ਅਸਤੀਫੇ ਦੀ ਅਫਵਾਹ ਤੋਂ ਬਾਅਦ ਮਨਜੀਤ ਸਿੰਘ ਜੀਕੇ ''ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼

10/09/2018 7:20:29 PM

ਨਵੀਂ ਦਿੱਲੀ— ਡੀ.ਐੱਸ.ਜੀ.ਐੱਮ.ਸੀ. ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਡਾਕਿਊਮੈਂਟ ਪੇਸ਼ ਕਰਕੇ ਕਿਹਾ ਕਿ ਮਨਜੀਤ ਜੀਕੇ ਨੇ ਆਪਣੀ ਬੇਟੀ ਤੇ ਜਵਾਈ ਨੂੰ ਕਮੇਟੀ ਦੇ ਕਰਮਚਾਰੀਆਂ ਦੇ ਕੱਪੜਿਆਂ ਲਈ 4,43,000 ਰੁਪਏ ਦੀ ਕੰਪਨੀ ਦੇ ਆਰਡਰ ਦਿੱਤੇ ਤੇ ਕੰਪਨੀ ਦੇ ਨਾਂ ਦੀ ਥਾਂ ਮਨਜੀਤ ਸਿੰਘ ਦੇ ਘਰ ਦਾ ਪਤਾ ਲਿੱਖਿਆ ਹੈ। ਜਦਕਿ ਗੁਰਦੁਆਰਾ ਕਮੇਟੀ ਦਾ ਐਕਟ ਕਹਿੰਦਾ ਹੈ ਕਿ ਆਪਣੇ ਬਲੱਡ ਰਿਲੇਸ਼ਨ 'ਚ ਕੋਈ ਡੀਲ ਨਹੀਂ ਕੀਤੀ ਜਾ ਸਕਦੀ।

ਸ਼ੰਟੀ ਨੇ ਹੋਰ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਲਈ ਫਰਜ਼ੀ ਬਿੱਲ ਬਣਾਏ ਹਨ, ਹਰਿਕ੍ਰਿਸ਼ਣ ਪਬਲਿਕ ਸਕੂਲ ਦੀਆਂ 82,000 ਕਿਤਾਬਾਂ ਛਪਣ ਦਾ ਆਰਡਰ ਦਿੱਤਾ ਹੈ ਜਦਕਿ ਸਕੂਲ 'ਚ ਇੰਨੇ ਬੱਚੇ ਨਹੀਂ ਹਨ। ਇਸ ਤੋਂ ਇਲਾਵਾ ਸ਼ੰਟੀ ਨੇ ਕਿਹਾ ਕਿ ਵਿਦੇਸ਼ ਤੋਂ 51 ਲੱਖ ਡੋਨੇਸ਼ਨ ਆਈ ਹੈ ਤੇ ਉਸੇ ਦਿਨ ਮਤਲਬ 30 ਜੂਨ 2016 ਨੂੰ ਦਿੱਲੀ ਕਮੇਟੀ 51 ਲੱਖ ਦਾ ਕੈਸ਼ ਗੁਰਦੁਆਰੇ ਤੋਂ ਕਢਾਇਆ।


Related News