ਆਸਮਾਨ ਤੋਂ ਆਈ ਦਹਿਸ਼ਤ, ਘਰ ਦੇ ਵਿਹੜੇ ’ਚ ਬੈਠੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ ''ਚ ਲੱਗੀ ਗੋਲ਼ੀ

Friday, Sep 10, 2021 - 11:27 AM (IST)

ਆਸਮਾਨ ਤੋਂ ਆਈ ਦਹਿਸ਼ਤ, ਘਰ ਦੇ ਵਿਹੜੇ ’ਚ ਬੈਠੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ ''ਚ ਲੱਗੀ ਗੋਲ਼ੀ

ਜਲੰਧਰ (ਵਰੁਣ)– ਸੰਤੋਖਪੁਰਾ ਵਿਚ ਘਰ ਦੇ ਵਿਹੜੇ ਵਿਚ ਬੈਠ ਕੇ ਮੋਬਾਇਲ ਚਲਾ ਰਹੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ ਵਿਚ ਅਚਾਨਕ ਗੋਲ਼ੀ ਆ ਲੱਗੀ। ਪਹਿਲਾਂ ਤਾਂ ਵਿਦਿਆਰਥਣ ਨੇ ਸਮਝਿਆ ਕਿ ਕਿਸੇ ਨੇ ਸ਼ਰਾਰਤ ਕਰਦਿਆਂ ਪੱਥਰ ਮਾਰਿਆ ਹੈ ਪਰ ਜਦੋਂ ਉਸ ਨੇ ਬੈਂਚ ਹੇਠਾਂ ਵੇਖਿਆ ਤਾਂ ਉਥੋਂ ਗੋਲ਼ੀ ਮਿਲੀ। ਗੋਲ਼ੀ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦਰਅਸਲ ਕਿਸੇ ਅਣਪਛਾਤੀ ਥਾਂ ’ਤੇ ਕਿਸੇ ਨੇ ਹਵਾਈ ਫਾਇਰ ਕੀਤਾ, ਜਿਸ ਤੋਂ ਬਾਅਦ ਉਹ ਗੋਲ਼ੀ ਹੇਠਾਂ ਆ ਕੇ ਵਿਦਿਆਰਥਣ ਨੂੰ ਆ ਲੱਗੀ।

ਇਹ ਵੀ ਪੜ੍ਹੋ: ਜਲੰਧਰ: ਗੁਆਂਢੀ ਤੋਂ ਤੰਗ 28 ਸਾਲਾ ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਦਿੰਦਿਆਂ ਸੰਤੋਖਪੁਰਾ ਨਿਵਾਸੀ ਬ੍ਰਹਮਜੀਤ ਕੌਰ ਪੁੱਤਰੀ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਦੇਰ ਸ਼ਾਮ 7.30 ਵਜੇ ਵਿਹੜੇ ਵਿਚ ਬੈਠ ਕੇ ਟਿਊਸ਼ਨ ਪੜ੍ਹਾਉਣ ਉਪਰੰਤ ਫ੍ਰੀ ਹੋਈ ਸੀ। ਬੱਚਿਆਂ ਨੂੰ ਭੇਜਣ ਤੋਂ ਬਾਅਦ ਉਹ ਬੈਠੀ ਮੋਬਾਇਲ ਚਲਾ ਰਹੀ ਸੀ ਕਿ ਇਸ ਦੌਰਾਨ ਉਸ ਦੇ ਪੱਟ ’ਤੇ ਬਹੁਤ ਜ਼ੋਰ ਨਾਲ ਕੁਝ ਵੱਜਾ। ਉਸ ਨੂੰ ਲੱਗਾ ਕਿ ਕਿਸੇ ਨੇ ਪੱਥਰ ਮਾਰਿਆ ਹੈ ਪਰ ਜਦੋਂ ਨੇੜੇ ਹੀ ਪਏ ਬੈਂਚ ਹੇਠਾਂ ਵੇਖਿਆ ਤਾਂ ਉਥੋਂ ਚੱਲੀ ਹੋਈ ਗੋਲ਼ੀ ਮਿਲੀ। ਬ੍ਰਹਮਜੀਤ ਨੇ ਤੁਰੰਤ ਅੰਦਰ ਆ ਕੇ ਆਪਣੀ ਲੱਤ ਵੇਖੀ ਤਾਂ ਉਥੇ ਨੀਲ ਪਿਆ ਹੋਇਆ ਸੀ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ:  ਪਨਬੱਸ ਅਤੇ PRTC ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ 10 ਕਰੋੜ ਤੋਂ ਪਾਰ ਪੁੱਜਾ ਟਰਾਂਜੈਕਸ਼ਨ ਲਾਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News