ਇੰਸਟਾਗ੍ਰਾਮ ਰੀਲਜ਼ ਅਤੇ ਸੋਸ਼ਲ ਮੀਡੀਆ ਦੀ ਲਤ ਬੱਚਿਆਂ ਦੇ ਭਵਿੱਖ ਨੂੰ ਲਗਾ ਰਹੀ ਗ੍ਰਹਿਣ

05/25/2024 11:49:27 AM

ਪਠਾਨਕੋਟ (ਸ਼ਾਰਦਾ)- ਸੋਸ਼ਲ ਮੀਡੀਆ ਅੱਜ ਦੇ ਨੌਜਵਾਨਾਂ ਦੇ ਜੀਵਨ ਵਿਚ ਸਭ ਤੋਂ ਅਹਿਮ ਸ਼ਕਤੀ ਬਣ ਗਿਆ ਹੈ ਜਿਸ ਵਿਚ ਇੰਸਟਾਗ੍ਰਾਮ ਰੀਲਜ਼ ਅਤੇ ਸੋਸ਼ਲ ਮੀਡੀਆ ਦੀ ਲਤ ਬੱਚਿਆਂ ਦੇ ਜੀਵਨ ਨੂੰ ਬਰਬਾਦ ਕਰ ਰਹੀ ਹੈ। ਆਲਮ ਇਹ ਹੈ ਕਿ ਨੌਜਵਾਨ ਸੋਸ਼ਲ ਮੀਡੀਆ ਦੀ ਵਾਹਵਾਹੀ ਖੱਟਣ ਦੇ ਚੱਕਰ ਵਿਚ ਹੁਣ ਹੱਦ ਤੋਂ ਜ਼ਿਆਦਾ ਖਤਰਨਾਕ ਸਟੰਟ ਅਤੇ ਵੀਡੀਓ ਸ਼ੂਟ ਕਰ ਰਹੇ ਹਨ ਜਿਸ ਕਾਰਨ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਰੋਜ਼ਾਨਾ ਅਸੀਂ ਕਿਤੇ ਨਾ ਕਿਤੇ ਵਾਪਰੀਆਂ ਘਟਨਾਵਾਂ ਸਬੰਧੀ ਸੁਣਦੇ ਰਹਿੰਦੇ ਹਾਂ ਕਿ ਰੀਲਜ਼ ਬਣਾਉਣ ਦੇ ਚੱਕਰ ਵਿਚ ਭਿਆਨਕ ਹਾਦਸਾ ਵਾਪਰ ਗਿਆ। ਨੌਜਵਾਨ ਵਰਗ ਦਾ ਸਾਰਾ ਸਮਾਂ ਅਤੇ ਟੈਲੇਂਟ ਇਨ੍ਹਾਂ ਰੀਲਾਂ ਨੂੰ ਬਣਾਉਣ ਵਿਚ ਵਿਅਰਥ ਹੋ ਰਿਹਾ ਹੈ। ਇਸ ਨਾਲ ਸਾਡੀ ਨੌਜਵਾਨ ਪੀੜੀ ਰੀਲਜ਼ ਦੀ ਗੁਲਾਮ ਬਣ ਕੇ ਰਹਿ ਗਈ ਹੈ ਪਰ ਇਹ ਕ੍ਰਮ ਥੰਮਣ ਦਾ ਨਾਂ ਹੀ ਨਹੀਂ ਲੈ ਰਿਹਾ।

4 ਜੂਨ ਦੇ ਬਾਅਦ ਅਕਾਲੀ ਦਲ ਦੀ ਪੰਜਾਬ ਤੋਂ ਛੁੱਟੀ ਪੱਕੀ : ਮੁੱਖ ਮੰਤਰੀ ਭਗਵੰਤ ਮਾਨ

ਰੀਲ ਦੇ ਚੱਕਰਾਂ ਵਿਚ ਰਿਸ਼ਤਿਆਂ ਵਿਚ ਵੀ ਆ ਰਹੀਆਂ ਹਨ ਦੂਰੀਆਂ : ਪ੍ਰਿੰਸੀਪਲ ਮਧੂ ਸਲਾਰੀਆ

ਪ੍ਰਿੰਸੀਪਲ ਮਧੂ ਸਲਾਰੀਆ ਨੇ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਜਵਾਨ ਲੜਕੇ-ਲੜਕੀਆਂ ਤਾਂ ਇਹ ਸਭ ਜਵਾਨੀ ਦੇ ਜੋਸ਼ ਵਿਚ ਕਰ ਹੀ ਰਹੇ ਹਨ, ਇਸ ਦਾ ਕ੍ਰੇਜ਼ ਅਧੇੜ ਉਮਰ ਦੇ ਲੋਕਾਂ ’ਤੇ ਵੀ ਹਾਵੀ ਹੈ। ਇੰਸਟਾਗ੍ਰਾਮ ਰੀਲ ਦਾ ਅਸਰ ਇੰਨਾ ਡੂੰਘਾ ਹੈ ਕਿ ਵਿਆਹੁਤਾ ਔਰਤਾਂ, ਲੜਕੀਆਂ, ਨੌਜਵਾਨ ਉਹ ਸਭ ਧੜੱਲੇ ਨਾਲ ਸੋਸ਼ਲ ਮੀਡੀਆ ’ਤੇ ਅਪਲੋਡ ਕਰਦੇ ਚਲੇ ਜਾ ਰਹੇ ਹਨ ਜਿਸ ਨੂੰ ਦੇਖਣ ਦੇ ਬਾਅਦ ਖੁਦ ਇਨ੍ਹਾਂ ਦੇ ਹੀ ਵੱਡੇ ਬਜ਼ੁਰਗਾਂ, ਪਰਿਵਾਰ ਵਾਲਿਆਂ ਅਤੇ ਕਰੀਬੀ ਸਗੇ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੋ ਰਹੀ ਹੈ। ਦੂਜੇ ਪਾਸੇ ਆਧੁਨਿਕ ਸਮਾਜ ਦੀ ਇਹ ਸੱਚਾਈ ਹੈ ਕਿ ਉਹ ਚਾਹ ਕੇ ਵੀ ਨਾ ਤਾਂ ਕਿਸੇ ਨੂੰ ਰੋਕ ਪਾ ਰਹੇ ਹਨ ਅਤੇ ਨਾ ਹੀ ਇੰਨੀ ਹਿੰਮਤ ਜੁਟਾ ਪਾ ਰਹੇ ਹਨ ਜੋ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਟੋਕ ਸਕੇ। ਨਤੀਜੇ ਵਜੋਂ ਉਹ ਸਭ ਰੀਲ ਦੇ ਅਜੀਬ ਮਨੋਰੰਜਨ ਬਣ ਗਿਆ ਹੈ, ਜਿਸ ਦੇ ਬਾਰੇ ਵਿਚ ਸਿਰਫ ਚਰਚਾ ਹੀ ਕੀਤੀ ਜਾ ਸਕਦੀ ਹੈ। ਰੀਲਜ਼ ਦੇ ਚੱਕਰ ਵਿਚ ਕਿੰਨੇ ਹੀ ਘਰ ਬਰਬਾਦ ਹੋਏ ਹਨ, ਕਿੰਨੇ ਹੀ ਵਿਆਹ ਟੁੱਟੇ ਹਨ ਅਤੇ ਕਿੰਨੇ ਹੀ ਮਧੁਰ ਰਿਸ਼ਤਿਆਂ ਵਿਚ ਦੂਰੀਆਂ ਆ ਚੁੱਕੀਆਂ ਹਨ। ਇਸ ਦੇ ਬਾਰੇ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਗੰਭੀਰ ਪਹਿਲੂ ਇਹ ਹੈ ਕਿ ਇਹ ਕ੍ਰਮ ਲਗਤਾਰ ਜਾਰੀ ਹੈ ਅਤੇ ਵੱਧਦਾ ਹੀ ਚਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਫਤਿਹ ਰੈਲੀ PM ਮੋਦੀ ਦਾ ਵੱਡਾ ਬਿਆਨ, ਕਿਹਾ- 'ਭਾਜਪਾ ਦਾ ਜਿੱਤਣਾ ਤੈਅ ਹੈ'

ਸੋਸ਼ਲ ਮੀਡੀਆ ਹਾਨੀਕਾਰਕ ਵਿਵਹਾਰਾਂ ਦਾ ਬਣ ਚੁੱਕਾ ਹੈ ਮੂਲ ਕਾਰਨ : ਪ੍ਰੋ. ਅਲਕਾ ਸੂਦਨ

ਪ੍ਰੋਫੈਸਰ ਅਲਕਾ ਸੂਦਨ ਨੇ ਕਿਹਾ ਕਿ ਇੰਸਟਾਗ੍ਰਾਮ ’ਤੇ ਸਾਵਧਾਨੀ ਪੂਰਬਕ ਕਿਊਰੇਟ ਕੀਤੀ ਗਈ ਸਮੱਗਰੀ ਦੇ ਨਿਰੰਤਰ ਸੰਪਰਕ ਦਾ ਨੌਜਵਾਨ ਉਪਯੋਗਕਰਤਾਵਾਂ ’ਤੇ ਮਨੋਵਿਗਿਆਨਿਕ ਪ੍ਰਭਾਵ ਬਹੁਤ ਡੂੰਘਾ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸੋਸ਼ਲ ਮੀਡੀਆ ਹਾਨੀਕਾਰਕ ਵਿਵਹਾਰਾਂ ਦਾ ਮੂਲ ਕਾਰਨ ਬਣਿਆ ਹੋਇਆ ਹੈ ਅਤੇ ਸਰੀਰ ਦੇ ਅਸੰਤੋਸ਼, ਖਾਣ ਦੇ ਵਿਕਾਰ ਅਤੇ ਅਵਸਾਦ ਜਿਹੇ ਮੁੱਦਿਆਂ ਨੂੰ ਕਾਇਮ ਰੱਖ ਸਕਦਾ ਹੈ। ਸੋਸ਼ਲ ਮੀਡੀਆ ਦੇ ਆਦੀ ਬੱਚੇ ਅਕਸਰ ਚਿੰਤਾ, ਅਵਸਾਦ ਅਤੇ ਇਕੱਲੇਪਨ ਦੇ ਉੱਚ ਪੱਧਰ ਦਾ ਅਨੁਭਵ ਕਰਦੇ ਹਨ। ਕੁਝ ਤਾਂ ਡਿਪ੍ਰੇਸ਼ਨ ਦਾ ਸ਼ਿਕਾਰ ਹੋ ਗਏ ਹਨ। ਇਕ ਰਿਪੋਰਟ ਦੇ ਅਨੁਸਾਰ ਸੋਸ਼ਲ ਮੀਡੀਆ ਦੇ ਉਪਯੋਗ ਅਤੇ ਨਾਕਰਾਤਮਕ ਮਾਨਸਿਕ ਸਿਹਤ ਸਬੰਧੀ ਨਤੀਜਿਆਂ ਵਿਚ ਇਕ ਸਪੱਰਸ਼ਟ Çਲਿੰਕ ਹੈ ਜਿਸ ਵਿਚ ਅਵਸਾਦ ਅਤੇ ਅਨਿਦਰਾ ਸ਼ਾਮਲ ਹੈ।

ਘਰ ਅਤੇ ਸਕੂਲ ਦੋਨੋਂ ਵਿਚ ਵਿਵਹਾਰ ਸਬੰਧੀ ਆ ਰਹੀਆਂ ਸਮੱਸਿਆਵਾਂ : ਪ੍ਰਿੰ. ਰਘੂਬੀਰ ਕੌਰ

ਪ੍ਰਿੰ. ਰਘੂਬੀਰ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਆਧੁਨਿਕ ਉਪਯੋਗ ਨਾਲ ਘਰ ਅਤੇ ਸਕੂਲ ਦੋਨੋਂ ਵਿਚ ਹੀ ਵਿਵਹਾਰ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅਧਿਆਕ ਅਤੇ ਮਾਤਾ-ਪਿਤਾ ਰਿਪੋਰਟ ਕਰਦੇ ਹਨ ਕਿ ਬੱਚੇ ਤੇਜ਼ੀ ਨਾਲ ਵਿਚਲਿਤ ਹੋ ਰਹੇ ਹਨ। ਨਤੀਜੇ ਵੱਜੋਂ ਸਕੂਲ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਪੀੜਤ ਹਨ। ਸ਼ਾਰਟ-ਫਾਰਮ ਵੀਡੀਓ ਸਮੱਗਰੀ ਦੀ ਲਤ ਉਨ੍ਹਾਂ ਦੇ ਧਿਆਨ ਦੇ ਸਮੇਂ ਨੂੰ ਘੱਟ ਕਰ ਦਿੰਦੀ ਹੈ ਜਿਸ ਨਾਲ ਉਨ੍ਹਾਂ ਲਈ ਉਨ੍ਹਾਂ ਗਤੀਵਿਧੀਆਂ ਵਿਚ ਸ਼ਾਮਲ ਹੋਣਾ ਔਖਾ ਹੋ ਜਾਂਦਾ ਹੈ, ਜਿਸ ਦੇ ਲਈ ਲਗਾਤਾਰ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਇਵਾਲਾ ਲਗਾਤਾਰ ਅਲੱਰਟ ਅਤੇ ਸੂਚਨਾਵਾਂ ਨਾਲ ਅਤਿ ਸੰਵੇਦਨਸ਼ੀਲਤਾ ਖ਼ਰਾਬ ਨੀਂਦ ਪੈਟਰਨ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਉਨ੍ਹਾਂ ਦੇ ਸੰਗਿਆਨਾਤਮਕ ਅਤੇ ਭਾਵਨਾਤਮਕ ਵਿਕਾਸ (ਸੀ.ਐੱਨ.ਏ.) ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਫਰੀਦਕੋਟ ਲੋਕ ਸਭਾ ਸੀਟ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਜਾਣੋ ਕੀ ਹੈ ਪਿਛਲੇ 5 ਸਾਲਾਂ ਦਾ ਇਤਿਹਾਸ

ਪ੍ਰਭਾਵਾਂ ਨੂੰ ਘੱਟ ਕਰਨ ਲਈ ਚੁੱਕੇ ਜਾਣ ਕਦਮ : ਪ੍ਰਿੰ. ਮੋਨਿਕਾ ਗੁਲਾਟੀ

ਪ੍ਰਿੰਸੀਪਲ ਮੋਨਿਕਾ ਗੁਲਾਟੀ ਨੇ ਕਿਹਾ ਕਿ ਇੰਸਟਾਗ੍ਰਾਮ ਰੀਲਜ਼ ਜਿਹੇ ਪਲੇਫਾਰਮਾਂ ਦੀ ਲਤ ਡਿਜ਼ਾਇਨ ਮੁਕਾਬਲਾ ਕਰਨ ਲਈ ਚੁਣੌਤੀਪੂਰਨ ਹੈ, ਅਜਿਹੇ ਕਦਮ ਹਨ ਜੋ ਮਾਤਾ-ਪਿਤਾ ਪ੍ਰਭਾਵਾਂ ਨੂੰ ਘੱਟ ਕਰਨ ਲਈ ਚੁੱਕੇ ਜਾ ਸਕਦੇ ਹਨ। ਸੋਸ਼ਲ ਮੀਡੀਆ ਦੇ ਉਪਯੋਗ ਲਈ ਸਪੱਸ਼ਟ ਰੂਪ ਵਿਚ ਹੱਦਾਂ ਨਿਰਧਾਰਤ ਕਰਨਾ, ਜਿਵੇਂ ਕੋਈ ਫੋਨ ਜੋਨ ਜਾਂ ਐਪ ਉਪਯੋਗ ਲਈ ਨਿਰਧਾਰਤ ਸਮੇਂ, ਬੱਚਿਆਂ ਨੂੰ ਤੰਦਰੁਸਤ ਆਦਤਾਂ ਵਿਕਸਿਤ ਕਰਨ ਵਿਚ ਮਦਦ ਕਰ ਸਕਦਾ ਹੈ। ਬੱਚਿਆਂ ਨੂੰ ਆਫਲਾਈਨ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਪ੍ਰੋਤਸਾਹਨ ਕਰਨਾ ਅਤੇ ਵਾਸਤਵਿਕ ਜੀਵਨ ਦੇ ਕੁਨੈਕਸ਼ਨ ਨੂੰ ਬੜਾਵਾ ਦੇਣਾ ਵੀ ਸੋਸ਼ਲ ਮੀਡੀਅ ਦੀ ਲਤ ਦੇ ਨਾਕਰਾਤਮਕ ਪ੍ਰਭਾਵਾਂ ਦਾ ਮੁਕਾਬਲਾ ਕਰਨ ਵਿਚ ਮਹੱਤਵਪੂਰਨ ਹਨ।

ਸੋਸ਼ਲ ਮੀਡੀਆ ਦਾ ਵਿਆਪਕ ਪ੍ਰਭਾਵ ਜਟਿਲ ਮੁੱਦਾ : ਪ੍ਰਿੰਸੀਪਲ ਬਲਵਿੰਦਰ ਕੌਰ

ਬਲਵਿੰਦਰ ਕੌਰ ਪ੍ਰਿੰਸੀਪਲ ਮਾਊਂਟ ਲਿਟਰਾ ਜ਼ੀ ਸਕੂਲ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਨੌਜਵਾਨ ਦਿਮਾਗ ’ਤੇ ਸੋਸ਼ਲ ਮੀਡੀਆ ਦਾ ਵਿਆਪਕ ਪ੍ਰਭਾਵ ਇਕ ਜਟਿਲ ਮੁੱਦਾ ਹੈ ਜਿਸ ਲਈ ਬਹੁਆਯਾਮੀ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ, ਜਦੋਂ ਕਿ ਤਕਨੀਕੀ ਪ੍ਰਗਤੀ ਨੇ ਮਹੱਤਵਪੂਰਨ ਲਾਭ ਲਿਆਂਦੇ ਹਨ। ਉਨ੍ਹਾਂ ਨੇ ਉਨ੍ਹਾਂ ਚੁਣੌਤੀਆਂ ਨੂੰ ਵੀ ਪੇਸ਼ ਕੀਤਾ ਹੈ, ਜਿਨ੍ਹਾਂ ਨੂੰ ਬੱਚਿਆਂ ਦੇ ਮਾਨਸਿਕ ਸਿਹਤ ਅਤੇ ਵਿਕਾਸ ਦੀ ਸੁਰੱਖਿਆ ਲਈ ਸੰਬੋਧਨ ਕਰਨ ਦੀ ਜ਼ਰੂਰਤ ਹੈ। ਮਾਤਾ-ਪਿਤਾ, ਅਧਿਆਪਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਵਿਚ ਜ਼ਿਆਦਾ ਜਾਗਰੂਕਤਾ, ਸੋਸ਼ਲ ਮੀਡੀਆ ਕੰਪਨੀਆਂ ’ਤੇ ਸਖ਼ਤ ਨਿਯਮਾਂ ਦੇ ਨਾਲ ਮਿਲ ਕੇ, ਅਗਲੀ ਪੀੜ੍ਹੀ ਲਈ ਇਕ ਸੁਰੱਖਿਅਤ ਡਿਜ਼ੀਟਲ ਵਾਤਾਵਰਣ ਬਣਾਉਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ- ਗੁਰੂ ਨਗਰੀ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ, ਮਾਹਿਰਾਂ ਵਲੋਂ ਅਪਡੇਟ ਜਾਰੀ

ਅਸੀਂ ਪ੍ਰਤੀਕੂਲ ਪ੍ਰਭਾਵਾਂ ਨੂੰ ਘੱਟ ਕਰ ਸਕਦੇ ਹਾਂ : ਪ੍ਰਿੰਸੀਪਲ ਅੰਜੂ ਮਹਾਜਨ

ਅੰਜੂ ਮਹਾਜਨ ਪ੍ਰਿੰਸੀਪਲ ਪਾਇਲਟ ਸੀਨੀਅਰ ਸੈਕੰਡਰੀ ਸਕੂਲ ਨੇ ਕਿਹਾ ਕਿ ਅਜਿਹੇ ਵਿਚ ਇਹ ਸਮੇਂ ਦੀ ਮੰਗ ਹੈ ਕਿ ਇਨ੍ਹਾਂ ਜ਼ੋਖ਼ਮਾਂ ਨੂੰ ਸਮਝ ਕੇ ਅਤੇ ਸੋਸ਼ਲ ਮੀਡੀਆ ਦੇ ਉਪਯੋਗ ਨੂੰ ਪ੍ਰਤੀਬੰਧਤ ਕਰਨ ਲਈ ਸਖਤ ਕਦਮ ਚੁੱਕ ਕੇ ਅਸੀਂ ਪ੍ਰਤੀਕੂਲ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਆਪਣੇ ਬੱਚਿਆਂ ਲਈ ਇਕ ਸਿਹਤਮੰਦ ਭਵਿੱਖ ਯਕੀਨੀ ਕਰਨ ਵਿਚ ਮਦਦ ਕਰ ਸਕਦੇ ਹਨ, ਜ਼ਰੂਰਤ ਇਸ ਗੱਲ ਨੂੰ ਸਮਝਣ ਅਤੇ ਸਮਝਾਉਣ ਦੀ ਹੈ ਕਿ ਜੇਕਰ ਹੁਣ ਹੋਰ ਥੋੜੀ ਜਿਹੀ ਵੀ ਦੇਰੀ ਕੀਤੀ ਤਾਂ ਫਿਰ ਉਨ੍ਹਾਂ ਦੇ ਕਿੰਨੇ ਦਰਦਨਾਕ ਅਤੇ ਭਿਆਨਕ ਨਤੀਜੇ ਹੋਣਗੇ। ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News