ਤਾਲਿਬਾਨੀ ਸਜ਼ਾ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਨੇ ਕੀਤਾ ਹੰਗਾਮਾ (ਵੀਡੀਓ)
Sunday, Jun 11, 2017 - 03:00 AM (IST)
ਤਲਵੰਡੀ ਸਾਬੋ— ਲਾਸ਼ ਨੂੰ ਮੋਢੀਆ 'ਤੇ ਚੱਕ ਇਨਸਾਫ ਦੀ ਮੰਗ ਕਰ ਰਹੇ ਲੋਕ, ਲੋਕਾਂ ਦੀ ਭੀੜ ਨੂੰ ਕਾਬੂ ਕਰ ਰਹੀ ਪੁਲਸ, ਇਹ ਤਣਾਅਪੂਰਨ ਮਾਹੌਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ 'ਚ ਉਸ ਸਮੇਂ ਬਣ ਗਿਆ ਜਦੋਂ ਬੀਤੇ ਦਿਨੀਂ ਕਤਲ ਹੋਏ ਸੋਨੂੰ ਦੀ ਲਾਸ਼ ਨੂੰ ਪੁਲਸ ਨੇ ਉਸ ਦੇ ਵਾਰਸਾਂ ਨੂੰ ਸੌਪੀ।
ਵਾਰਸਾਂ ਨੇ ਲਾਸ਼ ਲੈਣ ਤੋਂ ਬਾਅਦ ਦੋਸ਼ੀਆਂ ਦੇ ਫੜੇ ਜਾਣ ਤੱਕ ਅੰਤਿਮ ਸੰਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ। ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਉਸਦੀ ਲਾਸ਼ ਨੂੰ ਲੈ ਕੇ ਪ੍ਰਦਰਸ਼ਨ ਕਰਨ ਜਾ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦਰਮਿਆਨ ਪੁਲਸ ਅਤੇ ਮ੍ਰਿਤਕ ਦੇ ਵਾਰਸਾਂ ਵਿਚਕਾਰ ਝੜਪ ਵੀ ਹੋਈ। ਸੋਨੂੰ ਦੇ ਅੰਮਿਤ ਸੰਸਕਾਰ ਲਈ ਜੇਲ੍ਹ 'ਚੋਂ ਆਏ ਉਸਦੇ ਪਿਤਾ ਨੇ ਵੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ 'ਚ ਕੁਝ ਅਣਪਛਾਤੇ ਲੋਕਾਂ ਨੇ ਵਿਨੋਦ ਕੁਮਾਰ ਊਰਫ ਸੋਨੂੰ ਨਾਂ ਦੇ ਨੌਜਵਾਨ ਨੂੰ ਨਸ਼ਾ ਤਸਕਰ ਦੱਸ ਉਸਦੇ ਹੱਥ-ਪੈਰ ਕੱਟ ਦਿੱਤੇ ਸਨ। ਜਿਸ ਕਾਰਨ ਸੋਨੂੰ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਵਾਰਸਾਂ ਦੇ ਮੁਤਾਬਿਕ ਪੁਲਸ ਦੋਸ਼ੀਆਂ ਖਿਲਾਫ ਮਾਮਲਾ ਦਰਜ ਨਹੀਂ ਕਰ ਰਹੀ, ਜਿਸ ਕਾਰਨ ਉਹ ਸੰਸਕਾਰ ਤੋਂ ਇਨਕਾਰ ਕਰ ਰਹੇ ਹਨ।
