ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ ਭਗੌੜਾ ਦੋਸ਼ੀ ਗ੍ਰਿਫਤਾਰ

07/05/2024 3:32:05 PM

ਫਿਰੋਜ਼ਪੁਰ (ਖੁੱਲਰ) : ਰਾਜ ਕੁਮਾਰ ਸਾਮਾ, ਡੀ. ਐੱਸ. ਪੀ. ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਨੰਬਰ 11 ਮਿਤੀ 21 ਮਈ 2018 ਅ/ਧ 7, 8, ਪੀਸੀ ਐਕਟ 1988 ਐਜ ਅਮੈਡਿਡ ਬਾਏ ਪੀਸੀ ਅਮੈਨਡਮੈਂਟ ਐਕਟ 2018 ਥਾਣਾ ਵਬ ਫਿਰੋਜ਼ਪੁਰ ਦੇ ਦੋਸ਼ੀ ਜਗਸੀਰ ਸਿੰਘ ਕਲਾਸ-4 ਵਾਰਡ ਸਰਵੈਂਟ ਸਿਵਲ ਹਸਪਤਾਲ ਫਿਰੋਜ਼ਪੁਰ ਜੋ ਕਿ ਮਾਣਯੋਗ ਅਦਾਲਤ ਕੇਵਲ ਕ੍ਰਿਸ਼ਨ ਐਡੀਸ਼ਨਲ ਸੈਸ਼ਨ ਅੱਜ ਫਿਰੋਜ਼ਪੁਰ ਵੱਲੋਂ ਮਿਤੀ 29 ਜੁਲਾਈ 2023 ਨੂੰ ਭਗੋੜਾ ਕਰਾਰ ਦਿੱਤਾ ਸੀ। ਦੋਸ਼ੀ ਜਗਸੀਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਟੀਮ ਕਾਫੀ ਅਰਸੇ ਤੋਂ ਭਾਲ ਕਰ ਰਹੀ ਸੀ, ਜੋ ਕਿ ਅੱਜ 5 ਜੁਲਾਈ 2024 ਨੂੰ ਉਕਤ ਦੋਸ਼ੀ ਜਗਸੀਰ ਸਿੰਘ ਕਲਾਸ-4 ਸਿਵਲ ਹਸਪਤਾਲ ਫਿਰੋਜ਼ਪੁਰ ਨੂੰ ਵਿਜੀਲੈਂਸ ਵੱਲੋਂ ਕਾਬੂ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। 

ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੀ ਟੀਮ ਇੰਸਪੈਕਟਰ ਮੋਹਿਤ ਧਵਨ, ਏਐੱਸਆਈ ਸਤਨਾਮ ਸਿੰਘ, ਏਐੱਸਆਈ ਕਿਸ਼ਨ ਚੰਦ, ਏਐੱਸਆਈ ਨਰਿੰਦਰਪਾਲ ਸਿੰਘ, ਮੁੱਖ ਸਿਪਾਹੀ ਗੁਰਬਾਜ ਸਿੰਘ, ਐੱਚਸੀ ਨਵਜੀਤ ਕੁਮਾਰ, ਸੀਨੀਅਰ ਸਿਪਾਹੀ ਜਤਿੰਦਰ ਸਿੰਘ, ਲੇਡੀ ਸਿਪਾਹੀ ਹਰਮਨਦੀਪ ਕੌਰ ਵੱਲੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। ਜੋ ਮਾਣਯੋਗ ਅਦਾਲਤ ਵੱਲੋਂ ਉਕਤ ਦੋਸ਼ੀ ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ ਹੈ।


Gurminder Singh

Content Editor

Related News