ਨਰਸਰੀ-ਕੇ. ਜੀ. ਦੇ ਦਾਖਲੇ 3 ਤੋਂ, ਜਨਰਲ ਕੋਟੇ ''ਚ ਹੋਵੇਗੀ ਮਾਰਾਮਾਰੀ

Friday, Nov 30, 2018 - 01:36 PM (IST)

ਚੰਡੀਗੜ੍ਹ (ਰਸ਼ਿਮ ਰੋਹਿਲਾ) : ਪ੍ਰਾਈਵੇਟ ਸਕੂਲਾਂ ਵਿਚ ਨਰਸਰੀ ਤੇ ਕੇ. ਜੀ. ਦੇ ਦਾਖਲੇ ਦੀ ਪ੍ਰਕਿਰਿਆ 3 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਟਰਾਈਸਿਟੀ ਦੇ ਮਾਪਿਆਂ ਦੀ ਟੈਨਸ਼ਨ ਵਧਣ ਲੱਗੀ ਹੈ। 80 ਤੋਂ ਜ਼ਿਆਦਾ ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਵਿਚ ਨਰਸਰੀ ਤੇ ਕੇ. ਜੀ. ਵਿਚ ਦਾਖਲੇ ਲਈ 3 ਦਸੰਬਰ ਤੱਕ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ। ਕਾਨਵੈਂਟ ਸਕੂਲਾਂ ਵਿਚ ਜ਼ਿਆਦਾਤਰ ਸੀਟਾਂ ਪਹਿਲਾਂ ਹੀ ਰਿਜ਼ਰਵ ਹੋਣ ਕਾਰਨ ਜਨਰਲ ਕੋਟੇ ਵਿਚ ਦਾਖਲੇ ਲਈ  ਮਾਰਾਮਾਰੀ ਹੋਰ ਜ਼ਿਆਦਾ ਹੋਣ ਦੀ ਉਮੀਦ ਹੈ। ਹਾਲਾਂਕਿ ਕੁਝ ਸਕੂਲਾਂ ਵਿਚ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ  ਪਰ  ਹੋਰ ਸਕੂਲਾਂ ਵਿਚ ਕੱਲ ਤੋਂ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ, ਆਪਣੇ ਬੱਚਿਆਂ ਨੂੰ ਸਕੂਲ ਵਿਚ ਦਾਖਲੇ ਲਈ ਅਪਲਾਈ ਕਰਨ ਤੋਂ ਪਹਿਲਾਂ ਕੁਝ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਹਰੇਕ ਮਾਂ-ਬਾਪ ਆਪਣੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਲਈ ਚੰਗੇ ਤੋਂ ਚੰਗੇ ਸਕੂਲ ਵਿਚ ਦਾਖਲ ਕਰਵਾਉਣਾ ਚਾਹੁੰਦਾ ਹੈ ਪਰ ਜਾਣਕਾਰੀ ਦੇ ਕਮੀ ਹੋਣ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਦਾਖਲਾ ਨਹੀਂ ਮਿਲਦਾ। ਪੂਰੇ ਇਕ ਸਾਲ ਬਾਅਦ ਹੁਣ ਫਿਰ ਮਾਪਿਆਂ  ਦੀ ਕਸਰਤ ਸ਼ੁਰੂ ਹੋ ਗਈ ਹੈ। ਸ਼ਹਿਰ ਦੇ ਸਾਰੇ ਮਸ਼ਹੂਰ ਪ੍ਰਾਈਵੇਟ ਸਕੂਲਾਂ ਵਿਚ ਵੀ ਦਾਖਲੇ ਸਬੰਧੀ ਤਿਆਰੀ ਹੋ ਚੁੱਕੀ ਹੈ।


Babita

Content Editor

Related News