ਸਿੱਧੂ ਦਾ ਖੁਲਾਸਾ, ਸੱਤਾ ਦੇ ਅਖੀਰਲੇ ਸਾਲ ਬਾਦਲਾਂ ਨੇ ਇਸ਼ਤਿਹਾਰਾਂ ''ਤੇ ਖਰਚੇ 184 ਕਰੋੜ ਰੁਪਏ (ਵੀਡੀਓ)
Sunday, Jul 29, 2018 - 06:19 PM (IST)
ਚੰਡੀਗੜ੍ਹ (ਰਮਨਦੀਪ ਸੋਢੀ) : ਕੈਗ ਦੀ ਰਿਪੋਰਟ ਦੇ ਆਧਾਰ 'ਤੇ ਨਵਜੋਤ ਸਿੱਧੂ ਨੇ ਸਾਬਕਾ ਬਾਦਲ ਸਰਕਾਰ ਵਲੋਂ ਆਪਣੀ ਸੱਤਾ ਦੇ ਅਖੀਰਲੇ ਸਾਲ ਵਿਚ ਸਿਰਫ ਇਸ਼ਤਿਹਾਰਾਂ 'ਤੇ ਹੀ 184 ਕਰੋੜ ਰੁਪਏ ਖਰਚ ਕਰਨ ਦਾ ਖੁਲਾਸਾ ਕੀਤਾ ਹੈ। ਸਿੱਧੂ ਨੇ ਕਿਹਾ ਕਿ ਕੈਗ ਦੀ ਰਿਪੋਰਟ ਦੇ ਮੁਤਾਬਕ ਬਾਦਲਾਂ ਨੇ ਅਖਬਾਰਾਂ ਅਤੇ ਟੀ. ਵੀ. ਚੈਨਲਾਂ 'ਤੇ ਇਸ਼ਤਿਹਾਰ ਲਈ ਇਕ ਸਾਲ ਵਿਚ 184 ਕਰੋੜ ਰੁਪਏ ਖਰਚ ਕੀਤੇ ਹਨ। ਸਿੱਧੂ ਨੇ ਕਿਹਾ ਕਿ ਸੱਤਾ ਵਿਚ ਰਹਿੰਦੇ ਹੋਏ ਤਾਂ ਬਾਦਲਾਂ ਨੇ ਜਨਤਾ ਦੇ ਪੈਸੇ ਨੇ ਦੋਵਾਂ ਹੱਥਾਂ ਨਾਲ ਲੁਟਾਇਆ ਹੁਣ ਬਾਦਲ ਦੱਸਣ ਕਿ ਪਿਛਲੇ ਡੇਢ ਸਾਲ ਵਿਚ ਕਿੰਨੇ ਇਸ਼ਤਿਹਾਰ ਟੀ. ਵੀ., ਅਖਬਾਰਾਂ ਵਿਚ ਦਿੱਤੇ ਹਨ।
ਬਾਦਲਾਂ 'ਤੇ ਹਮਲੇ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਜਨਤਾ ਦਾ ਪੈਸਾ ਪਾਣੀ ਵਾਂਗ ਵਹਾਉਣਾ ਕਿੱਥੋਂ ਤਕ ਜਾਇਜ਼ ਹੈ। ਬਾਦਲਾਂ ਨੇ ਆਪਣੀ ਈਨ ਪੁਗਾਉਣ, ਆਪਣੀ ਮੈਂ ਮਨਵਾਉਣ ਲਈ ਜਨਤਾ ਦੇ ਪੈਸੇ ਦੀ ਨੁਮਾਇਸ਼ ਕੀਤੀ ਜਦਕਿ ਮੁਲਾਜ਼ਮਾਂ ਨੂੰ ਤਨਖਾਹਾ ਅਤੇ ਲੋਕਾਂ ਨੂੰ ਪੈਨਸ਼ਨ ਦੇਣ ਲਈ ਪੈਸੇ ਨਹੀਂ ਸੀ ਅਤੇ ਸਿਰਫ ਇਸ਼ਤਿਹਾਰਾਂ 'ਤੇ ਅਰਬਾਂ ਰੁਪਏ ਉਡਾ ਦਿੱਤੇ।
ਸਿੱਧੂ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਤੋਂ ਇਹ ਪੁੱਛਣਾ ਚਾਹੁੰਦੇ ਹਨ ਕਿ ਸੱਤਾ ਜਾਣ ਤੋਂ ਬਾਅਦ ਆਪਣੇ ਜੇਬ ਵਿਚੋਂ ਉਨ੍ਹਾਂ ਕਿੰਨੇ ਇਸ਼ਤਿਹਾਰ ਲਗਵਾਏ ਹਨ। ਪਹਿਲਾਂ ਬਾਦਲਾਂ ਨੇ 1 ਅਰਬ 30 ਕਰੋੜ ਰੁਪਏ ਹੈਲੀਕਾਪਟਰਾਂ 'ਤੇ ਖਰਚ ਦਿੱਤੇ, ਬਾਦਲ ਹੁਣ ਦੱਸਣ ਕਿ ਪਿਛਲੇ ਡੇਢ ਸਾਲ ਵਿਚ ਕਿੰਨੇ ਹੈਲੀਕਾਪਟਰ ਸਫਰ ਕੀਤੇ।
