25 ਸੰਤਬਰ ਨੂੰ ਪੰਜਾਬ ਬੰਦ ਦੇ ਬਾਅਦ ਜਥੇਬੰਦੀਆਂ ਵਲੋਂ 26 ਸਤੰਬਰ ਨੂੰ ਰੇਲ ਰੋਕੋ ਅੰਦੋਲਨ ਦੀ ਹੋ ਰਹੀ ਤਿਆਰੀ
Sunday, Sep 20, 2020 - 05:15 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਲੋਕ ਸਭਾ ਤੋਂ ਬਾਅਦ ਅੱਜ ਰਾਜ ਸਭਾ 'ਚ ਵੀ ਖੇਤੀ ਆਰਡੀਨੈਂਸ ਬਿਲ ਪਾਸ ਹੋ ਗਏ ਹਨ। ਇਸ ਦੇ ਬਾਵਜੂਦ ਕਿਸਾਨ ਆਪਣੀ ਜਦੋ-ਜਹਿਦ ਜਾਰੀ ਰੱਖੇ ਹੋਏ ਹਨ। ਅੱਜ ਹਰਿਆਣਾ 'ਚ ਕਿਸਾਨ ਸੜਕਾਂ 'ਤੇ ਹਨ। ਇਹਨਾਂ ਕਾਨੂੰਨਾਂ ਦੇ ਖਿਲਾਫ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਜ਼ਿਲ੍ਹਾ ਗੁਰਦਾਸਪੁਰ ਦੇ ਡਾਕਖਾਨਾ ਚੌਂਕ 'ਚ ਕਿਸਾਨਾ ਮਜ਼ਦੂਰਾਂ ਵੱਲੋ ਸੜਕ ਜਾਮ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਦੇ ਨਾਲ ਹੀ ਇਹਨਾਂ ਕਿਸਾਨਾਂ ਨੇ ਆਉਣ ਵਾਲੇ ਦਿਨਾਂ 'ਚ ਰੇਲ ਰੋਕੋ ਅੰਦੋਲਨ ਦਾ ਐਲਾਨ ਵੀ ਕੀਤਾ |
ਕਿਸਾਨ ਮਜਦੂਰ ਸੰਗਰਸ਼ ਕਮੇਟੀ ਵਲੋਂ ਅੱਜ ਪੂਰੇ ਪੰਜਾਬ ਦੇ ਵੱਖ ਵੱਖ ਜਿਲਿਆ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ.ਕੀਤੇ ਗਏ, ਗੁਰਦਾਸਪੁਰ 'ਚ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਜਿਲਾ ਪ੍ਰਧਾਨ ਰਣਬੀਰ ਸਿੰਘ ਡੁਗਰੀ ਅਤੇ ਸੁਖਵਿੰਦਰ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋ ਖੇਤੀ ਆਰਡੀਨੈਂਸ ਪਾਸ ਕਰਨ ਵਾਲੇ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਦਾ ਹਰ ਵਰਗ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਕਿਉਂਕਿ ਇਹ ਆਰਡੀਨੈਂਸ ਕਿਸਾਨਾ ਮਜ਼ਦੂਰਾਂ ਦੇ ਲਈ ਘਾਤਕ ਹਨ। ਜਿਥੇ ਪੰਜਾਬ ਦਾ ਕਿਸਾਨ ਮਜਦੂਰ ਸੰਘਰਸ਼ ਕਰ ਰਿਹਾ ਉਥੇ ਸਿਆਸੀ ਪਾਰਟੀਆ ਵੱਲੋ ਸਿਆਸੀ ਰੋਟੀਆਂ ਸੇਕੀਆ ਜਾ ਰਹੀਆ ਹਨ। ਕਿਸਾਨ ਆਗੂਆ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਬਾਦਲਾਂ ਵੱਲੋ ਹੁਣ ਅਸਤੀਫਾ ਦੇ ਕੇ ਲੋਕਾਂ ਵਿਚ ਕਿਸਾਨ ਹਮਾਇਤੀ ਹੋਣ ਦਾ ਡਰਾਮਾ ਰਚਾਇਆ ਜਾ ਰਿਹਾ ਹੈ ਕਿਉਂਕਿ ਬਾਦਲ ਪਰਿਵਾਰ ਵੱਲੋ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋ ਕੁਝ ਸਮਾਂ ਪਹਿਲਾ ਇਹ ਆਰਡੀਨੈਂਸ ਕਿਸਾਨੀ ਦੇ ਹੱਕ ਵਿਚ ਕਹਿ ਕੇ ਹਮਾਇਤ ਕੀਤੀ ਸੀ। ਪੰਜਾਬ ਦੇ ਲੋਕਾ ਵਿਚ ਇਨਾ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। ਉਥੇ ਹੀ ਇਹਨਾਂ ਕਿਸਾਨ ਆਗੂਆ ਨੇ ਕਿਹਾ ਕਿ ਆਰਡੀਨੈਂਸ ਦਾ ਵਿਰੋਧ ਕਰਦਿਆ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ 26 ਸਤੰਬਰ ਨੂੰ ਰੇਲਾ ਦਾ ਚੱਕਾ ਮੁਕੰਮਲ ਜਾਮ ਕੀਤਾ ਜਾਵੇਗਾ ਜਿਸ ਦੀਆ ਤਿਆਰੀਆ ਵੱਡੇ ਪੱਧਰ ਤੇ ਹੋ ਚੁਕੀਆ ਹਨ |