'ਆਪ' ਦੀ ਸਰਕਾਰ ਬਣਦੇ ਹੀ ਹਰਕਤ 'ਚ ਆਇਆ ਪ੍ਰਸ਼ਾਸਨ, ਹਸਪਤਾਲ ਨੇ ਜਾਰੀ ਕੀਤੇ ਇਹ ਹੁਕਮ
Friday, Mar 11, 2022 - 08:43 PM (IST)
ਪਟਿਆਲਾ-ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ 'ਚ ਆਉਂਦੇ ਹੀ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। 'ਆਪ' ਦੀ ਸਰਕਾਰ ਬਣਦੇ ਹੀ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਤਪਾਲ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ। ਹਸਪਤਾਲ ਨੇ ਸਾਫ਼ ਤੌਰ 'ਤੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਮੇਂ ਦੀ ਪਾਬੰਦੀ ਨੂੰ ਲੈ ਕੇ ਪੱਤਰ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਸਾਰੇ ਅਧਿਕਾਰੀ ਅਤੇ ਕਰਮਚਾਰੀ ਹਸਪਤਾਲ 'ਚ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ : ਲੈਂਸੇਟ ਨੇ ਕੀਤਾ ਭਾਰਤ 'ਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਦਾ ਦਾਅਵਾ, ਸਰਕਾਰ ਨੇ ਕੀਤਾ ਇਨਕਾਰ
ਜੇਕਰ ਕੋਈ ਵੀ ਕਰਮਚਾਰੀ ਆਪਣੀ ਸੀਟ ਤੋਂ ਗੈਰ-ਹਾਜ਼ਰ ਪਾਇਆ ਗਿਆ ਤਾਂ ਫ਼ਿਰ ਕਿਸੇ ਮਰੀਜ਼ ਦੇ ਇਲਾਜ 'ਚ ਕੋਈ ਹੋਰ ਲਾਪਰਵਾਹੀ ਵਰਤੀ ਗਈ ਤਾਂ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉੱਥੇ ਪੱਤਰ 'ਚ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਮਰੀਜ਼ਾਂ ਦੇ ਸਾਰੇ ਟੈਸਟ ਹਸਪਤਾਲ 'ਚ ਹੀ ਕਰਵਾਏ ਜਾਣਗੇ। ਉਥੇ, ਓ.ਪੀ.ਡੀ. ਦਾ ਸਮਾਂ ਸਵੇਰੇ 8 ਤੋਂ ਲੈ ਕੇ ਦੁਪਹਿਰ 2.30 ਵਜੇ ਤੱਕ ਰਹੇਗਾ। ਪੱਤਰ 'ਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਜਾਰੀ ਮੁਫ਼ਤ ਦਵਾਈਆਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਚੀਨ 'ਚ ਫ਼ਿਰ ਕੋਰੋਨਾ ਦਾ ਕਹਿਰ, 90 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ 'ਚ ਲੱਗਾ ਲਾਕਡਾਊਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ