ਲੋਕਾਂ ਨੂੰ 'ਜੁਗਾੜ' ਲਗਾ ਕੇ ਕੈਨੇਡਾ ਪਹੁੰਚਾਉਣ ਵਾਲਾ ਏਜੰਟ ਏਅਰਪੋਰਟ ਤੋਂ ਕਾਬੂ, ਵਰਤਦਾ ਸੀ ਇਹ ਤਰੀਕਾ

Monday, Jul 29, 2024 - 08:26 AM (IST)

ਲੋਕਾਂ ਨੂੰ 'ਜੁਗਾੜ' ਲਗਾ ਕੇ ਕੈਨੇਡਾ ਪਹੁੰਚਾਉਣ ਵਾਲਾ ਏਜੰਟ ਏਅਰਪੋਰਟ ਤੋਂ ਕਾਬੂ, ਵਰਤਦਾ ਸੀ ਇਹ ਤਰੀਕਾ

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਆਈ. ਜੀ. ਆਈ. ਏਅਰਪੋਰਟ ਪੁਲਸ ਨੇ ਪੰਜਾਬ ਦੇ ਇਕ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ, ਜੋ ਨੌਜਵਾਨਾਂ ਕੋਲੋਂ ਮੋਟੇ ਪੈਸੇ ਲੈ ਕੇ ਉਨ੍ਹਾਂ ਨੂੰ ਮਲੇਸ਼ੀਆ, ਗੁਆਟੇਮਾਲਾ ਅਤੇ ਨੀਦਰਲੈਂਡ ਦੇ ਰਸਤਿਓਂ ਕੈਨੇਡਾ ਭੇਜਦਾ ਸੀ। ਡੀ. ਸੀ. ਪੀ. ਊਸ਼ਾ ਰੰਗਨਾਨੀ ਨੇ ਦੱਸਿਆ ਕਿ 23 ਜੁਲਾਈ ਨੂੰ ਅੰਬਾਲਾ ਦਾ ਰਹਿਣ ਵਾਲਾ ਗੁਰਜਸ ਸਿੰਘ ਨੀਦਰਲੈਂਡ ਤੋਂ ਡਿਪੋਰਟ ਹੋ ਕੇ ਦਿੱਲੀ ਦੇ ਆਈ. ਜੀ. ਆਈ. ਏਅਰਪੋਰਟ ’ਤੇ ਪਹੁੰਚਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਸਾਬਕਾ SHO 'ਤੇ ਹੋਈ ਫ਼ਾਇਰਿੰਗ! ਸ਼ਰੂਤੀ ਕਾਂਡ ਵਾਲੇ ਨਿਸ਼ਾਨ ਸਿੰਘ ਨਾਲ ਜੁੜੇ ਤਾਰ

ਉਸ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਉਸ ਦੇ ਪਾਸਪੋਰਟ ’ਤੇ ਗੁਆਟੇਮਾਲਾ ਦਾ ਜਾਅਲੀ ਵੀਜ਼ਾ ਚਿਪਕਿਆ ਹੋਇਆ ਪਾਇਆ ਗਿਆ ਕਿਉਂਕਿ ਉਸ ਨੇ ਜਾਅਲੀ ਵੀਜ਼ੇ ਵਾਲੇ ਪਾਸਪੋਰਟ ’ਤੇ ਯਾਤਰਾ ਕਰ ਕੇ ਭਾਰਤੀ ਇਮੀਗ੍ਰੇਸ਼ਨ ਨੂੰ ਧੋਖਾ ਦਿੱਤਾ ਸੀ, ਇਸ ਲਈ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇਹ ਪਾਸਪੋਰਟ ਉਸ ਨੂੰ ਧਰਮਪ੍ਰੀਤ ਨੇ ਦਿਵਾਇਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News