ਮੋਬਾਈਲ ਫੋਨਾਂ ਨਾਲ ਹੱਤਿਆ ਦੇ ਮੁਲਜ਼ਮ ਦੀ ਸੈਲਫੀ ਦੇਖ ਹਾਈ ਕੋਰਟ ਨੇ DGP ਜੇਲ ਨੂੰ ਪਾਈ ਝਾੜ
Sunday, Dec 24, 2023 - 10:58 AM (IST)
ਚੰਡੀਗੜ੍ਹ (ਹਾਂਡਾ) – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀ. ਜੀ. ਪੀ. (ਜੇਲ) ਨੂੰ ਕਤਲ ਦੇ ਮੁਲਜ਼ਮ ਵਲੋਂ ਕਥਿਤ ਤੌਰ ’ਤੇ ਜੇਲ ਦੇ ਅੰਦਰ ਲਈਆਂ ਗਈਆਂ ਸੈਲਫੀਆਂ ਬਾਰੇ ਵਿਸਥਾਰਿਤ ਹਲਫ਼ਨਾਮਾ ਦਾਇਰ ਕਰਨ ਲਈ ਨਿਰਦੇਸ਼ ਦਿੱਤਾ, ਜੋ ਕਿ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ : GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’
ਇਹ ਮਾਮਲਾ ਕਤਲ ਦੇ ਇਕ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ, ਜੋ ਮੌਜੂਦਾ ਸਮੇਂ ਵਿਚ ਸੈਂਟਰਲ ਜੇਲ, ਪਟਿਆਲਾ ਵਿਚ ਬੰਦ ਹੈ।
ਇਹ ਵੀ ਪੜ੍ਹੋ : Year Ender 2023 : 2,000 ਦੇ ਨੋਟ ਤੋਂ ਲੈ ਕੇ UPI ਤੱਕ ਇਸ ਸਾਲ ਬੈਂਕਿੰਗ ਪ੍ਰਣਾਲੀ 'ਚ ਹੋਏ ਕਈ ਬਦਲਾਅ
ਜਸਟਿਸ ਮੰਜਰੀ ਨਹਿਰੂ ਕੌਲ ਨੇ ਕਿਹਾ ਕਿ, ‘ਸ਼ਿਕਾਇਤਕਰਤਾ ਦੇ ਵਕੀਲ ਨੇ ਜੇਲ ਦੇ ਅੰਦਰ ਜਿੱਥੇ ਉਹ ਬੰਦ ਹੈ, ਪਟੀਸ਼ਨਕਰਤਾ ਵਲੋਂ ਖਿੱਚੀਆਂ ਗਈਆਂ ਸੈਲਫੀਆਂ ਰਿਕਾਰਡ ਵਿਚ ਰੱਖੀਆਂ ਹਨ। ਅਦਾਲਤ ਨੇ ਅੱਗੇ ਕਿਹਾ ਕਿ ਵਕੀਲ ਨੇ ਅਦਾਲਤ ਦਾ ਧਿਆਨ ਉਨ੍ਹਾਂ ਸੈਲਫੀਆਂ ਵਿਚੋਂ ਇਕ ਵੱਲ ਦਿਵਾਇਆ, ਜਿਸ ਵਿਚ ਪਟੀਸ਼ਨਕਰਤਾ ਨੂੰ ਹੋਰਨਾਂ ਵਿਚਾਰ ਅਧੀਨ ਕੈਦੀਆਂ ਦੇ ਨਾਲ ‘ਕਈ ਮੋਬਾਈਲ ਹੈਂਡਸੈੱਟਾਂ ਨਾਲ’ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ 'ਚ ਲੱਗੀ ਅੱਗ, ਡਰੋਨ ਹਮਲੇ ਦਾ ਸ਼ੱਕ, ਅਲਰਟ 'ਤੇ Indian Navy
ਪੰਜਾਬ ਦੀਆਂ ਜੇਲਾਂ ਦੀ ਹਾਲਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਦਾਲਤ ਨੇ ਕਿਹਾ, ‘ਜੇਕਰ ਸ਼ਿਕਾਇਤਕਰਤਾ ਦੇ ਵਕੀਲ ਵਲੋਂ ਦਿੱਤੀਆਂ ਗਈਆਂ ਦਲੀਲਾਂ ਵਿਚ ਥੋੜ੍ਹੀ ਜਿਹੀ ਵੀ ਸੱਚਾਈ ਹੈ ਤਾਂ ਇਹ ਸੂਬੇ ਦੀਆਂ ਜੇਲਾਂ ਦੇ ਅੰਦਰਲੇ ਮਾੜੇ ਹਾਲਾਤਾਂ ਨੂੰ ਦਰਸਾਉਂਦੀ ਹੈ। ਕੋਰਟ ਨੇ ਇਸ ਸਬੰਧੀ ਪੰਜਾਬ ਦੇ ਡੀ. ਜੀ. ਪੀ. ਜੇਲ ਨੂੰ 4 ਜਨਵਰੀ ਤੱਕ ਹਲਫ਼ਨਾਮੇ ਰਾਹੀਂ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ।
ਕੋਰਟ ਨੇ ਇਸ ਵਿਚ ਸ਼ਾਮਲ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟੀ. ਵੀ. ਇੰਟਰਵਿਊ ਦੀ ਜਾਂਚ ਕਰਨ ਲਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਡੀ.ਜੀ.ਪੀ. ਪ੍ਰਬੋਧ ਕੁਮਾਰ ਆਈ.ਪੀ.ਐੱਸ. ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਵੀ ਕੀਤਾ ਹੈ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8