ਨਿਮਿਸ਼ਾ ਮਹਿਤਾ ਵੱਲੋਂ ਪਿੰਡ-ਪਿੰਡ ਤ੍ਰਿਵੇਣੀਆਂ ਲਗਵਾਉਣ ਦੀ ਮੁਹਿੰਮ ਨੇ ਫੜੀ ਤੇਜ਼ੀ

07/05/2024 12:54:30 PM

ਗੜ੍ਹਸ਼ੰਕਰ- ਵਾਤਾਵਰਣ ਦੀ ਸੰਭਾਲ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਗੜ੍ਹਸ਼ੰਕਰ ਤੋਂ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵੱਲੋਂ ਪਿੰਡ-ਪਿੰਡ ਬੂਟੇ ਲਗਾਉਣ ਦੀ ਮੁਹਿੰਮ 26 ਜੂਨ ਤੋਂ ਵਿੱਢੀ ਗਈ ਸੀ। ਜੋ ਹੁਣ ਹਲਕੇ ਵਿਚ ਤੇਜ਼ੀ ਫੜਦੀ ਵਿਖਾਈ ਦੇ ਰਹੀ ਹੈ, ਕਿਉਂਕਿ ਪਿੰਡਾਂ ਦਾ ਲੋਕ ਆਪ ਉਨ੍ਹਾਂ ਨੂੰ ਬੂਟੇ ਲਗਾਉਣ ਲਈ ਸੰਪਰਕ ਕਰ ਰਹੇ ਹਨ। ਨਿਮਿਸ਼ਾ ਮਹਿਤਾ ਪਿੰਡਾਂ ਵਿਚ ਜਾ ਕੇ ਤ੍ਰਿਵੇਣੀਆਂ ਲਗਵਾ ਰਹੇ ਹਨ, ਜਿਨ੍ਹਾਂ ਵਿਚ ਬੋਹੜ, ਪਿੱਪਲ ਅਤੇ ਨਿੰਮ ਦੇ ਬੂਟੇ ਸ਼ਾਮਲ ਹਨ। 

ਇਨ੍ਹਾਂ ਬੂਟਿਆਂ ਤੋਂ ਇਲਾਵਾ ਪਿਲਕਣ ਦੇ ਬੂਟੇ ਵੀ ਭਾਰੀ ਮਾਤਰਾ ਵਿਚ ਉਹ ਪਿੰਡਾਂ ਵਿਚ ਲਗਵਾ ਰਹੇ ਹਨ। ਬੂਟੇ ਵੰਡਦਿਆਂ ਲੋਕਾਂ ਦੇ ਸਮੂਹ ਨੂੰ ਸੰਬੋਧਨ ਕਰਦੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਬੋਹੜ, ਪਿੱਪਲ, ਨਿੰਮ ਅਤੇ ਪਿਲਕਣ ਨੂੰ ਪੂਜਿਆ ਜਾਂਦਾ ਹੈ, ਕਿਉਂਕਿ ਇਹ ਦਰੱਖ਼ਤ ਭਾਰੀ ਮਾਤਰਾ ਵਿਚ ਆਕਸੀਜ਼ਨ ਛੱਡਦੇ ਹਨ ਅਤੇ ਪ੍ਰਦੂਸ਼ਣ ਨੂੰ ਖ਼ਤਮ ਕਰਦੇ ਹਨ। ਸੰਘਣੀ ਛਾਂ ਮੁਹੱਈਆ ਕਰਵਾਉਣ ਦੇ ਨਾਲ ਆਪਣੇ ਆਲੇ-ਦੁਆਲੇ ਠੰਡਕ ਵੀ ਪ੍ਰਦਾਨ ਕਰਦੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਿਲਕਣ ਦਾ ਬੂਟਾ ਨਾ ਤਾਂ ਲੰਬੀ ਚੌੜ੍ਹੀ ਜੜ੍ਹ ਫ਼ੈਲਾਉਂਦਾ ਹੈ ਪਰ ਇਸ ਦੀ ਛਾਂ ਬੋਹੜ ਅਤੇ ਪਿੱਪਲ ਨਾਲੋਂ ਜ਼ਿਆਦਾ ਸੰਘਣੀ ਹੁੰਦੀ ਹੈ ਅਤੇ ਦਰੱਖ਼ਤ ਸੰਘਣਾ ਹੋਣ ਕਰਕੇ ਪੰਛੀ ਵੀ ਇਸ ਦਰੱਖ਼ਤ ਵਿਚ ਆਪਣੇ ਆਲਣੇ ਬਣਾ ਲੈਂਦੇ ਹਨ। 

ਇਹ ਵੀ ਪੜ੍ਹੋ- ਪ੍ਰੇਮ ਜਾਲ 'ਚ ਪਹਿਲਾਂ ਔਰਤ ਨੂੰ ਫਸਾ ਬਣਾਏ ਨਾਜਾਇਜ਼ ਸੰਬੰਧ, ਫਿਰ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਇਹ ਕਾਰਾ

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਧਰਤੀ ਉਪਰ ਵੱਧ ਰਹੇ ਤਾਪਮਾਨ, ਪ੍ਰਦੂਸ਼ਣ ਅਤੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦੀ ਸਮੱਸਿਆ ਦਾ ਜੇਕਰ ਹੱਲ ਕਰਨਾ ਹੈ ਤਾਂ ਸਾਨੂੰ ਬੂਟੇ ਲਗਾ ਕੇ ਉਨ੍ਹਾਂ ਦੀ ਸੇਵਾ ਕਰਨੀ ਹੀ ਪਵੇਗੀ ਕਿਉਂਕਿ ਰੁਖ਼ ਹੀ ਵਰਖਾ ਕਰਵਾ ਸਕਦੇ ਹਨ, ਪਾਣੀ ਲਿਆ ਸਕਦੇ ਹਨ ਅਤੇ ਪ੍ਰਦੂਸ਼ਣ ਤੋਂ ਰਾਹਤ ਦਿਵਾ ਸਕਦੇ ਹਨ। ਹੁਣ ਤੱਕ ਨਿਮਿਸ਼ਾ ਮਹਿਤਾ 45 ਦੇ ਕਰੀਬ ਪਿੰਡਾਂ ਵਿਚ ਤ੍ਰਿਵੇਣੀਆਂ ਅਤੇ ਪਿਲਕਣ ਲਗਵਾ ਚੁੱਕੇ ਹਨ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸ ਦਿਨ ਰਹੇਗੀ ਤਨਖਾਹੀ ਛੁੱਟੀ, ਬੰਦ ਰਹਿਣਗੇ ਸਰਕਾਰੀ ਅਦਾਰੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News