ਰਾਸ਼ਟਰਪਤੀ ਬਣਨ ਤੋਂ ਬਾਅਦ ਕੋਵਿੰਦ ਦੇ ਪਰਿਵਾਰ ਨੇ ਕੁਝ ਇਸ ਤਰ੍ਹਾਂ ਕੀਤਾ ਖੁਸ਼ੀ ਦਾ ਪ੍ਰਗਟਾਵਾ

07/22/2017 7:54:01 AM

ਨਵੀਂ ਦਿੱਲੀ — ਭਾਰੀ ਬਹੁਮਤ ਨਾਲ ਜਿੱਤ ਕੇ ਰਾਮਨਾਥ ਕੋਵਿੰਦ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣ ਗਏ ਹਨ। ਇਸ ਖੁਸ਼ੀ ਦੇ ਮੌਕੇ ਦਿੱਲੀ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਉਨ੍ਹਾਂ ਦੇ ਸਵਾਗਤ ਸਮਾਰੋਹ ਦੇ ਸਮੇਂ ਦਸ ਅਕਬਰ ਰੋਡ 'ਤੇ ਮੌਜੂਦ ਸਨ।
ਉਨ੍ਹਾਂ ਦੀ ਪਤਨੀ ਸਵੀਤਾ ਤਾਂ ਸਟੇਜ 'ਤੇ ਰਾਮਨਾਥ ਕੋਵਿੰਦ ਦੇ ਨਾਲ ਖੜ੍ਹੇ ਹੋ ਕੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕਰ ਹੀ ਰਹੇ ਸਨ, ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਸਵਾਤੀ ਅਤੇ ਇਕਲੌਤਾ ਬੇਟਾ ਪ੍ਰਸ਼ਾਂਤ, ਨੂੰਹ ਅਤੇ ਪੋਤਾ-ਪੋਤੀ ਵੀ ਸ਼ੁਭਕਾਮਨਾਵਾਂ ਸਵੀਕਾਰ ਕਰ ਰਹੇ ਸਨ।

PunjabKesari
ਆਪਣੇ ਪਿਤਾ ਦੇ ਰਾਸ਼ਟਰਪਤੀ ਬਣਨ 'ਤੇ ਉਨ੍ਹਾਂÎ ਦੀ ਬੇਟੀ ਸਵਾਤੀ ਬਹੁਤ ਹੀ ਉਤਸ਼ਾਹਿਤ ਨਜ਼ਰ ਆਈ ਅਤੇ ਉਨ੍ਹਾਂ ਦਾ ਬੇਟਾ ਵੀ ਬਹੁਤ ਖੁਸ਼ ਸੀ।
ਰਾਮਨਾਥ ਕੋਵਿੰਦ ਦੇ ਬੇਟੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਸ਼ਾਂਤ ਅਤੇ ਲੋ ਪ੍ਰੋਫਾਈਲ ਰਹਿਣ ਵਾਲੇ ਵਿਅਕਤੀ ਹਨ। ਉਨ੍ਹਾਂ ਦੀ ਬੇਟੀ ਨੇ ਦੱਸਿਆ ਕਿ  ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਪਿਤਾ ਦੇਸ਼ ਦੇ ਰਾਸ਼ਟਰਪਤੀ ਬਨਣਗੇ।
ਸਵਾਤੀ ਨੇ ਦੱਸਿਆ ਕਿ ਜਦੋਂ ਪਹਿਲੀ ਵਾਰ ਐਨਡੀਏ ਨੇ ਉਨ੍ਹਾਂ ਦੇ ਪਿਤਾ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ, ਤਾਂ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ। ਸਵਾਤੀ ਨੇ ਦੱਸਿਆ ਕਿ ਜਿਸ ਦਿਨ ਸਮਰਥਨ ਮਿਲਿਆ ਤਾਂ ਉਹ ਆਪਣੀ ਜਿੱਤ ਨੂੰ ਲੈ ਕੇ ਸੁਨਿਸ਼ਚਿਤ ਸਨ। ਇੰਨਾ ਹੀ ਨਹੀਂ ਐਨਡੀਏ ਹੀ ਨਹੀਂ ਬਹੁਤ ਸਾਰੇ ਦਲਾਂ ਨੇ ਰਾਮਨਾਥ ਕੋਵਿੰਦ ਮਤਲਬ ਉਨ੍ਹਾਂ ਦੇ ਪਿਤਾ ਨੂੰ ਸਮਰਥਨ ਕੀਤਾ ਹੈ।

PunjabKesari
ਮੀਰਾ ਕੁਮਾਰ ਨੂੰ ਉਨ੍ਹਾਂ ਦੇ ਪਿਤਾ ਦੇ ਵਿਰੁੱਧ ਉਤਾਰੇ ਜਾਨ 'ਤੇ ਪ੍ਰਸ਼ਾਂਤ ਅਤੇ ਸਵਾਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਨਾ ਸਾਰੀਆਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ। ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤੀ ਬਾਰੇ ਜ਼ਿਆਦਾ ਜਾਣਦੇ ਨਹੀਂ ਹਨ। ਰਾਮਨਾਥ ਕੋਵਿੰਦ ਦੀ ਪਤਨੀ ਸਵੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਉਹ ਬਹੁਤ ਹੀ ਖੁਸ਼ ਹਨ।
ਜ਼ਿਕਰਯੋਗ ਹੈ ਕਿ ਰਾਮਨਾਥ ਕੋਵਿੰਦ ਨੂੰ ਤਕਰੀਬਨ 67 ਫੀਸਦੀ ਵੋਟ ਮਿਲੇ ਹਨ। ਉਨ੍ਹਾਂ ਨੇ ਵਿਰੋਧੀ ਦਲ ਦੀ ਸੰਯੁਕਤ ਉਮੀਦਵਾਰ ਮੀਰਾ ਕੁਮਾਰ ਨੂੰ ਕਾਫੀ ਵੱਡੇ ਵੋਟਾਂ ਦੇ ਫਰਕ ਨਾਲ ਹਰਾਇਆ। ਹੁਣ ਰਾਮਨਾਥ ਕੋਵਿੰਦ 25 ਜੁਲਾਈ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ।


Related News