ਯਾਤਰੀਆਂ ਨੂੰ ਵੱਡੀ ਰਾਹਤ, ਇਕ ਸਾਲ ਬਾਅਦ ਟਰੈਕ ’ਤੇ ਫਿਰ ਦੌੜੇਗੀ ਪੈਸੰਜਰ ਗੱਡੀ

Sunday, Apr 04, 2021 - 03:17 AM (IST)

ਯਾਤਰੀਆਂ ਨੂੰ ਵੱਡੀ ਰਾਹਤ, ਇਕ ਸਾਲ ਬਾਅਦ ਟਰੈਕ ’ਤੇ ਫਿਰ ਦੌੜੇਗੀ ਪੈਸੰਜਰ ਗੱਡੀ

ਗੁਰਦਾਸਪੁਰ, (ਸਰਬਜੀਤ)- 22 ਮਾਰਚ 2020 ਨੂੰ ਦੇਸ਼ ’ਚ ਫੈਲੀ ਮਹਾਮਾਰੀ ਕੋਰੋਨਾ ਦੇ ਕਾਰਨ ਰੇਲਵੇ ਵਿਭਾਗ ਨੇ ਵੱਡੀ ਗਿਣਤੀ ’ਚ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਜਿਵੇਂ-ਜਿਵੇਂ ਇਸ ਬਿਮਾਰੀ ਤੋਂ ਰਾਹਤ ਮਿਲ ਰਹੀ ਹੈ ਤਾਂ ਰੇਲਵੇ ਵਿਭਾਗ ਵੀ ਬੰਦ ਕੀਤੀਆਂ ਟ੍ਰੇਨਾਂ ਨੂੰ ਫਿਰ ਤੋਂ ਸ਼ੁਰੂ ਕਰ ਕੇ ਲੋਕਾਂ ਨੂੰ ਰਾਹਤ ਦੇ ਰਿਹਾ ਹੈ। ਲਗਭਗ 1 ਸਾਲ 15 ਦਿਨ ਦੇ ਬਾਅਦ ਪੈਸੰਜਰ ਗੱਡੀ ਇਕ ਵਾਰ ਫਿਰ ਅੰਮ੍ਰਿਤਸਰ-ਪਠਾਨਕੋਟ ਟ੍ਰੈਕ ’ਤੇ ਦੌੜੇਗੀ, ਜਿਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਭਲਕੇ ਪਟਿਆਲੇ ਕਰਨਗੇ ਪ੍ਰੈੱਸ ਕਾਨਫਰੰਸ, ਕਰ ਸਕਦੇ ਨੇ ਵੱਡਾ ਧਮਾਕਾ

ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਡਵੀਜਨ ਨੇ ਬੀਤੇ ਇਕ ਮਹੀਨਾ ਪਹਿਲਾਂ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਚੱਲਣ ਵਾਲੀਆਂ ਰਿਜ਼ਰਵੇਸ਼ਨ ਗੱਡੀਆਂ ਦੀ ਆਵਾਜਾਈ ਸ਼ੁਰੂ ਕੀਤੀ ਸੀ, ਜਦਕਿ ਹੁਣ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਫਿਰੋਜ਼ਪੁਰ ਡਵੀਜ਼ਨ ਨੇ ਸ਼ਾਮ ਦੇ ਸਮੇਂ ਪਠਾਨਕੋਟ ਜਾਣ ਵਾਲੀ ਪੈਸੰਜਰ ਗੱਡੀ (ਨੰਬਰ 54615) ਨੂੰ ਵੀ 6 ਅਪ੍ਰੈਲ ਤੋਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਗੱਡੀ ਸ਼ਾਮ 5.40 ਵਜੇ ਗੱਡੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਕਰੇਗੀ ਅਤੇ ਰਾਤ 10.50 ਵਜੇ ਪਠਾਨਕੋਟ ਪਹੁੰਚ ਜਾਇਆ ਕਰੇਗੀ। ਇਸ ਦੌਰਾਨ 17 ਸਟੇਸ਼ਨਾਂ ’ਤੇ ਗੱਡੀ ਦਾ ਠਹਿਰਾਅ ਰਹੇਗਾ, ਜਿਸ ’ਚ ਜ਼ਿਲਾ ਗੁਰਦਾਸਪੁਰ ਵੀ ਸ਼ਾਮਲ ਹੈ। ਇਹ ਗੱਡੀ ਵੀ 22 ਮਾਰਚ 2020 ਤੋਂ ਬੰਦ ਸੀ। ਹਾਲਾਂਕਿ ਸਵੇਰ ਸਮੇਂ ਪਠਾਨਕੋਟ ਜਾਣ ਵਾਲੀ ਪੈਸੰਜਰ ਗੱਡੀ ਨੂੰ ਕਰੀਬ ਇਕ ਮਹੀਨਾ ਪਹਿਲਾਂ ਸ਼ੁਰੂ ਕਰ ਦਿੱਤਾ ਸੀ। ਇਸ ਗੱਡੀ ਵਿਚ ਕੁੱਲ 9 ਕੋਚ ਲਾਏ ਗਏ ਹਨ ਜੋ ਕਿ ਪੂਰੀ ਤਰਾਂ ਪੈਸੰਜਰ ਹਨ। ਯਾਤਰੀਆਂ ਨੂੰ ਪੈਸੇਂਜਰ ਵਾਲੇ ਕਿਰਾਏ ’ਤੇ ਟਿਕਟ ਨਹੀਂ ਮਿਲਿਆ ਕਰੇਗੀ, ਸਗੋਂ ਇਸ ਦੀ ਟਿਕਟ ਜਨਰਲ ਕਲਾਸ ਵਾਲੀ ਰਹੇਗੀ। ਪੈਸੇਂਜਰ ਕਲਾਸ ਦੀ ਟਿਕਟ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ 25 ਰੁਪਏ ਹੈ ਪਰ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਟਿਕਟ 55 ਰੁਪਏ ’ਚ ਮਿਲਿਆ ਕਰੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 2705 ਨਵੇਂ ਮਾਮਲੇ ਆਏ ਸਾਹਮਣੇ, 49 ਦੀ ਮੌਤ

ਦੱਸ ਦਈਏ ਕਿ ਇਸ ਪੈਸੰਜ਼ਰ ਟ੍ਰੇਨ ’ਚ ਡੇਲੀ ਪੈਸੰਜ਼ਰ ਪਾਸ ਵਾਲੇ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ ਅਤੇ ਉਨ੍ਹਾਂ ਨੂੰ ਵੀ ਕਿਰਾਇਆ ਖਰਚ ਕਰ ਕੇ ਇਸ ਵਿਚ ਸਫਰ ਕਰਨਾ ਪਵੇਗਾ।


author

Bharat Thapa

Content Editor

Related News