ਦਿਲਜੀਤ ਮਗਰੋਂ 'ਪੰਜਾਬ 95' ਦੇ ਡਾਇਰੈਕਟਰ ਦਾ ਵੱਡਾ ਐਲਾਨ, ਆਖ 'ਤੀ ਇਹ ਗੱਲ

Tuesday, Jan 21, 2025 - 04:23 PM (IST)

ਦਿਲਜੀਤ ਮਗਰੋਂ 'ਪੰਜਾਬ 95' ਦੇ ਡਾਇਰੈਕਟਰ ਦਾ ਵੱਡਾ ਐਲਾਨ, ਆਖ 'ਤੀ ਇਹ ਗੱਲ

ਐਂਟਰਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ 7 ਫ਼ਰਵਰੀ ਨੂੰ ਫ਼ਿਲਮ 'ਪੰਜਾਬ 95' ਰਿਲੀਜ਼ ਨਹੀ ਹੋਵੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਮੁਆਫ਼ੀ ਮੰਗੀ ਹੈ। ਦਿਲਜੀਤ ਨੇ ਫ਼ਿਲਮ ਦੇ ਵਿਦੇਸ਼ ਜਾਂ ਭਾਰਤ 'ਚ ਰਿਲੀਜ਼ ਹੋਣ ਬਾਰੇ ਸਪੱਸ਼ਟ ਨਹੀਂ ਕੀਤਾ ਹੈ। ਉਥੇ ਹੀ ਹੁਣ ਫ਼ਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਵੀ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ''ਪੰਜਾਬ 95 In February'' ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਲਿਖਿਆ ਹੈ ਧੱਕਾ।'' ਦਿਲਜੀਤ ਦੋਸਾਂਝ ਨੇ ਉਦਾਸ ਹੋ ਕੇ ਕਿਹਾ, 'ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫ਼ਿਲਮ 'ਪੰਜਾਬ 95' ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ। ਕੁਝ ਹਾਲਾਤਾਂ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ।'' 

PunjabKesari

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95' ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਤ ਹੈ। ਦਿਲਜੀਤ ਨੇ ਇਸ ਤੋਂ ਪਹਿਲਾਂ ਫ਼ਿਲਮ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ''ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ।'' ਖਾਲੜਾ ਦੀ ਨਿਆਂ ਲਈ ਲੜਾਈ ਦੀ ਸ਼ਕਤੀਸ਼ਾਲੀ ਕਹਾਣੀ ਵਲ ਇਸ਼ਾਰਾ ਕਰਦੇ ਹੋਏ ਕੈਪਸ਼ਨ ਦਿੱਤਾ ਸੀ।

PunjabKesari

ਹਾਲ ਹੀ ’ਚ ਦਿਲਜੀਤ ਨੇ ਫ਼ਿਲਮ ਦਾ ਟੀਜ਼ਰ ਸਾਂਝਾ ਕੀਤਾ ਸੀ। ਇਸ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਪੂਰੀ ਫ਼ਿਲਮ ’ਚ ਕੋਈ ਕੱਟ ਨਹੀਂ।' ਇਸ ਟੀਜ਼ਰ ਦੀ ਸ਼ੁਰੂਆਤ ਅਰਜੁਨ ਰਾਮਪਾਲ ਦੇ ਕਿਰਦਾਰ ਨਾਲ ਹੁੰਦੀ ਹੈ, ਜੋ ਅਪਣੀ ਜ਼ਬਰਦਸਤ ਆਵਾਜ਼ ’ਚ ਕਹਿੰਦੇ ਹਨ, ‘ਪੰਜਾਬ ਦਾ ਇਤਿਹਾਸ ਦੇਖੋ, ਸਰ। ਦਰਿਆਈ ਪਾਣੀ ਦਾ ਮਸਲਾ ਹੋਵੇ ਜਾਂ ਆਪਰੇਸ਼ਨ ਬਲੂ ਸਟਾਰ, ਇੰਦਰਾ ਗਾਂਧੀ ਦਾ ਕਤਲ ਹੋਵੇ ਜਾਂ 1984 ਦੇ ਦੰਗੇ, ਰਾਸ਼ਟਰਪਤੀ ਸ਼ਾਸਨ ਤੋਂ ਲੈ ਕੇ ਮੁੱਖ ਮੰਤਰੀ ਦੇ ਕਤਲ ਤਕ ਅਤੇ ਹੁਣ… ਪੰਜਾਬ ਕਿਸ ਕੀਮਤ ਦੀ ਕੀਮਤ ਚੁਕਾ ਰਿਹਾ ਹੈ?

PunjabKesari

ਦੱਸਣਯੋਗ ਹੈ ਕਿ ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਪੰਜਾਬ ਪੁਲਸ ਵੱਲੋਂ 25,000 ਗੈਰ-ਕਾਨੂੰਨੀ ਕਤਲਾਂ, ਗੁੰਮਸ਼ੁਦਗੀ ਅਤੇ ਗੁਪਤ ਸਸਕਾਰ ਦਾ ਪਰਦਾਫਾਸ਼ ਕੀਤਾ ਸੀ। ਫ਼ਿਲਮ ਕਥਿਤ ਤੌਰ 'ਤੇ ਉਸੇ ਪੁਲਸ ਫੋਰਸ ਦੁਆਰਾ ਉਸ ਦੇ ਅਗਵਾ, ਤਸ਼ੱਦਦ ਅਤੇ ਕਤਲ ਤੋਂ ਪਹਿਲਾਂ ਇਨਸਾਫ਼ ਲਈ ਉਸ ਦੀ ਲੜਾਈ ਨੂੰ ਦਰਸਾਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News