ਵਿਆਹ ਕਰਵਾ ਲਾੜੀ ਤੋਂ ਲੁੱਟਿਆ ਗਿਆ ਫੌਜ ਦਾ ਜਵਾਨ, ਜਦੋਂ ਅਸਲੀਅਤ ਖੁੱਲ੍ਹੀ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

Monday, Dec 18, 2023 - 06:40 PM (IST)

ਵਿਆਹ ਕਰਵਾ ਲਾੜੀ ਤੋਂ ਲੁੱਟਿਆ ਗਿਆ ਫੌਜ ਦਾ ਜਵਾਨ, ਜਦੋਂ ਅਸਲੀਅਤ ਖੁੱਲ੍ਹੀ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਖੁੱਲਰ, ਪਰਮਜੀਤ, ਆਨੰਦ) : ਖੁਦ ਨੂੰ ਮਲੇਸ਼ੀਆ ਦੀ ਰਹਿਣ ਵਾਲੀ ਦੱਸ ਕੇ ਅਤੇ ਪਹਿਲਾਂ ਹੀ 4 ਵਿਆਹ ਕਰਵਾ ਚੁੱਕੀ ਲੜਕੀ ਨੇ ਖੁਦ ਨੂੰ ਕੁਆਰੀ ਦੱਸ ਕੇ ਫੌਜੀ ਜਵਾਨ ਨਾਲ ਵਿਆਹ ਕਰਵਾ ਲਿਆ। ਠੱਗ ਲਾੜੀ ਅਤੇ ਉਸ ਦੇ 4 ਸਾਥੀਆਂ ਖ਼ਿਲਾਫ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜ਼ੋਰਾ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਕਰਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਰੁਕਨਾ ਬੇਗੂ ਜ਼ਿਲ੍ਹਾ ਫਿਰੋਜ਼ਪੁਰ (ਹੁਣ 25 ਸਿੱਖ ਰੈਜ਼ੀਮੈਂਟ ਬਠਿੰਡਾ) ਨੇ ਦੋਸ਼ ਲਾਉਂਦੇ ਦੱਸਿਆ ਕਿ ਉਸਦੀ ਹਰਮਨਦੀਪ ਕੌਰ ਨਾਲ ਸੋਸ਼ਲ ਮੀਡੀਆ ਰਾਹੀਂ ਜਾਣ-ਪਛਾਣ ਹੋਈ ਸੀ ਅਤੇ ਹਰਮਨਦੀਪ ਕੌਰ ਨੇ ਆਪਣੇ ਆਪ ਨੂੰ ਮਲੇਸ਼ੀਆ ਦੀ ਰਹਿਣ ਵਾਲੀ ਦੱਸਿਆ ਅਤੇ ਸ਼ਿਕਾਇਤਕਰਤਾ ਵਲੋਂ ਉਸ ਨੂੰ ਘਰੇਲੂ ਸਾਮਾਨ ਵੀ ਲੈ ਕੇ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਮੁਕਤਸਰ ’ਚ ਵੱਡੀ ਵਾਰਦਾਤ, ਡੀ. ਜੇ. ਨੂੰ ਲੈ ਕੇ ਲਾੜੇ ਦੀ ਤਾਈ ਦਾ ਕਤਲ

ਫੌਜੀ ਜਵਾਨ ਅਨੁਸਾਰ ਉਹ ਜਨਵਰੀ 2021 ’ਚ ਛੁੱਟੀ ’ਤੇ ਆਇਆ ਸੀ ਅਤੇ ਹਰਮਨਦੀਪ ਕੌਰ ਨੇ ਗੁਰਦੇਵ ਕੌਰ ਨਾਲ ਆਪਣੀ ਮਾਂ ਵਜੋਂ ਜਾਣ-ਪਹਿਚਾਣ ਕਰਵਾਈ ਅਤੇ ਸੋਨੀਆ ਪਤਨੀ ਬਹਾਦਰ ਸਿੰਘ ਨੂੰ ਆਪਣੀ ਮਾਸੀ ਦੀ ਲੜਕੀ ਅਤੇ ਤਰਨਜੀਤ ਸਿੰਘ ਪੁੱਤਰ ਰੂਪ ਸਿੰਘ ਨੂੰ ਆਪਣੇ ਭਰਾ ਦੇ ਤੌਰ ’ਤੇ ਮਿਲਵਾਇਆ ਅਤੇ ਇਨ੍ਹਾਂ ਸਾਰਿਆਂ ਨੇ ਦੱਸਿਆ ਕਿ ਹਰਮਨਦੀਪ ਕੌਰ ਅਜੇ ਕੁਆਰੀ ਹੈ। ਏ. ਐੱਸ. ਆਈ. ਜ਼ੋਰਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਰਨਦੀਪ ਸਿੰਘ ਨੇ ਦੋਸ਼ ਲਾਇਆ ਹੈ ਕਿ ਹਰਮਨਦੀਪ ਕੌਰ ਪਹਿਲਾਂ ਵੀ 4 ਵਿਆਹ ਕਰਵਾ ਚੁੱਕੀ ਹੈ ਅਤੇ ਆਪਣੇ ਆਪ ਨੂੰ ਕੁਆਰੀ ਦੱਸ ਕੇ ਉਸ ਨੇ ਸ਼ਿਕਾਇਤਕਰਤਾ ਨਾਲ 4 ਫਰਵਰੀ 2021 ਨੂੰ ਫਰੀਦਕੋਟ ਦੇ ਇਕ ਧਾਰਮਿਕ ਸਥਾਨ ’ਤੇ ਵਿਆਹ ਵੀ ਕਰਵਾਇਆ ਸੀ।

ਇਹ ਵੀ ਪੜ੍ਹੋ : ਮੋਹਾਲੀ, ਪਟਿਆਲਾ ਤੋਂ ਬਾਅਦ ਹੁਣ ਮੋਗਾ ’ਚ ਪੁਲਸ ਵੱਲੋਂ ਤਿੰਨ ਗੈਂਗਸਟਰਾਂ ਦਾ ਐਨਕਾਊਂਟਰ

ਸ਼ਿਕਾਇਤਕਰਤਾ ਨਾਲ ਬਿਨਾਂ ਤਲਾਕ ਦੇ ਵਿਆਹ ਕਰਵਾ ਕੇ ਉਸ ਨੇ ਫੌਜੀ ਜਵਾਨ ਨਾਲ ਧੋਖਾਦੇਹੀ ਕੀਤੀ, ਜਿਸ ਲਈ ਪੁਲਸ ਵਲੋਂ ਹਰਮਨਦੀਪ ਕੌਰ ਪੁੱਤਰੀ ਰੂਪ ਸਿੰਘ, ਗੁਰਦੇਵ ਕੌਰ, ਤਰਨਜੀਤ ਸਿੰਘ, ਸੰਦੀਪ ਕੌਰ ਅਤੇ ਸੋਨੀਆ ਵਾਸੀ ਜ਼ਿਲ੍ਹਾ ਬਰਨਾਲਾ ਖ਼ਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਜਾਰੀ ਕੀਤਾ ਅਲਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News