ਸੀ. ਬੀ. ਆਈ. ਵੱਲੋਂ ਏ. ਡੀ. ਜੀ. 25 ਲੱਖ ਦੀ ਰਿਸ਼ਵਤ ਲੈਂਦਾ ਕਾਬੂ

01/01/2020 5:40:50 PM

ਨਵੀਂ ਦਿੱਲੀ/ਲੁਧਿਆਣਾ (ਨਰਿੰਦਰ ਮਹੇਂਦਰੂ) — ਸੀ. ਬੀ. ਆਈ. ਨੇ ਅੱਜ ਛਾਪੇਮਾਰੀ ਕਰਦੇ ਹੋਏ 25 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ 'ਚ ਮਾਲੀਆ ਖੁਫੀਆ ਡਾਇਰੈਕਟੋਰੇਟ ਦੇ ਏ. ਡੀ. ਜੀ. ਚੰਦਰ ਸ਼ੇਖਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਦੋ ਦਲਾਲਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਇਕ ਦਲਾਲ ਦਾ ਨਾਂ ਰਾਜੇਸ਼ ਟਾਂਡਾ ਹੈ, ਜੋਕਿ ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਤੋਂ ਬਾਅਦ ਚੰਦਰ ਸ਼ੇਖਰ ਨੂੰ ਨਾਲ ਲੈ ਕੇ ਸੀ. ਬੀ. ਆਈ. ਦੀ ਟੀਮ ਨੇ ਲੁਧਿਆਣਾ 'ਚ ਚੰਦਰ ਸ਼ੇਖਰ ਦੇ ਵੱਖਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਨਵੀਂ ਦਿੱਲੀ, ਨੋਇਡਾ ਅਤੇ ਲੁਧਿਆਣਾ 'ਚ ਚੰਦਰ ਸ਼ੇਖਰ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੀ. ਬੀ. ਆਈ. ਫਿਰੋਜ਼ਪੁਰ ਰੋਡ ਸਥਿਤ ਚੰਦਰ ਸ਼ੇਖਰ ਦੇ ਫਲੈਟ 'ਚ ਕਰੀਬ ਦੋ ਘੰਟੇ ਬੈਠੀ ਰਹੀ, ਜਿੱਥੇ ਉਨ੍ਹਾਂ ਦੇ ਬੈਂਕ ਖਾਤਿਆਂ ਸਮੇਤ ਪ੍ਰਾਪਰਟੀ ਦੇ ਦਸਤਾਵੇਜ਼ ਖੰਗਾਲੇ ਗਏ। ਜ਼ਿਕਰਯੋਗ ਹੈ ਕਿ ਚੰਦਰਸ਼ੇਖਰ ਦਾ ਦਿੱਲੀ ਵਿਚ ਘਰ ਹੈ ਅਤੇ ਲੁਧਿਆਣਾ, ਜੰਮੂ-ਕਸ਼ਮੀਰ, ਹਿਮਾਚਲ ਅਤੇ ਹਰਿਆਣਾ 'ਚ ਉਨ੍ਹਾਂ ਦੇ ਦਫਤਰ ਹਨ। ਪੰਜਾਬ ਪੁਲਸ ਨੇ ਇਸ ਮਾਮਲੇ 'ਚ ਫਿਲਹਾਲ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਸੀ. ਬੀ. ਆਈ. ਦੇ ਸੂਤਰਾਂ ਮੁਤਾਬਕ 3 ਕਰੋੜ 'ਚ ਇਕ ਕੇਸ ਦੀ ਡੀਲ ਹੋਈ ਸੀ, ਜਿਸ ਦੀ ਪਹਿਲੀ ਕਿਸ਼ਤ ਦੇ ਤੌਰ 'ਤੇ 25 ਲੱਖ ਰੁਪਏ ਦਿੱਤੇ ਜਾ ਰਹੇ ਸਨ। ਮੁਲਜ਼ਮ ਚੰਦਰਸ਼ੇਖਰ ਨੂੰ ਵੀ ਸੀ. ਬੀ. ਆਈ. ਦੇ ਹੈੱਡਕੁਆਰਟਰ ਲਿਆਂਦਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।


shivani attri

Content Editor

Related News