ਪਿੰਡ ਸਮੁੰਦੜਾ ਦੇ ਐਡਵੋਕੇਟ ਜਸਵਿੰਦਰ ਸਿੰਘ ਬਣੇ ਜੱਜ

Thursday, Feb 04, 2021 - 11:05 PM (IST)

ਗੜ੍ਹਸ਼ੰਕਰ,(ਸ਼ੋਰੀ)- ਪੀ. ਸੀ. ਐੱਸ. ਜੁਡੀਸ਼ੀਅਲ ਬ੍ਰਾਂਚ ਦੀ ਹੋਈ ਪ੍ਰੀਖਿਆ 'ਚ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਸਮੁੰਦੜਾ ਦੇ ਐਡਵੋਕੇਟ ਜਸਵਿੰਦਰ ਸਿੰਘ ਨੇ ਜਨਰਲ ਕੈਟਾਗਰੀ ਵਿਚ ਇਹ ਇਮਤਿਹਾਨ ਪਾਸ ਕਰ ਕੇ ਜੱਜ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਦੱਸਣਯੋਗ ਹੈ ਕਿ ਨਵੰਬਰ 2019 ਵਿਚ ਹੋਈ ਇਸ ਪ੍ਰੀਖਿਆ ਦਾ ਨਤੀਜਾ ਫਰਵਰੀ 2020 ਵਿਚ ਆਇਆ ਸੀ। ਜਿਸ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰਿਵਾਈਜ ਕੀਤਾ ਗਿਆ ਅਤੇ ਇਹ ਮੁੜ ਫਰਵਰੀ 2021 ਨੂੰ ਨਵੇਂ ਸਿਰੇ ਤੋਂ ਘੋਸ਼ਿਤ ਕੀਤਾ ਗਿਆ, ਜਿਸ ਵਿਚ ਜਸਵਿੰਦਰ ਸਿੰਘ ਜਨਰਲ ਕੈਟਾਗਰੀ ਵਿਚ ਸਫਲ ਹੋ ਕੇ ਜੱਜ ਬਣ ਗਏ। ਜਸਵਿੰਦਰ ਸਿੰਘ ਨੇ ਆਪਣੀ ਇਸ ਪ੍ਰਾਪਤੀ ਸਬੰਧੀ ਗੱਲ ਕਰਦੇ ਕਿਹਾ ਕਿ ਮਾਤਾ ਪ੍ਰਵੀਨ ਕੰਵਰ ਅਤੇ ਪਿਤਾ ਸੁਰਿੰਦਰ ਮੋਹਨ ਦੇ ਅਸ਼ੀਰਵਾਦ ਦੀ ਬਦੌਲਤ ਉਨ੍ਹਾਂ ਨੂੰ ਇਹ ਸਫਲਤਾ ਪ੍ਰਾਪਤ ਹੋਈ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਵਕਾਲਤ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਜੋਧਪੁਰ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਰਾਹੀਂ ਆਪਣੀ ਐੱਲ. ਐੱਲ. ਐੱਮ. ਦੀ ਪੜ੍ਹਾਈ ਪੂਰੀ ਕੀਤੀ ਸੀ। ਉਪਰੰਤ ਡਿਸਟ੍ਰਿਕ ਕੋਰਟ ਵਿਚ ਪ੍ਰੈਕਟਿਸ ਕੀਤੀ ਅਤੇ ਇਸੇ ਦਰਮਿਆਨ ਉਨ੍ਹਾਂ ਨੇ ਆਪਣੀ ਪੀ. ਸੀ. ਐਸ. ਜੁਡੀਸ਼ੀਅਲ ਦੀ ਤਿਆਰੀ ਕਰਦੇ ਹੋਏ ਇਸ ਵਿਚ ਸਫ਼ਲਤਾ ਪ੍ਰਾਪਤ ਕੀਤੀ।

ਜਸਵਿੰਦਰ ਸਿੰਘ ਦੇ ਚਾਚਾ ਕੰਵਰ ਬ੍ਰਿਜ ਮੋਹਨ ਸਿੰਘ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਹਨ। ਉਨ੍ਹਾਂ ਦੇ ਇਕ ਤਾਇਆ ਅਮਰੀਕਾ ਵਿਚ ਡਾਕਟਰ ਅਤੇ ਦੂਸਰੇ ਤਾਇਆ ਸੇਵਾਮੁਕਤ ਚੀਫ ਇੰਜੀਨੀਅਰ ਹਨ।
 


Bharat Thapa

Content Editor

Related News