ਆਦਮਪੁਰ ਤੋਂ ਦਿੱਲੀ ਲਈ ਰਵਾਨਾ ਹੋਣ ਵਾਲੀ ਫਲਾਈਟ ਦਾ ਬਦਲਿਆ ਸਮਾਂ

Tuesday, Jul 31, 2018 - 11:50 AM (IST)

ਜਲੰਧਰ— ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਆਉਣ-ਜਾਣ ਵਾਲੀ ਫਲਾਈਟ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਇਹ ਫਲਾਈਟ 1 ਅਗਸਤ ਨੂੰ ਦਿੱਲੀ ਤੋਂ ਸ਼ਾਮ 4.05 ਵਜੇ ਚੱਲੇਗੀ ਅਤੇ 5.20 'ਤੇ ਆਦਮਪੁਰ ਏਅਰਪੋਰਟ 'ਤੇ ਲੈਂਡ ਕਰੇਗੀ। ਇਹੀ ਫਲਾਈਟ ਦਿੱਲੀ ਲਈ 20 ਮਿੰਟਾਂ ਦੇ ਅੰਤਰਾਲ ਦੇ 5.40 'ਤੇ ਆਦਮਪੁਰ ਤੋਂ ਰਵਾਨਾ ਹੋਵੇਗੀ ਜੋ 6.55 'ਤੇ ਆਪਣੇ ਨਿਰਧਾਰਿਤ ਸਥਾਨ 'ਤੇ ਪਹੁੰਚੇਗੀ।


Related News