ਸਖ਼ਤ ਹੋਇਆ ਪ੍ਰਸ਼ਾਸਨ ; ਪਲਾਟ ''ਚ ਮਿਲੀ ਗੰਦਗੀ ਜਾਂ ਕੁੱਤੇ ਨੇ ਸੜਕ ''ਤੇ ਕੀਤੀ ''ਪੌਟੀ'' ਤਾਂ ਮਾਲਕ ਨੂੰ ਹੋਵੇਗਾ ਜੁਰਮਾਨਾ
Monday, Sep 02, 2024 - 05:45 AM (IST)
ਜਲੰਧਰ (ਖੁਰਾਣਾ)- ਐੱਨ.ਜੀ.ਟੀ. ਨੇ ਜਲੰਧਰ ਨਿਗਮ ’ਤੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਨੂੰ ਲਾਗੂ ਕਰਨ ਦਾ ਜੋ ਦਬਾਅ ਬਣਾਇਆ ਹੋਇਆ ਹੈ, ਉਸ ਕਾਰਨ ਨਗਰ ਨਿਗਮ ਨੇ ਘਰਾਂ, ਦੁਕਾਨਾਂ ਅਤੇ ਹੋਰਨਾਂ ਸੰਸਥਾਵਾਂ ਤੋਂ ਕੂੜਾ ਚੁੱਕਣ ਅਤੇ ਗੰਦਗੀ ਫੈਲਾਉਣ ਬਾਬਤ ਜੁਰਮਾਨੇ ਆਦਿ ਕਰਨ ਦੇ ਨਵੇਂ ਰੇਟ ਤੈਅ ਕਰ ਦਿੱਤੇ ਹਨ ਅਤੇ ਇਨ੍ਹਾਂ ਬਾਇਲਾਜ਼ ਨੂੰ ਲੈ ਕੇ ਆਮ ਲੋਕਾਂ ਤੋਂ ਇਤਰਾਜ਼ ਮੰਗ ਲਏ ਗਏ ਹਨ।
ਫਿਲਹਾਲ ਇਨ੍ਹਾਂ ਬਾਇਲਾਜ਼ ਨੂੰ ਨਿਗਮ ਦੇ ਅਧਿਕਾਰੀਆਂ ਕੋਲ ਜਾ ਕੇ ਦੇਖਿਆ ਜਾ ਸਕੇਗਾ। ਇਤਰਾਜ਼ ਮੰਗਣ ਦੀ ਮਿਤੀ ਵੀ ਅਗਲੇ ਹਫਤੇ ਖ਼ਤਮ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਨਵੇਂ ਰੇਟਾਂ ਨੂੰ ਪੰਜਾਬ ਸਰਕਾਰ ਕੋਲ ਮਨਜ਼ੂਰੀ ਲਈ ਭੇਜ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਨਿਗਮ ਪਹਿਲਾਂ ਵੀ ਇਹ ਰੇਟ ਅਤੇ ਜੁਰਮਾਨੇ ਤੈਅ ਕਰ ਚੁੱਕਾ ਹੈ ਪਰ ਇਨ੍ਹਾਂ ਨੂੰ ਕਦੀ ਲਾਗੂ ਹੀ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ- ਰੋਟੀ ਖਾਣ ਲਈ ਲੈਣ ਗਈ ਸੀ ਪਾਣੀ, ਫਰਿੱਜ ਕੋਲ ਬੈਠੇ ਸੱਪ ਨੇ ਮਾਰਿਆ ਡੰਗ, BA ਦੀ ਵਿਦਿਆਰਥਣ ਦੀ ਹੋਈ ਮੌਤ
ਸ਼ਹਿਰ ਵਿਚ ਗੰਦਗੀ ਫੈਲਾਉਣ ਬਾਬਤ ਜੁਰਮਾਨੇ ਕਾਫੀ ਸਖਤ ਰੱਖੇ ਗਏ ਹਨ। ਉਦਾਹਰਣ ਵਜੋਂ ਜੇਕਰ ਸ਼ਹਿਰ ਵਿਚ ਕਿਸੇ ਖਾਲੀ ਪਲਾਟ ਵਿਚ ਗੰਦਗੀ ਪਾਈ ਜਾਂਦੀ ਹੈ ਤਾਂ ਨਗਰ ਨਿਗਮ ਪਹਿਲੀ ਵਾਰ ਪਲਾਟ ਦੇ ਮਾਲਕ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਲਾਵੇਗਾ ਅਤੇ ਉਸ ਤੋਂ ਬਾਅਦ ਜੁਰਮਾਨੇ ਦੀ ਰਕਮ 50 ਹਜ਼ਾਰ ਰੁਪਏ ਤੋਂ ਇਕ ਲੱਖ ਰੁਪਏ ਦੇ ਅੰਦਰ ਹੋਵੇਗੀ।
ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਗਰ ਨਿਗਮ ਹੁਣ ਸ਼ਹਿਰ ’ਚ ਗੰਦਗੀ ਫੈਲਾਉਣ ਵਾਲਿਆਂ ’ਤੇ ਸਖ਼ਤੀ ਕਰਨ ਜਾ ਰਿਹਾ ਹੈ ਅਤੇ ਹੁਣ ਜਨਤਕ ਸਥਾਨ ’ਤੇ ਥੁੱਕਣ ’ਤੇ ਵੀ ਜੁਰਮਾਨਾ ਲੱਗੇਗਾ ਅਤੇ ਪਾਲਤੂ ਕੁੱਤੇ ਨੇ ਸੜਕ ’ਤੇ ਪੌਟੀ ਕੀਤੀ ਤਾਂ ਮਾਲਕ ਤੋਂ ਜੁਰਮਾਨਾ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਣ ਦੀ 'ਜ਼ਿੱਦ' ਨੇ ਖੋਹ ਲਿਆ 2 ਭੈਣਾਂ ਦਾ 'ਇਕਲੌਤਾ' ਭਰਾ, ਡੁੱਬਣ ਕਾਰਨ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e