ਗੁਰਦਾਸਪੁਰ ਦੀ ਡਾ. ਤਕਦੀਰ ਨੇ ਜਿੱਤਿਆ ਮਿਸਿਜ਼ ਇੰਡੀਆ-2025 ਦਾ ਖਿਤਾਬ

Monday, Sep 22, 2025 - 08:03 PM (IST)

ਗੁਰਦਾਸਪੁਰ ਦੀ ਡਾ. ਤਕਦੀਰ ਨੇ ਜਿੱਤਿਆ ਮਿਸਿਜ਼ ਇੰਡੀਆ-2025 ਦਾ ਖਿਤਾਬ

ਗੁਰਦਾਸਪੁਰ, (ਹਰਮਨ)- ਗੁਰਦਾਸਪੁਰ ਨਾਲ ਸਬੰਧਿਤ ਡਾ. ਤਕਦੀਰ ਨੇ ਪ੍ਰਾਈਡ ਆਫ਼ ਇੰਡੀਆ ਮਿਸਿਜ਼ ਇੰਡੀਆ 2025 (ਬਿਊਟੀ ਵਿਦ ਬ੍ਰੇਨ) ਦਾ ਖਿਤਾਬ ਜਿੱਤਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਚ ਪ੍ਰੋਫੈਸਰ ਹਨ ਅਤੇ ਐਸਐੱਮਓ ਡਾ. ਵਰਿੰਦਰ ਮੋਹਨ ਦੀ ਧਰਮ ਪਤਨੀ ਹੈ। 

ਇਸ ਵੱਡੀ ਪ੍ਰਾਪਤੀ ਲਈ ਅੱਜ ਉਨ੍ਹਾਂ ਨੂੰ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਵਿਖੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਵੱਲੋਂ ਸਨਮਾਨਿਤ ਕੀਤਾ ਗਿਆ। ਰੋਮੇਸ਼ ਮਹਾਜਨ ਨੇ ਕਿਹਾ ਕਿ ਸਫਲਤਾ ਉਨ੍ਹਾਂ ਨੂੰ ਮਿਲਦੀ ਹੈ ਜੋ ਸਖ਼ਤ ਮਿਹਨਤ ਕਰਦੇ ਹਨ ਅਤੇ ਡਾ. ਤਕਦੀਰ ਨੇ ਨਾ ਸਿਰਫ਼ ਇਹ ਖਿਤਾਬ ਜਿੱਤਿਆ ਹੈ ਸਗੋ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਸਖਤ ਮਿਹਨਤ ਕਰਕੇ ਮਿਸਾਲ ਪੈਦਾ ਕੀਤੀ ਹੈ। 

ਉਨ੍ਹਾਂ ਦੱਸਿਆ ਕਿ ਡਾ. ਤਕਦੀਰ ਨੇ ਰਾਸ਼ਟਰ ਪੱਧਰੀ ਮੁਕਾਬਲਾ ਵਿਚ 600 ਦੇ ਕਰੀਬ ਭਾਗੀਦਾਰਾਂ ਨਾਲ ਹਿੱਸਾ ਲਿਆ ਅਤੇ ਸਾਰਿਆਂ ਦਾ ਮੁਕਾਬਲਾ ਕਰਨ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਪੰਜਾਬ ਰਾਜ ਦੀ ਨੁਮਾਇੰਦਗੀ ਕਰਦਿਆਂ ਮਿਸਿਜ਼ ਪੰਜਾਬ-2025 ਦਾ ਖਿਤਾਬ ਹਾਸਿਲ ਕੀਤਾ। ਅੰਤ ਵਿੱਚ ਉਨ੍ਹਾਂ ਨੇ ਮਿਸਿਜ਼ ਇੰਡੀਆ 2025 (ਬਿਊਟੀ ਵਿਦ ਬ੍ਰੇਨ ਬੀ) ਦਾ ਵੱਡਾ ਮਾਣ ਪ੍ਰਾਪਤ ਕੀਤਾ। ਇਸ ਦੌਰਾਨ ਰੈੱਡ ਕਰਾਸ ਇੰਟੀਗ੍ਰੇਟਿਡ ਐਂਡ ਰੀਹੈਬਲੀਟੇਸ਼ਨ ਸੈਂਟਰ ਫਾਰ ਐਡਿਕਟਸ ਗੁਰਦਾਸਪੁਰ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਵਾਗਤ ਕੀਤਾ। 


author

Rakesh

Content Editor

Related News