ਰਾਤ 12 ਵਜੇ ਤੋਂ ਬਾਅਦ ਰੇਸਤਰਾਂ ਖੋਲ੍ਹਣ ਵਾਲਿਆਂ ''ਤੇ ਚੱਲਿਆ ਡੰਡਾ

Monday, Oct 16, 2017 - 07:41 AM (IST)

ਲੁਧਿਆਣਾ, (ਰਿਸ਼ੀ)- ਰਾਤ 12 ਵਜੇ ਤੋਂ ਬਾਅਦ ਰੇਸਤਰਾਂ ਖੋਲ੍ਹਣ ਤੇ ਸੜਕ ਵਿਚਕਾਰ ਸ਼ਰਾਬ ਪੀਣ ਵਾਲਿਆਂ 'ਤੇ ਸ਼ਨੀਵਾਰ ਰਾਤ ਕਮਿਸ਼ਨਰੇਟ ਪੁਲਸ ਦਾ ਡੰਡਾ ਚੱਲਿਆ। ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਵੱਲੋਂ ਸ਼ਹਿਰ ਭਰ 'ਚ ਪੁਲਸ ਫੋਰਸ ਨਾਲ ਚੈਕਿੰਗ ਕੀਤੀ ਗਈ। ਨਿਯਮਾਂ ਦੀ ਪ੍ਰਵਾਹ ਨਾ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ। ਪੁਲਸ ਵੱਲੋਂ ਦਰਜ ਕੀਤੇ ਗਏ 5 ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ।
d ਪਵੇਲੀਅਨ ਮਾਲ 'ਚ ਐੱਫ-9 ਬਾਰ ਦੇ ਮਾਲਕ ਤੇ ਮੈਨੇਜਰ ਸੁਨੀਲ ਕੁਮਾਰ ਖਿਲਾਫ ਥਾਣਾ ਡਵੀਜ਼ਨ ਨੰ.8 ਵਿਚ।
d ਆਰ-2 ਪਾਰਟੀ ਦੇ ਮਾਲਕ ਅਰੁਣ ਬੱਗਾ, ਮੈਨੇਜਰ ਸੰਦੀਪ ਠਾਕੁਰ, ਖਿਲਾਫ ਥਾਣਾ ਸਰਾਭਾ ਨਗਰ ਵਿਚ।
d ਕਿਪਸ ਮਾਰਕੀਟ ਸਥਿਤ ਹਾਂਗਕਾਂਗ ਰੇਸਤਰਾਂ ਦੇ ਮਾਲਕ ਅਤੇ ਮੈਨੇਜਰ ਖਿਲਾਫ ਥਾਣਾ ਸਰਾਭਾ ਨਗਰ ਵਿਚ।
d ਬੀ.ਆਰ.ਐੱਸ. ਨਗਰ ਸਥਿਤ ਮੈਡ ਬਲਿੰਗ ਦੇ ਮਾਲਕ ਰੋਹਿਤ ਕੁਮਾਰ ਅਤੇ ਮੈਨੇਜਰ ਮਨੋਜ ਕੁਮਾਰ ਦੇ ਖਿਲਾਫ ਥਾਣਾ ਪੀ.ਏ.ਯੂ. 'ਚ।
d ਡੱਬੂ ਮਾਰਕੀਟ ਨੇੜੇ ਕਾਰ 'ਚ ਸ਼ਰਾਬ ਪੀ ਰਹੇ ਪੰਕਜ ਸ਼ਰਮਾ ਨਿਵਾਸੀ ਸਾਊਥ ਸਿਟੀ ਅਤੇ ਇਸ਼ਾਂਤ ਸਿੰਗਲਾ ਨਿਵਾਸੀ ਸਰਾਭਾ ਨਗਰ ਵਿਰੁੱਧ ਥਾਣਾ ਸਰਾਭਾ ਨਗਰ 'ਚ।


Related News