ਆਦਮਪੁਰ ਸਿਵਲ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਅਜੇ ਵੀ ਅਧੂਰਾ ਪਿਆ ਕੰਮ

11/19/2019 12:46:00 PM

ਜਲੰਧਰ— ਨਵੀਂ ਦਿੱਲੀ ਤੋਂ ਇਲਾਵਾ ਦੂਜੇ ਵੱਡੇ ਸ਼ਹਿਰਾਂ ਲਈ ਫਲਾਈਟਸ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਦੋਆਬਾ ਦੇ ਲੋਕਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਦਾ ਮੁੱਖ ਕਾਰਨ ਆਦਮਪੁਰ 'ਚ ਸਿਵਲ ਏਅਰਪੋਰਟ ਦੇ ਨਵੇਂ ਟਰਮੀਨਲ ਦੇ ਕੰਮ ਦੀ ਰਫਤਾਰ ਦਾ ਘੱਟ ਹੋਣਾ ਦੱਸਿਆ ਜਾ ਰਿਹਾ ਹੈ। ਡਿਜ਼ਾਈਨ ਮੁਤਾਬਕ ਟਰਮੀਨਲ ਦੀ ਨਵੀਂ ਇਮਾਰਤ ਦੋ ਮੰਜ਼ਿਲਾਂ ਤਿਆਰ ਕੀਤੀ ਜਾਣੀ ਹੈ ਪਰ ਅਜੇ ਤੱਕ ਪਹਿਲੇ ਫਲੋਰ ਦਾ ਹੀ ਕੰਮ ਖਤਮ ਨਹੀਂ ਹੋ ਸਕਿਆ ਹੈ। 
ਦੱਸਣਯੋਗ ਹੈ ਕਿ ਮਾਰਚ ਮਹੀਨੇ 'ਚ ਨਵੇਂ ਟਰਮੀਨਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਅਤੇ ਕੰਪਨੀ ਨੂੰ ਇਹ ਕੰਮ ਮਾਰਚ 2020 ਤੱਕ ਪੂਰਾ ਕਰਨ ਦੀ ਟੀਚਾ ਦਿੱਤਾ ਗਿਆ ਹੈ। ਮੌਜੂਦਾ ਸਮੇਂ 'ਚ ਹੋ ਰਹੇ ਨਿਰਮਾਣ ਕੰਮ ਮਾਰਚ 2020 ਤੱਕ ਦੀ ਡੈੱਡਲਾਈਨ ਤੱਕ ਖਤਮ ਹੋਣੇ ਲਗਭਗ ਅਸੰਭਵ ਹੈ। ਇਥੇ ਕਈ ਅਜਿਹੇ ਕੰਮ ਹਨ, ਜੋ ਦੋ ਮੰਜ਼ਿਲ ਇਮਾਰਤ ਬਣਨ ਤੋਂ ਬਾਅਦ ਪੂਰੇ ਕੀਤੇ ਜਾਣੇ ਹਨ। 

ਆਦਮਪੁਰ ਸਿਵਲ ਏਅਰਪੋਰਟ 'ਤੇ ਆਧਾਰਭੂਤ ਢਾਂਚਾ ਉਪਲੱਬਧ ਨਾ ਹੋਣ ਕਾਰਨ ਮੁੰਬਈ ਆਦਿ ਸ਼ਹਿਰਾਂ ਲਈ ਡਾਇਰੈਕਟ ਫਲਾਈਟਸ ਸ਼ੁਰੂ ਨਹੀਂ ਹੋ ਪਾ ਰਹੀ ਹੈ। ਕਾਰਨ ਇਹ ਹੈ ਕਿ ਮੌਜੂਦਾ ਸਮੇਂ 'ਚ ਮੈਕਸ਼ਿਫਟ ਅਰੇਂਜਮੈਂਟ ਦੇ ਤਹਿਤ ਬਣਾਏ ਗਏ ਸਿਵਲ ਟਰਮੀਨਲ 'ਚ ਸਿਰਫ 75 ਯਾਤਰੀਆਂ ਦੇ ਬੈਠਣ ਦੀ ਹੀ ਜਗ੍ਹਾ ਉਪਲੱਬਧ ਹੈ। ਆਦਮਪੁਰ ਦਿੱਲੀ ਸੈਕਟਰ 'ਚ ਇਕਲੌਤੀ ਫਲਾਈਟ ਦਾ ਸੰਚਾਲਨ ਕਰਨ ਵਾਲੀ ਸਪਾਈਸਜੈੱਟ ਏਅਰਲਾਈਨ ਵੱਲੋਂ ਕਦੇ 90 ਸੀਟਰ ਜਹਾਜ਼ ਆਦਮਪੁਰ 'ਚ ਭੇਜ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਪੈਸੇਂਜਰ ਵੇਟਿੰਗ ਲਾਊਂਜ਼ ਯਾਤਰੀਆਂ ਨੂੰ ਖੜ੍ਹੇ ਹੋ ਕੇ ਫਲਾਈਟ ਦਾ ਇੰਤਜ਼ਾਰ ਕਰਨਾ ਪੈਂਦਾ ਹੈ। 

ਜੇਕਰ ਮੁੰਬਈ ਵਰਗੇ ਸ਼ਹਿਰਾਂ ਲਈ ਫਲਾਈਟਸ ਸ਼ੁਰੂ ਕਰਨੀ ਹੈ ਤਾਂ ਇਸ ਦੇ ਲਈ ਬੋਇੰਗ ਜਾਂ ਏਅਰਪੋਰਟ ਵਰਗੇ ਜਹਾਜ਼ ਦਾ ਸੰਚਾਲਨ ਬੇਹੱਦ ਜ਼ਰੂਰੀ ਹੈ। ਇਨ੍ਹਾਂ ਜਹਾਜ਼ਾਂ ਦੀ ਘੱਟ ਤੋਂ ਘੱਟ ਸਮਰਥਾ ਡੇਢ ਸੌ ਯਾਤਰੀਆਂ ਦੀ ਹੈ ਅਤੇ ਉਸ ਮੁਤਾਬਕ ਹੀ ਯਾਤਰੀਆਂ ਦੀ ਸੁਵਿਧਾ ਲਈ ਟਰਮੀਨਲ ਦੀ ਸਮਰੱਥਾ ਨੂੰ ਵੀ ਵਧਾਇਆ ਜਾਣਾ ਅਤਿ ਜ਼ਰੂਰੀ ਹੈ। ਹਾਲਾਂਕਿ ਇਸ ਬਾਰੇ 'ਚ ਅਧਿਕਾਰੀ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਿਰਮਾਣ ਕੰਮ ਪੂਰੀ ਰਫਤਾਰ ਨਾਲ ਚਲਾਇਆ ਜਾ ਰਿਹਾ ਹੈ। 
ਇਹ ਕੰਮ ਹਨ ਅਜੇ ਬਾਕੀ 
ਆਦਮਪੁਰ ਸਿਵਲ ਏਅਰਪੋਰਟ 'ਚ ਪਾਰਕਿੰਗ ਏਰੀਆ ਤਿਆਰ ਕੀਤਾ ਜਾਣਾ ਹੈ। ਇਸ ਦੇ ਇਲਾਵਾ ਆਦਮਪੁਰ ਸਿਵਲ ਏਅਰਪੋਰਟ ਦੇ ਨਵੇਂ ਟਰਮੀਨਲ 'ਚ ਬੋਇੰਗ ਅਤੇ ਏਅਰਬੇਸ ਕਿਸਮ ਦੇ ਦੋ ਜਹਾਜ਼ ਖੜ੍ਹੇ ਹੋਣ ਦੀ ਸਮਰਥਾ ਵਾਲੇ ਐਪਰਨ ਬਣਾਏ ਜਾਣੇ ਹਨ ਅਤੇ ਦੋ ਜਹਾਜ਼ਾਂ ਦੇ ਯਾਤਰੀਆਂ ਦੀ ਸਮਰੱਥਾ ਮੁਤਾਬਕ ਹੀ ਯਾਤਰੀ ਲਾਊਂਜ਼ ਵੀ ਤਿਆਰ ਹੋਣੇ ਹਨ। 
ਨਵੀਂ ਇਮਾਰਤ ਬਣਨ ਤੋਂ ਬਾਅਦ ਇਥੇ ਵੱਡੇ ਸਕੈਨਰ, ਸੀ. ਸੀ. ਟੀ. ਵੀ. ਸਿਸਟਮ, ਫਲੱਡ ਲਾਈਟਿੰਗ ਆਦਿ ਵੀ ਕੀਤੀ ਜਾਣੀ ਹੈ। 
ਏਅਰਪੋਰਟ ਦੇ ਨਵੇਂ ਟਰਮੀਨਲ ਦੀ ਇਮਾਰਤ ਨੂੰ ਟੈਕਨੀਕਲ ਏਰੀਆ ਨਾਲ ਜੁੜਨ ਲਈ ਨਵੇਂ ਟੈਕਸੀ ਟਰੈਕ ਦਾ ਨਿਰਮਾਣ ਕੀਤਾ ਜਾਣਾ ਹੈ, ਜਿਸ 'ਚ ਏਅਰਪੋਰਟ ਦੀ ਮੌਜੂਦਾ ਬਾਊਂਡਰੀ ਵਾਲ ਨੂੰ ਤੋੜ ਕੇ ਚੌੜਾ ਕਰਨਾ ਹੋਵੇਗਾ ਅਤੇ ਏਅਰਬੇਸ ਵਰਗੇ ਜਹਾਜ਼ਾਂ ਦੇ ਆਕਾਰ ਮੁਤਾਬਕ ਉਸ ਨੂੰ ਚੋੜਾ ਵੀ ਕਰਨਾ ਹੋਵੇਗਾ। ਇਸ ਕੰਮ 'ਚ ਲੰਬਾ ਸਮਾਂ ਲੱਗੇਗਾ।


shivani attri

Content Editor

Related News