ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਇਨ੍ਹਾਂ ਆਗੂਆਂ 'ਤੇ ਵਿਜੀਲੈਂਸ ਦੀ ਨਜ਼ਰ, ਜਲਦ ਹੋ ਸਕਦੈ ਵੱਡਾ ਖ਼ੁਲਾਸਾ

10/15/2022 1:06:08 PM

ਜਲੰਧਰ (ਜ. ਬ.)–ਸ਼ਹੀਦ ਭਗਤ ਸਿੰਘ ਨਗਰ ਵਿਚ ਟਰਾਂਸਪੋਰਟੇਸ਼ਨ ਘਪਲੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਠੇਕੇਦਾਰ ਤੇਲੂ ਰਾਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਵਿਜੀਲੈਂਸ ਦੀ ਨਜ਼ਰ ਉਨ੍ਹਾਂ ਆਗੂਆਂ ਅਤੇ ਦਲਾਲਾਂ ’ਤੇ ਹੈ, ਜਿਨ੍ਹਾਂ ਜ਼ਰੀਏ ਇਸ ਘਪਲੇ ਨੂੰ ਅੰਜਾਮ ਦਿੱਤਾ ਗਿਆ। ਇਸ ਘਪਲੇ ਵਿਚ ਆਗੂਆਂ ਤੋਂ ਲੈ ਕੇ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜਲੰਧਰ ਰੇਂਜ ਦੇ ਐੱਸ. ਐੱਸ. ਪੀ. ਰਾਜੇਸ਼ਵਰ ਸਿੰਘ ਸਿੱਧੂ ਨੇ ਇਸ ਮਾਮਲੇ ਬਾਰੇ ਕਿਹਾ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ। ਪੁਖਤਾ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਪੁੱਤ ਦੇ ਕਾਰੇ ਨੇ ਚੱਕਰਾਂ 'ਚ ਪਾਇਆ ਪਰਿਵਾਰ, ਭੇਤ ਖੁੱਲ੍ਹਣ 'ਤੇ ਪਿਓ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਸੂਤਰਾਂ ਦੀ ਮੰਨੀਏ ਤਾਂ ਜ਼ਿਲ੍ਹਾ ਨਵਾਂਸ਼ਹਿਰ ਵਿਚ ਦਰਜ ਹੋਈ ਐੱਫ਼. ਆਈ. ਆਰ. ਤਹਿਤ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਨਵਾਂਸ਼ਹਿਰ ਸਥਿਤ ਸੀ. ਆਈ. ਏ. ਸਟਾਫ਼ ਵਿਚ ਪੁੱਛਗਿੱਛ ਕੀਤੀ ਗਈ ਸੀ। ਵਿਜੀਲੈਂਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਕਿੰਨੇ ਵੱਡੇ-ਵੱਡੇ ਆਗੂ ਅਤੇ ਠੇਕੇਦਾਰ ਇਸ ਮਾਮਲੇ ਵਿਚ ਸ਼ਾਮਲ ਹਨ ਅਤੇ ਉਹ ਉਕਤ ਨੈਕਸਸ ਵਿਚ ਸ਼ਾਮਲ ਆਗੂਆਂ, ਅਧਿਕਾਰੀਆਂ ਅਤੇ ਵਿਚੋਲਿਆਂ ਨੂੰ ਲੱਭ ਸਕਣ ਅਤੇ ਉਨ੍ਹਾਂ ਦੀ ਨਕੇਲ ਕੱਸ ਸਕਣ। ਇਸ ਟੈਂਡਰ ਘਪਲੇ ਪਿੱਛੇ ਇਕ ਬਹੁਤ ਵੱਡਾ ਪ੍ਰੋਫੈਸ਼ਨਲ ਨੈਕਸਸ ਕੰਮ ਕਰ ਰਿਹਾ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਰਿਸ਼ਵਤ ਦਾ ਸਾਰਾ ਪੈਸਾ ਆਗੂਆਂ ਅਤੇ ਅਧਿਕਾਰੀਆਂ ਜ਼ਰੀਏ ਹੀ ਮੰਤਰੀ ਤੱਕ ਪਹੁੰਚਿਆ ਹੈ, ਜਿਨ੍ਹਾਂ ਨੂੰ ਵਿਜੀਲੈਂਸ ਲੱਭਣਾ ਚਾਹੁੰਦੀ ਹੈ।

ਸਤੰਬਰ ਮਹੀਨੇ ਦਰਜ ਹੋਈ ਐੱਫ. ਆਈ. ਆਰ. ’ਚ ਅਜੇ ਕੁਝ ਦਿਨ ਪਹਿਲਾਂ ਹੀ ਕੈਬਨਿਟ ਮੰਤਰੀ ਆਸ਼ੂ ਨੂੰ ਨਾਮਜ਼ਦ ਕੀਤਾ ਗਿਆ ਸੀ। ਵਿਜੀਲੈਂਸ ਦੇ ਉੱਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ ਜਲਦ ਇਸ ਮਾਮਲੇ ਵਿਚ ਕਈ ਅਹਿਮ ਖ਼ੁਲਾਸੇ ਕੀਤੇ ਜਾਣਗੇ ਤਾਂ ਕਿ ਇਸ ਖੇਡ ਤੋਂ ਪਰਦਾ ਚੁੱਕਿਆ ਜਾ ਸਕੇ।

ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਹੰਗਾਮਾ, ਔਰਤ ਨੇ ਜੜ੍ਹਿਆ ਨਰਸ ਦੇ ਥੱਪੜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News