ਵੋਟਾਂ ਸਬੰਧੀ ਮੀਡੀਆ ''ਚ ਇਸ਼ਤਿਹਾਰਾਂ ਦੀ ਅਗੇਤੀ ਸਰਟੀਫਿਕੇਸ਼ਨ ਜ਼ਰੂਰੀ

04/24/2019 3:34:11 PM

ਲੁਧਿਆਣਾ (ਸਲੂਜਾ) : ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਹਦਾਇਤ ਜਾਰੀ ਕੀਤੀ ਹੈ ਕਿ ਰਾਜਸੀ ਪਾਰਟੀਆਂ, ਉਮੀਦਵਾਰਾਂ, ਸੰਸਥਾਵਾਂ, ਵਿਅਕਤੀ ਵਿਸ਼ੇਸ਼ ਵਲੋਂ ਜੇਕਰ 18 ਤੇ 19 ਮਈ ਨੂੰ ਪ੍ਰਿੰਟ ਮੀਡੀਆ ਰਾਹੀਂ ਸਿਆਸੀ ਇਸ਼ਤਿਹਾਰਬਾਜ਼ੀ ਕਰਵਾਈ ਜਾਣੀ ਹੈ ਤਾਂ ਉਸ ਦੀ ਜ਼ਿਲਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ ਵਲੋਂ ਅਗੇਤੀ ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਪਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਅਜਿਹੇ ਇਸ਼ਤਿਹਾਰਾਂ, ਜਿਨ੍ਹਾਂ ਨਾਲ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੋਵੇ ਤੇ ਵੋਟਰਾਂ ਤੱਕ ਗੁੰਮਰਾਹਕੁੰਨ ਸੁਨੇਹਾ ਜਾਣ ਦਾ ਖਤਰਾ ਹੋਵੇ, ਨੂੰ ਰੋਕਣ ਲਈ ਸੰਵਿਧਾਨ ਦੀ ਧਾਰਾ-324 ਤਹਿਤ ਇਹ ਹਦਾਇਤ ਕੀਤੀ ਹੈ। 


Babita

Content Editor

Related News