ਕਾਂਗਰਸੀਆਂ ਵੱਲੋਂ ਨਸ਼ਿਆਂ ਖਿਲਾਫ ਰੋਸ ਮਾਰਚ

07/16/2018 1:16:30 AM

ਕਾਹਨੂੰਵਾਨ/ਗੁਰਦਾਸਪੁਰ,   (ਵਿਨੋਦ)-  ਸੂਬੇ ਵਿਚ ਨਸ਼ਿਆਂ ਦੀ ਮਾਰ ਹੇਠ ਆਈ ਜਵਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਪੁਰੀ ਵਾਹ ਲਾ ਰੱਖੀ ਹੈ। ਅੱਜ ਹਲਕਾ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਨਿਰਦੇਸ਼ਾਂ ’ਤੇ ਕਾਹਨੂੰਵਾਨ ਕਸਬੇ ’ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਬਾਜ਼ਾਰਾਂ ’ਚ ਵਿਸ਼ਾਲ ਰੋਸ ਮਾਰਚ ਕੀਤਾ। ਇਸ ਰੋਸ ਮਾਰਚ ਦੀ ਅਗਵਾਈ ਭੁਪਿੰਦਰਪਾਲ ਸਿੰਘ ਵਿੱਟੀ, ਠਾਕਰ ਅਫ਼ਤਾਬ ਸਿੰਘ ਅਤੇ ਠੇਕੇਦਾਰ ਗੁਰਨਾਮ ਸਿੰਘ ਨੇ ਕੀਤਾ। 
ਇਸ ਮੌਕੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਵੇਂ ਕਿ ਉਨ੍ਹਾਂ ਦੇ ਖੇਤਰ ’ਚ ਹੈਰੋਇਨ ਵਰਗੇ ਮਾਰੂ ਨਸ਼ਿਆਂ ਤੋਂ ਨੌਜਵਾਨ ਬਚੇ ਹੋਏ ਹਨ ਪਰ ਇਹ ਨਸ਼ੇ ਕਦੀ ਵੀ ਕਿਸੇ ਨੌਜਵਾਨ ਜਾਂ ਖੇਤਰ ਨੂੰ ਆਪਣੀ ਲਪੇਟ ਚ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ  ਨਸ਼ਿਆਂ ਖਿਲਾਫ ਜਾਗਰੂਕ ਮਾਰਚ  ਨਵਾਂ ਪਿੰਡ, ਚੱਕ ਸਰੀਫ਼ ਤੇ ਰਾਜਪੂਤ ਸਰਾਂ ਤੱਕ ਕੀਤਾ ਗਿਆ। ਇਸ ਮੌਕੇ ਮੋਹਨ ਸਿੰਘ ਧੰਦਲ, ਬਲਵਿੰਦਰ ਸਿੰਘ ਭਿੰਦਾ, ਸਾਬਕਾ ਡੀ. ਈ. ਓ. ਈਸ਼ਰ ਸਿੰਘ, ਸੁਖਦੇਵ ਸਿੰਘ ਹੈਪੀ, ਸਤਨਾਮ ਸਿੰਘ ਲਵਲੀ, ਸੁੱਖਾ ਧੌਲ, ਪ੍ਰਿੰਸ ਕਾਲਾ ਬਾਲਾ, ਲਖਵਿੰਦਰ ਜੀਤ ਭੱਟੀਆਂ, ਬਰਜਿੰਦਰ ਸੋਨੂ, ਬੂਆ ਸਿੰਘ, ਬਖ਼ਸੀਸ ਸਿੰਘ, ਕੈਪਟਨ ਗੁਰਮੁੱਖ ਸਿੰਘ, ਸਰਪੰਚ ਸ਼ਰੀਫ ਮਸੀਹ, ਲਖਬੀਰ ਬੱਗਾ, ਪਲਵਿੰਦਰ ਸਿੰਘ, ਦਲੀਪ ਸਿੰਘ, ਹਰਦੀਪ ਸਿੰਘ, ਕੈਪਟਨ ਜਰਨੈਲ ਸਿੰਘ, ਸੂਬੇਦਾਰ ਰਣਜੀਤ ਸਿੰਘ, ਸੂਬੇਦਾਰ ਭੁਪਿੰਦਰ ਸਿੰਘ, ਮਨਮੋਹਨ ਪੰਛੀ, ਮਦਨ ਲਾਲ, ਵਿਲਸਨ ਮਸੀਹ, ਲਖਵਿੰਦਰ ਜਾਗੋਵਾਲ, ਰਮੇਸ਼ ਲਾਲ, ਕਮਲ ਮਸੀਹ ਡਿੰਪੀ, ਲਖਬੀਰ ਸਿੰਘ, ਸੂਬੇਦਾਰ ਮਲਕੀਤ ਸਿੰਘ, ਕੈਪਟਨ ਦਿਲਬਾਗ ਸਿੰਘ, ਹਰਦੀਪ ਭਿੰਡਰ, ਹਰਵਿੰਦਰ ਕਾਲਾਬਾਲਾ, ਗੌਰਵ ਮਸੀਹ, ਡੀ. ਐੱਸ. ਪੀ. ਹਰਬੰਸ ਸਿੰਘ, ਇੰਦਰਪ੍ਰੀਤ ਪਟਵਾਰੀ, ਮੋਨੂੰ ਸੈਣੀ, ਪਰਮਜੀਤ ਢਪਈ ਆਦਿ ਹਾਜ਼ਰ ਸਨ।
 


Related News