ਅਗਨੀਪਥ ਯੋਜਨਾ ਦਾ ਪੰਜਾਬ ''ਚ ਵੀ ਵਿਰੋਧ, ਪਟਿਆਲਾ ਦੇ ਰੇਲਵੇ ਸਟੇਸ਼ਨ ''ਤੇ ਵਾਧੂ ਫੋਰਸ ਤਾਇਨਾਤ
Saturday, Jun 18, 2022 - 07:39 PM (IST)
ਪਟਿਆਲਾ (ਕਮਲਜੀਤ ਕੰਬੋਜ) : ਕੇਂਦਰ ਸਰਕਾਰ ਵੱਲੋਂ ਫ਼ੌਜ 'ਚ ਭਰਤੀ ਲਈ ਬਣਾਈ ਗਈ ਅਗਨੀਪਥ ਯੋਜਨਾ ਦਾ ਪੂਰੇ ਦੇਸ਼ ਵਿੱਚ ਨੌਜਵਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਯੂ.ਪੀ., ਬਿਹਾਰ ਵਿੱਚ ਇਸ ਯੋਜਨਾ ਦਾ ਵਿਰੋਧ ਕਰਦਿਆਂ ਨੌਜਵਾਨਾਂ ਨੇ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਅੱਗ ਦੀ ਭੇਟ ਕਰ ਦਿੱਤਾ ਸੀ। ਦੇਸ਼ ਭਰ 'ਚ ਹੋ ਰਿਹਾ 'ਅਗਨੀਪਥ' ਦਾ ਵਿਰੋਧ ਹੁਣ ਪੰਜਾਬ ਵਿੱਚ ਵੀ ਦਸਤਕ ਦੇ ਚੁੱਕਾ ਹੈ। ਨੌਜਵਾਨਾਂ ਨੇ ਜਿੱਥੇ ਰੇਲਵੇ ਸਟੇਸ਼ਨਾਂ ਦੀ ਭੰਨ-ਤੋੜ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ, ਉਥੇ ਹੀ ਲੁਧਿਆਣਾ ਤੋਂ ਬਾਅਦ ਹੁਣ ਪਟਿਆਲਾ ਵੀ ਪੁਲਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਮੰਗੀ 5 ਲੱਖ ਦੀ ਫਿਰੌਤੀ
ਪਟਿਆਲਾ ਦੇ ਐੱਸ.ਐੱਸ.ਪੀ. ਦੀਪਕ ਪਾਰਿਕ ਦੀ ਅਗਵਾਈ 'ਚ ਅੱਜ ਰੇਲਵੇ ਸਟੇਸ਼ਨ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ ਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਰੇਲਵੇ ਸਟੇਸ਼ਨ 'ਤੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ, ਜਿਸ ਵਿਚ ਜੀ.ਆਰ.ਪੀ.ਐੱਫ.ਏ. ਆਰ.ਪੀ.ਐੱਫ. ਤੋਂ ਇਲਾਵਾ ਪੰਜਾਬ ਪੁਲਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ