ਜ਼ਿਮਨੀ ਚੋਣ ਜਿੱਤਣ ਮਗਰੋਂ ਹੁਣ ਇਹ ਹੋਵੇਗਾ ‘ਆਪ’ ਦਾ ਅਗਲਾ ਨਿਸ਼ਾਨਾ, ਲੀਡਰਸ਼ਿਪ ਲਈ ਵੱਡੀ ਚੁਣੌਤੀ

05/15/2023 5:00:22 PM

ਜਲੰਧਰ (ਖੁਰਾਣਾ) : ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਤੁਰੰਤ ਬਾਅਦ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਵਿਚ ਨਵੇਂ ਸਮੀਕਰਨ ਬਣਦੇ ਜਾ ਰਹੇ ਹਨ। ਨਿਗਮ ਚੋਣਾਂ ਦੀ ਗੱਲ ਕਰੀਏ ਤਾਂ ਜਲੰਧਰ ਨਿਗਮ ਦੀ ਵਾਰਡਬੰਦੀ ਉਂਝ ਤਾਂ ਲਗਭਗ ਤਿਆਰ ਹੈ ਅਤੇ ਇਸ ਨੂੰ ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਵਿਚ ਪਾਸ ਕਰਵਾਉਣ ਲਈ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਰਿੰਕੂ ਦੇ ਸਮਰਥਕਾਂ ਨੂੰ ਐਡਜਸਟ ਕਰਨ ਲਈ ਵਾਰਡਬੰਦੀ ਨੂੰ ਬਦਲਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ 'ਚ ਭਾਜਪਾ ਦੀ ਵੱਡੀ ਹਾਰ, ਹੋਟਲ 'ਚੋਂ ਬਾਹਰ ਨਹੀਂ ਆ ਸਕੀਆਂ ਪਾਰਟੀ ਦੀਆਂ ਨੀਤੀਆਂ

ਮੰਨਿਆ ਜਾ ਰਿਹਾ ਹੈ ਕਿ ਹੁਣ ਸਾਰੇ ਵਿਧਾਨ ਸਭਾ ਹਲਕਿਆਂ ਦੀ ਵਾਰਡਬੰਦੀ ਦੁਬਾਰਾ ਕੀਤੀ ਜਾ ਸਕਦੀ ਹੈ ਕਿਉਂਕਿ ‘ਆਪ’ ਵਿਚ ਸ਼ਾਮਲ ਹੋਏ ਆਗੂਆਂ ਦੇ ਹਿਸਾਬ ਨਾਲ ਕਈ ਵਾਰਡਾਂ ਨੂੰ ਐਡਜਸਟ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਵਾਰਡਬੰਦੀ ਦਾ ਜੋ ਨਕਸ਼ਾ ਤਿਆਰ ਕੀਤਾ ਹੈ, ਉਸ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹੀ ਭੂਮਿਕਾ ਰਹੀ ਹੈ ਅਤੇ ਕਿਸੇ ਵਿਰੋਧੀ ਧਿਰ ਆਗੂ ਨੂੰ ਨਕਸ਼ੇ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ 'ਚ ਅਕਾਲੀ ਦਲ ਤੀਜੇ ਨੰਬਰ 'ਤੇ, ਖੜ੍ਹੀਆਂ ਹੋਈਆਂ ਵੱਡੀਆਂ ਚੁਣੌਤੀਆਂ

‘ਆਪ’ ’ਚ ਆਉਣ ਵਾਲੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਐਡਜਸਟ ਕਰਨਾ ਵੀ ਆਮ ਆਦਮੀ ਪਾਰਟੀ ਲਈ ਵੱਡੀ ਚੁਣੌਤੀ ਹੋਵੇਗੀ ਪਰ ਪਾਰਟੀ ਲੀਡਰਸ਼ਿਪ ਦਾ ਸਾਰਾ ਧਿਆਨ ਹੁਣ ਨਿਗਮ ਚੋਣਾਂ ’ਤੇ ਕੇਂਦਰਿਤ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰੀ ਅਧਿਕਾਰੀ ਵਾਰਡਬੰਦੀ ਨੂੰ ਦੁਬਾਰਾ ਤਿਆਰ ਕਰਨ ਵਿਚ ਕਿੰਨਾ ਸਮਾਂ ਲਾਉਂਦੇ ਹਨ ਅਤੇ ਕਿਸ-ਕਿਸ ਨੂੰ ਐਡਜਸਟ ਕਰਨ ਲਈ ਕੀ-ਕੀ ਬਦਲਾਅ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ 'ਚ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ

ਪਿਛਲੇ ਹਾਊਸ ’ਚ ਰਹੇ ਕਈ ਕੌਂਸਲਰ ਮੁੜ ਟਿਕਟਾਂ ਦੇ ਦਾਅਵੇਦਾਰ

ਸੁਸ਼ੀਲ ਰਿੰਕੂ ਦੇ ‘ਆਪ’ ਵਿਚ ਸ਼ਾਮਲ ਹੋਣ ਅਤੇ ਲੋਕ ਸਭਾ ਲਈ ਉਮੀਦਵਾਰ ਬਣਨ ਤੋਂ ਬਾਅਦ ਕਈ ਸਾਬਕਾ ਕੌਂਸਲਰ ਕਾਂਗਰਸ ਅਤੇ ਹੋਰ ਪਾਰਟੀਆਂ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕਈ ਸਾਬਕਾ ਕੌਂਸਲਰ ਹੁਣ ਮੁੜ ਨਿਗਮ ਚੋਣਾਂ ਵਿਚ ਕੌਂਸਲਰ ਅਹੁਦੇ ਦੇ ਦਾਅਵੇਦਾਰ ਹਨ ਅਤੇ ਉਨ੍ਹਾਂ ਨੂੰ ਟਿਕਟਾਂ ਸਬੰਧੀ ਭਰੋਸਾ ਵੀ ਮਿਲਿਆ ਹੋਇਆ ਹੈ, ਇਸ ਲਈ ‘ਆਪ’ ਲੀਡਰਸ਼ਿਪ ਨੂੰ ਆਉਣ ਵਾਲੀਆਂ ਚੋਣਾਂ ਵਿਚ ਇਨ੍ਹਾਂ ਨੂੰ ਟਿਕਟਾਂ ਦੇਣੀਆਂ ਹੀ ਪੈਣਗੀਆਂ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News