਪਲਾਈ ਦਾ ਧੰਦਾ ਕਰਦਾ ਹੈ। ਪੁਲਸ ਪਾਰਟੀ ਵੱਲੋਂ ਲਾਏ ਗਏ ਟਰੈਪ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਹੈਰੋਇਨ ਸਪਲਾਈ ਕਰਨ ਲਈ ਜਾ ਰਹੇ ਸਨ। ਇੰਸਪੈਕਟਰ ਮਹਾਜਨ ਵੱਲੋਂ ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਇੰਦਰਬੀਰ ਕੈਪਟਨ ਜੋ ਕਿ ਜੇਲ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨੇਡ਼ਲਾ ਸਾਥੀ ਹੈ ਅਤੇ ਉਸ ਵੱਲੋਂ ਭੇਜੀ ਜਾਣ ਵਾਲੀ ਹੈਰੋਇਨ ਦੀ ਖੇਮ ਨੂੰ ਲੋਕਲ ਸਮੱਗਲਰਾਂ ਨੂੰ ਸਪਲਾਈ ਕਰਦਾ ਸੀ। ਉਸ ਵੱਲੋਂ ਸੁਰਜੀਤ ਸਿੰਘ ਨੂੰ ਆਪਣੇ ਸਹਾਇਕ ਦੇ ਤੌਰ ’ਤੇ ਰੱਖਿਆ ਸੀ, ਜੋ ਸਪਲਾਈ ਅਤੇ ਰਕਮ ਇਕੱਠੀ ਕਰ ਕੇ ਲਿਆਉਂਦਾ ਸੀ।
®ਹੁਣ ਤੱਕ ਜੱਗੂ ਵੱਲੋਂ ਭੇਜੇ 30 ਪੈਕਟ ਵੇਚਣ ਦਾ ਕੀਤਾ ਖੁਲਾਸਾ
ਸਟਾਫ ਇੰਚਾਰਜ ਇੰਸਪੈਕਟਰ ਵਵਿੰਦਰ ਮਹਾਜਨ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਕੈਪਟਨ ਵੱਲੋਂ ਜੱਗੂ ਭਗਵਾਨਪੁਰੀਆ ਰਾਹੀਂ ਭੇਜੇ ਗਏ 30 ਪੈਕਟ ਹੈਰੋਇਨ ਜੋ ਉਸ ਵੱਲੋਂ ਜੱਗੂ ਭਗਵਾਨਪੁਰੀਆ ਰਾਹੀਂ ਭੇਜੇ ਗਏ 30 ਪੈਕਟ ਹੈਰੋਇਨ ਜੋ ਉਸ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚੋਂ ਬਰਾਮਦ ਕੀਤੇ ਸਨ। ਵੇਚੇ ਜਾਣ ਦੀ ਗੱਲ ਕਬੂਲੀ ਹੈ। ਇਕ ਸਵਾਲ ਦੇ ਜਵਾਬ ਵਿਚ ਬੋਲਦਿਆਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਕੈਪਟਨ ਪਿਛਲੇ ਕਰੀਬ ਦੋ ਸਾਲਾਂ ਤੋਂ ਨਸ਼ਾ ਸਮੱਗਲਰੀ ਦਾ ਧੰਦਾ ਕਰਦਾ ਆ ਰਿਹਾ ਹੈ। 
 


Related News