ਜਲੰਧਰ ''ਚ ਗ੍ਰਨੇਡ ਹਮਲੇ ਮਗਰੋਂ Youtuber ਆਇਆ ਕੈਮਰੇ ਸਾਹਮਣੇ, ਦੱਸੀ ਅਸਲ ਸੱਚਾਈ

Sunday, Mar 16, 2025 - 02:58 PM (IST)

ਜਲੰਧਰ ''ਚ ਗ੍ਰਨੇਡ ਹਮਲੇ ਮਗਰੋਂ Youtuber ਆਇਆ ਕੈਮਰੇ ਸਾਹਮਣੇ, ਦੱਸੀ ਅਸਲ ਸੱਚਾਈ

ਜਲੰਧਰ (ਵੈੱਬ ਡੈਸਕ)- ਜਲੰਧਰ ਵਿਖੇ ਯੂ-ਟਿਊਬਰ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਮਗਰੋਂ ਹੁਣ ਇੰਫਲੂਐਂਸਰ ਕੈਮਰੇ ਸਾਹਮਣੇ ਆਇਆ ਹੈ। ਕੈਮਰੇ ਸਾਹਮਣੇ ਆ ਕੇ ਯੂ-ਟਿਊਬਰ ਨੇ ਪਾਕਿਸਤਾਨੀ ਡੌਨ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਜਿਹੜੇ ਸ਼ਹਿਜ਼ਾਦ ਭੱਟੀ ਦੇ ਗੁਰੱਪ ਵਾਲੇ ਹਨ, ਉਹ ਸਾਨੂੰ ਗਾਲ੍ਹਾਂ ਕੱਢਦੇ ਸਨ, ਜਿਸ ਦੇ ਸਾਡੇ ਕੋਲ ਬਕਾਇਦਾ ਸਬੂਤ ਹਨ ਅਤੇ ਉਹ ਸਾਰੇ ਸਬੂਤ ਪੁਲਸ ਅਧਿਕਾਰੀਆਂ ਨੂੰ ਦੇ ਦਿੱਤੇ ਹਨ। ਸਾਡੇ ਗੁਰੂਆਂ, ਪੀਰਾਂ ਬਾਰੇ ਵੀ ਸ਼ਹਿਜ਼ਾਦ ਭੱਟੀ ਦੇ ਗੁਰੱਪ ਵੱਲੋਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ।  ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਸ਼ਹਿਜ਼ਾਦ ਭੱਟੀ ਵਿਰੁੱਧ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮੇਰਾ ਸਾਥ ਨਹੀਂ ਦਿੱਤਾ ਗਿਆ ਸੀ। ਪਹਿਲਾਂ ਜਦੋਂ ਅਸੀਂ ਆਵਾਜ਼ ਚੁੱਕੀ ਸੀ ਤਾਂ ਸਾਨੂੰ ਗੋਲ਼ੀਆਂ ਮਾਰਨ ਦੀ ਧਮਕੀ ਤੱਕ ਦੇ ਦਿੱਤੀ ਗਈ ਸੀ। 

ਇਹ ਵੀ ਪੜ੍ਹੋ : Punjab: ਇੰਗਲੈਂਡ ਦੀ ਧਰਤੀ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤਰ, ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

PunjabKesari

ਉਨ੍ਹਾਂ ਕਿਹਾ ਕਿ ਸ਼ਹਿਜ਼ਾਦ ਭੱਟੀ ਵੱਲੋਂ ਮੇਰੇ 'ਤੇ ਜੋ ਇਸਲਾਮ ਨੂੰ ਟਾਰਗੇਟ ਕਰਨ ਦੇ ਦੋਸ਼ ਲਗਾਏ ਗਏ ਹਨ, ਉਹ ਬੇਬੁਨਿਆਦ ਹਨ। ਸ਼ਹਿਜ਼ਾਦ ਭੱਟੀ ਝੂਠ ਬੋਲ ਰਿਹਾ ਹੈ। ਉਹ ਸਿਰਫ਼ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਹੈ ਤਾਂਕਿ ਮੁਸਲਮਾਨ ਲੋਕ ਉਸ ਦੇ ਨਾਲ ਜੁੜ ਸਕਣ। ਅਸਲ ਵਿਚ ਗੱਲ ਇਹ ਹੈ ਕਿ ਉਲਟਾ ਇਨ੍ਹਾਂ ਦੇ ਗਰੁੱਪ ਵਾਲਿਆਂ ਦੇ ਗੁਰੂਆਂ, ਪੀਰਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਪੰਜਾਬ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 

PunjabKesari

ਜਾਣੋ ਕੀ ਹੈ ਮਾਮਲਾ 
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਭੱਟੀ ਨੇ ਜਲੰਧਰ ਦੇ ਰਾਏਪੁਰ ਰਸੂਲਪੁਰ ਵਿੱਚ ਮੁਸਲਿਮ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਵਿਅਕਤੀ ਦੇ ਘਰ 'ਤੇ ਗ੍ਰਨੇਡ ਹਮਲਾ ਕੀਤਾ ਹੈ। ਜਿਸ ਵਿਅਕਤੀ ਦੇ ਘਰ ਇਹ ਗ੍ਰਨੇਡ ਸੁੱਟਿਆ ਗਿਆ ਹੈ, ਉਹ ਹਿੰਦੂ ਵਿਚਾਰਧਾਰਾ ਵਾਲਾ ਵਿਅਕਤੀ ਹੈ। ਇਸ ਗ੍ਰਨੇਡ ਹਮਲੇ ਵਿਚ ਪਾਕਿਸਤਾਨੀ ਡੌਨ ਭੱਟੀ ਦੀ ਮਦਦ ਕਿਸੇ ਹੋਰ ਨੇ ਨਹੀਂ ਸਗੋਂ ਜ਼ੀਸ਼ਾਨ ਅਖ਼ਤਰ ਉਰਫ਼ ਜੈਸ ਪੁਰੇਵਾਲ ਨੇ ਕੀਤੀ ਹੈ। ਇਹ ਹਮਲਾ ਮੁਸਲਿਮ ਭਾਈਚਾਰੇ ਵਿਰੁੱਧ ਅਸ਼ਲੀਲ ਟਿੱਪਣੀਆਂ ਕਰਨ ਦੇ ਸਬੰਧ ਵਿੱਚ ਕੀਤਾ ਗਿਆ ਹੈ। ਹਾਲਾਂਕਿ ਜਲੰਧਰ ਦਿਹਾਤੀ ਪੁਲਸ ਦੇ ਕਿਸੇ ਵੀ ਅਧਿਕਾਰੀ ਨੇ ਇਸ ਹਮਲੇ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਗ੍ਰਨੇਡ ਹਮਲਾ 5 ਨੌਜਵਾਨਾਂ ਨੇ ਇਕੱਠੇ ਕੀਤਾ ਸੀ। ਜਿਸ ਵਿਅਕਤੀ ਦੇ ਘਰ 'ਤੇ ਇਹ ਹਮਲਾ ਕੀਤਾ ਗਿਆ ਹੈ, ਉਹ ਯੂ-ਟਿਊਬਰ ਹੈ।  ਖ਼ਬਰ ਮਿਲਦੇ ਹੀ ਜਲੰਧਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਆਪਣੀ ਟੀਮ ਸਮੇਤ ਘਟਨਾ ਵਾਲੀ ਥਾਂ ਦੀ ਜਾਂਚ ਕਰਨ ਲਈ ਮੌਕੇ 'ਤੇ ਪਹੁੰਚੇ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਗ੍ਰਨੇਡ ਬਰਾਮਦ ਕਰ ਲਿਆ ਹੈ। ਗ੍ਰਨੇਡ ਦਾ ਪਿੰਨ ਬਾਹਰ ਸੀ। ਕਿਸੇ ਕਾਰਨ ਕਰਕੇ ਗ੍ਰਨੇਡ ਨਹੀਂ ਫਟਿਆ, ਇਸ ਤਰ੍ਹਾਂ ਜਾਨ ਬਚ ਗਈ।

PunjabKesari

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: Youtuber ਦੇ ਘਰ 'ਤੇ ਗ੍ਰਨੇਡ ਨਾਲ ਹਮਲਾ, ਕੰਬਿਆ ਇਹ ਇਲਾਕਾ

PunjabKesari

ਵੀਡੀਓ ਜਾਰੀ ਕਰਕੇ ਪਾਕਿਸਾਨ ਦੇ ਡੌਨ ਸ਼ਹਿਜ਼ਾਦ ਨੇ ਲਈ ਹਮਲੇ ਦੀ ਜ਼ਿੰਮੇਵਾਰੀ 
ਜਾਰੀ ਕੀਤੀ ਗਈ ਵੀਡੀਓ ਵਿੱਚ ਸ਼ਹਿਜ਼ਾਦ ਭੱਟੀ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਜਲੰਧਰ ਵਿਚ ਗ੍ਰਨੇਡ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ। ਉਹ ਹਮਲਾ ਇਸ ਕਰਕੇ ਕਰਵਾਇਆ ਗਿਆ ਹੈ ਕਿਉਂਕਿ ਉਹ ਮੇਰੇ ਇਸਲਾਮ, ਮੇਰੇ ਕਾਬਾ, ਮੇਰੇ ਪੈਗੰਬਰਾਂ ਨੂੰ ਗਾਲ੍ਹਾਂ ਕੱਢਦਾ ਸੀ। ਇਹ ਲੋਕ ਸੋਚ ਰਹੇ ਸਨ ਕਿ ਅਸੀਂ ਉਨ੍ਹਾਂ ਦੀ ਇਸ ਦੀ ਹਰਕਤ ਨੂੰ ਭੁੱਲ ਗਏ ਹਾਂ। ਇਸ ਵਾਰ ਜੇਕਰ ਉਹ ਬਚ ਗਿਆ ਹੋਵੇਗਾ ਤਾਂ ਅਸੀਂ ਦੋਬਾਰਾ ਹਮਲਾ ਕਰਾਂਗੇ। ਇਸ ਤੋਂ ਇਲਾਵਾ ਮੈਂ ਆਪਣੇ ਭਰਾ ਜ਼ੀਸ਼ਾਨ ਉਰਫ਼ ਜੈੱਸ ਪੁਰੇਵਾਲ (ਬਾਬਾ ਸਿੱਦੀਕੀ ਕਤਲ ਦਾ ਮਾਸਟਰਮਾਈਂਡ) ਅਤੇ ਖਾਲਿਸਤਾਨੀ ਅੱਤਵਾਦੀ ਹੈਪੀ ਪਾਸੀਆ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਕੰਮ ਵਿੱਚ ਮੇਰੀ ਮਦਦ ਕੀਤੀ। ਇਸ ਤੋਂ ਇਲਾਵਾ ਇਸ ਹਮਲੇ ਵਿੱਚ ਸਿਰਫ਼ ਇਕ ਜਾਂ ਦੋ ਲੋਕ ਨਹੀਂ, ਸਗੋਂ ਪੰਜ ਲੋਕ ਸ਼ਾਮਲ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਵੱਡਾ ਐਨਕਾਊਂਟਰ, ਬਦਮਾਸ਼ਾਂ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News