ਰਾਹੁਲ ਗਾਂਧੀ ਖਿਲਾਫ ਧਾਰਾ 299/302 ਤਹਿਤ ਮਾਮਲਾ ਦਰਜ ਹੋਵੇ : ਗੋਇਲ

Thursday, Jul 04, 2024 - 11:20 PM (IST)

ਰਾਹੁਲ ਗਾਂਧੀ ਖਿਲਾਫ ਧਾਰਾ 299/302 ਤਹਿਤ ਮਾਮਲਾ ਦਰਜ ਹੋਵੇ : ਗੋਇਲ

ਨਵੀਂ ਦਿੱਲੀ- ਯੂਨਾਈਟਿਡ ਹਿੰਦੂ ਫਰੰਟ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਤੇ ਭਾਜਪਾ ਨੇਤਾ ਜੈ ਭਗਵਾਨ ਗੋਇਲ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਬੀਤੇ ਦਿਨ ਪੂਰੇ ਦੇਸ਼ ਦੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਸੰਸਦ ਵਿਚ ਹਿੰਦੂਆਂ ਪ੍ਰਤੀ ਨਫਰਤ ਫੈਲਾਉਣੀ ਤੇ ਹਿੰਸਕ ਕਹਿਣਾ ਗਲਤ ਹੈ ਅਤੇ ਪੁਲਸ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

ਗੋਇਲ ਨੇ ਇਕ ਸ਼ਿਕਾਇਤ ਪੱਤਰ ਰਾਹੀਂ ਦਿੱਲੀ ਪੁਲਸ ਕਮਿਸ਼ਨਰ, ਪੁਲਸ ਕਮਿਸ਼ਨਰ ਜ਼ਿਲਾ ਸ਼ਾਹਦਰਾ ਤੇ ਥਾਣਾ ਇੰਚਾਰਜ ਸ਼ਾਹਦਰਾ ਨੂੰ ਰਾਹੁਲ ਗਾਂਧੀ ਖਿਲਾਫ ਹਿੰਦੂ ਧਰਮ ਤੇ ਹਿੰਦੂਆਂ ਦੀ ਆਸਥਾ ਨੂੰ ਅਪਮਾਨਤ ਕਰਨ ਲਈ ਧਾਰਾ 299/302 ਭਾਰਤੀ ਨਿਆਂ ਜ਼ਾਬਤਾ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।


author

Rakesh

Content Editor

Related News