ਪਾਕਿ ਤੋਂ ਹਥਿਆਰਾਂ ਦੀ ਡਲਿਵਰੀ ਤੋਂ ਬਾਅਦ ''ਆਦਮਪੁਰ ਏਅਰਪੋਰਟ'' ''ਤੇ ਹਾਈ ਅਲਰਟ

Monday, Sep 30, 2019 - 10:10 AM (IST)

ਪਾਕਿ ਤੋਂ ਹਥਿਆਰਾਂ ਦੀ ਡਲਿਵਰੀ ਤੋਂ ਬਾਅਦ ''ਆਦਮਪੁਰ ਏਅਰਪੋਰਟ'' ''ਤੇ ਹਾਈ ਅਲਰਟ

ਜਲੰਧਰ : ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਡਲਿਵਰੀ ਮਿਲਣ ਤੋਂ ਬਾਅਦ ਪੂਰੇ ਪੰਜਾਬ 'ਚ ਸੁਰੱਖਿਆ ਨੂੰ ਸਖਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਦਮਪੁਰ ਸਿਵਲ ਏਅਰਪੋਰਟ 'ਤੇ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ। ਆਦਮਪੁਰ ਸਿਵਲ ਏਅਰਪੋਰਟ ਦੀ ਸੁਰੱਖਿਆ ਦਾ ਜ਼ਿੰਮਾ ਪੰਜਾਬ ਪੁਲਸ ਕੋਲ ਹੈ ਅਤੇ ਏਅਰਪੋਰਟ ਖੇਤਰ 'ਚ ਪੰਜਾਬ ਪੁਲਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।

ਗਰੁੱਪ ਦੇ ਜਵਾਨ ਆਰ-75 ਰਾਈਫਲ ਅਤੇ ਜੀ-17 ਪਿਸਤੌਲ ਵਰਗੇ ਆਟੋਮੈਟਿਕ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਏਅਰਪੋਰਟ 'ਤੇ ਸਖਤ ਪਹਿਰਾ ਦੇ ਰਹੇ ਹਨ। ਏਅਰਪੋਰਟ ਅੰਦਰ ਦਾਖਲ ਹੋਣ ਅਤੇ ਬਾਹਰ ਨਿਕਲ ਰਹੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਵਲੋਂ ਏਅਰਪੋਰਟ ਕੰਪਲੈਕਸ 'ਚ ਦਾਖਲ ਹੋਣ ਵਾਲੇ ਹਰ ਵਾਹਨ ਦਾ ਨੰਬਰ ਅਤੇ ਚਾਲਕ ਦੀ ਪਛਾਣ ਨੂੰ ਵੀ ਨੋਟ ਕੀਤਾ ਜਾ ਰਿਹਾ ਹੈ। ਆਦਮਪੁਰ ਸਿਵਲ ਟਰਮੀਨਲ ਨੂੰ ਏਅਰਫੋਰਸ ਸਟੇਸ਼ਨ ਕੰਪਲੈਕਸ 'ਚ ਹੀ ਬਣਾਇਆ ਗਿਆ ਹੈ। ਮਿਗ 29 ਜਹਾਜ਼ਾਂ ਦੀ ਤਾਇਨਾਤੀ ਨਾਲ ਆਦਮਪੁਰ ਏਅਰਫੋਰਸ ਬੇਸ ਸੁਰੱਖਿਆ ਦੀ ਨਜ਼ਰ ਤੋਂ ਅਤਿ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।


author

Babita

Content Editor

Related News