ਅਕਾਲੀ ਦਲ ਦਾ ਗੜ੍ਹ ਰਹੇ ਆਦਮਪੁਰ ਹਲਕੇ 'ਚ ਹੋਵੇਗਾ ਫਸਵਾਂ ਮੁਕਾਬਲਾ, ਜਾਣੋ ਕੀ ਹੈ ਇਤਿਹਾਸ
Friday, Feb 18, 2022 - 05:25 PM (IST)
ਜਲੰਧਰ (ਵੈੱਬ ਡੈਸਕ) : ਜਲੰਧਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਨੰਬਰ-38 ਆਦਮਪੁਰ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹਲਕਾ ਹੈ। ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਝੰਡੀ ਰਹੀ ਹੈ।ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਚਾਰ ਵਾਰ ਅਕਾਲੀ ਦਲ ਅਤੇ ਇਕ ਵਾਰ ਕਾਂਗਰਸ ਨੂੰ ਜਿੱਤ ਹਾਸਲ ਹੋਈ ਹੈ। 2022 ਵਿਧਾਨ ਸਭਾ ਚੋਣਾਂ ਦੌਰਾਨ ਇਹ ਹਲਕਾ ਕਾਫ਼ੀ ਚਰਚਾ ’ਚ ਰਿਹਾ ਕਿਉਂਕਿ ਇਹ ਚਰਚਾ ਚੱਲੀ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਸੀਟ ਤੋਂ ਚੋਣ ਲੜ ਸਕਦੇ ਹਨ ਪਰ ਕਾਂਗਰਸ ਹਾਈਕਮਾਨ ਵੱਲੋਂ ਚੰਨੀ ਨੂੰ ਇਸ ਹਲਕੇ ਤੋਂ ਟਿਕਟ ਨਾ ਦੇ ਕੇ ਸਗੋਂ ਉਨ੍ਹਾਂ ਦੇ ਆਪਣੇ ਹਲਕੇ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਟਿਕਟ ਦਿੱਤੀ।
1997
1997 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਸਰੂਪ ਸਿੰਘ ਨੇ 16304 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਉਮੀਦਵਾਰ ਕੰਵਲਜੀਤ ਸਿੰਘ ਲਾਲੀ ਨੂੰ ਹਰਾਇਆ ਸੀ। ਸਰੂਪ ਸਿੰਘ ਨੂੰ 40578 ਵੋਟਾਂ ਮਿਲੀਆਂ ਸਨ ਜਦਕਿ ਕੰਵਲਜੀਤ ਸਿੰਘ ਨੂੰ 24274 ਵੋਟਾਂ ਮਿਲੀਆਂ ਸੀ।
2002
2002 ਦੀਆਂ ਚੋਣਾਂ ਦੌਰਾਨ ਇਹ ਸੀਟ ਕਾਂਗਰਸ ਦੇ ਖਾਤੇ ’ਚ ਗਈ ਸੀ। ਕਾਂਗਰਸੀ ਉਮੀਦਵਾਰ ਕੰਵਲਜੀਤ ਸਿੰਘ ਨੂੰ 32619 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੂੰ 25243 ਵੋਟਾਂ ਮਿਲੀਆਂ ਸਨ। ਕੰਵਲਜੀਤ ਸਿੰਘ ਨੇ ਕੁੱਲ 7376 ਵੋਟਾਂ ਦੇ ਫਰਕ ਨਾਲ ਸਰਬਜੀਤ ਮੱਕੜ ਨੂੰ ਹਰਾਇਆ ਸੀ।
2007
2007 ’ਚ ਇਹ ਸੀਟ ਮੁੜ ਅਕਾਲੀ ਦਲ ਦੀ ਝੋਲੀ ’ਚ ਪਈ। ਅਕਾਲੀ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੇ ਕਾਂਗਰਸੀ ਉਮੀਦਵਾਰ ਨੂੰ ਕੰਵਲਜੀਤ ਸਿੰਘ ਨੂੰ 10240 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਰਬਜੀਤ ਸਿੰਘ ਮੱਕੜ ਨੂੰ 44883 ਵੋਟਾਂ ਮਿਲੀਆਂ ਸਨ ਜਦਕਿ ਕੰਵਲਜੀਤ ਨੂੰ 34643 ਵੋਟਾਂ ਮਿਲੀਆਂ ਸਨ।
2012
2012 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕਾਂਗਰਸ ਦੇ ਸਤਨਾਮ ਸਿੰਘ ਕੈਂਥ ਨੂੰ 19306 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਪਵਨ ਟੀਨੂੰ ਨੂੰ 48171 ਵੋਟਾਂ ਮਿਲੀਆਂ ਸਨ ਜਦਕਿ ਸਤਨਾਮ ਸਿੰਘ ਨੂੰ 28865 ਵੋਟਾਂ ਮਿਲੀਆਂ ਸਨ।
ਸਾਲ 2017
2017 ’ਚ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ 45229 ਵੋਟਾਂ ਨਾਲ ਜੇਤੂ ਰਹੇ ਸਨ। ਕਾਂਗਰਸ ਦੇ ਉਮੀਦਵਾਰ ਮੋਹਿੰਦਰ ਸਿੰਘ ਕੇ. ਪੀ. ਨੂੰ 37530 ਵੋਟਾਂ ਮਿਲੀਆਂ ਸਨ। ਪਵਨ ਕੁਮਾਰ ਟੀਨੂੰ ਨੇ 7699 ਵੋਟਾਂ ਦੇ ਫ਼ਰਕ ਨਾਲ ਕੇ. ਪੀ. ਨੂੰ ਹਰਾਇਆ ਸੀ।
ਇਸ ਵਾਰ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਦੋ ਵਾਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਹੀ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ ਜਦਕਿ ਕਾਂਗਰਸ ਵੱਲੋਂ ਮਹਿੰਦਰ ਸਿੰਘ ਕੇ. ਪੀ. ਦੀ ਟਿਕਟ ਕੱਟ ਕੇ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਜੀਤ ਲਾਲ ਭੱਟੀ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।ਭਾਜਪਾ ਵੱਲੋਂ ਜਗਦੀਸ਼ ਕੁਮਾਰ ਜੱਸਲ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਪ੍ਰਸ਼ੋਤਮ ਹੀਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 167424 ਹੈ, ਜਿਨ੍ਹਾਂ ’ਚ 80433 ਪੁਰਸ਼, 86987 ਔਰਤਾਂ ਹਨ, ਜਦਕਿ 4 ਥਰਡ ਜੈਂਡਰ ਵੋਟਰ ਹਨ।